Tue, May 7, 2024
Whatsapp

ਗੈਂਗਸਟਰ ਦੀਪਕ ਟੀਨੂ ਮਾਮਲਾ: ਗ੍ਰਿਫ਼ਤਾਰ CIA ਇੰਚਾਰਜ ਦਾ 5 ਰੋਜ਼ਾ ਪੁਲਿਸ ਰਿਮਾਂਡ

Written by  Pardeep Singh -- October 03rd 2022 04:15 PM -- Updated: October 03rd 2022 04:16 PM
ਗੈਂਗਸਟਰ ਦੀਪਕ ਟੀਨੂ ਮਾਮਲਾ: ਗ੍ਰਿਫ਼ਤਾਰ CIA ਇੰਚਾਰਜ ਦਾ 5 ਰੋਜ਼ਾ ਪੁਲਿਸ ਰਿਮਾਂਡ

ਗੈਂਗਸਟਰ ਦੀਪਕ ਟੀਨੂ ਮਾਮਲਾ: ਗ੍ਰਿਫ਼ਤਾਰ CIA ਇੰਚਾਰਜ ਦਾ 5 ਰੋਜ਼ਾ ਪੁਲਿਸ ਰਿਮਾਂਡ

ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਦੇ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋਣ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਸੀਆਈਏ ਸਟਾਫ਼ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 7 ਅਕਤੂਬਰ ਤੱਕ ਦਾ ਰਿਮਾਂਡ ’ਤੇ ਮਾਨਸਾ ਪੁਲੀਸ ਦੀ ਹਿਰਾਸਤ ’ਚ ਭੇਜ ਦਿੱਤਾ ਗਿਆ। ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਪ੍ਰਿਤਪਾਲ ਸਿੰਘ ਨੂੰ ਮੈਡੀਕਲ ਲਈ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ। ਦੱਸ ਦੇਈਏ ਕਿ ਬੀਤੇ ਦਿਨ ਸੀਆਈਏ ਦੇ ਇੰਚਾਰਜ ਨੂੰ ਮੁਅੱਤਲ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ ਇਸ ਬਾਰੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ। ਮੁਲਜ਼ਮ ਉੱਤੇ ਧਾਰਾ 311 ਤਹਿਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ
-PTC News

Top News view more...

Latest News view more...