AFC Womens Asian Cup: ਚੀਨ ਨੇ ਦੱਖਣੀ ਕੋਰੀਆ ਨੂੰ ਹਰਾਇਆ, 16 ਸਾਲਾਂ ਬਾਅਦ ਨੌਵੀਂ ਵਾਰ ਬਣਿਆ ਚੈਂਪੀਅਨ

By  Pardeep Singh February 7th 2022 01:31 PM -- Updated: February 7th 2022 01:37 PM

ਚੰਡੀਗੜ੍ਹ: ਏਐਫਸੀ ਮਹਿਲਾ ਏਸ਼ੀਆਈ ਕੱਪ (AFC Womens Asian Cup)ਵਿੱਚ ਐਤਵਾਰ ਨੂੰ ਚੀਨ ਨੇ ਦੱਖਣੀ ਕੋਰੀਆ ਦੀ ਫੁੱਟਬਾਲ ਟੀਮ ਨੂੰ ਹਰਾ ਕੇ ਮੈਚ ਜਿੱਤ ਲਿਆ ਹੈ। ਚੀਨ ਨੇ ਚੈਂਪੀਅਨ 16 ਸਾਲ ਬਾਅਦ ਜਿੱਤੀ ਹੈ। ਚੀਨ ਮੈਚ ਦੇ ਆਫ਼ ਟਾਈਮ ਤੱਕ 0-2 ਨਾਲ ਪਿੱਛੇ ਸੀ ਪਰ ਫਿਰ ਖਿਡਾਰੀਆਂ ਨੇ ਆਪਣੀ ਜ਼ੋਰਦਾਰ ਵਾਪਸੀ ਅਜਿਹੀ ਕੀਤੀ ਕਿ ਮੈਚ 3-2 ਨਾਲ ਜਿੱਤ ਕੇ ਖਿਤਾਬ ਆਪਣੇ ਨਾਮ ਕਰ ਲਿਆ । ਦੱਸ ਦੇਈਏ ਕਿ ਚੀਨ ਨੇ ਇਹ ਖਿਤਾਬ ਨੌਵੀਂ ਵਾਰ ਜਿੱਤਿਆ ਹੈ।

ਡਿਵਾਈ ਪਾਟਿਲ ਸਟੇਡੀਅਮ ਵਿੱਚ ਖੇਡੇ ਗਏ ਏਐਫਸੀ ਮਹਿਲਾ ਏਸ਼ੀਆਈ ਕੱਪ ਭਾਰਤ 2022 (AFC Women's Asian Cup India 2022) ਦੇ ਫਾਇਨਲ ਵਿੱਚ 75 ਵੇਂ ਮਿੰਟ ਤੱਕ ਅਜਿਹਾ ਲੱਗ ਰਿਹਾ ਸੀ ਕਿ ਇਹ ਚੀਨ ਦਾ ਦਿਨ ਨਹੀਂ ਹੈ ਪਰ ਆਫ਼ ਟਾਈਮ ਬਾਅਦ ਚੀਨ ਦੀ ਟੀਮ ਨੇ ਅਜਿਹਾ ਪ੍ਰਦਰਸ਼ਨ ਕੀਤਾ ਕਿ ਦਰਸ਼ਕ ਵੇਖਦੇ ਹੀ ਰਹਿ ਗਏ।ਕੋਰੀਆ ਵੱਲੋਂ ਪਹਿਲਾ ਗੋਲ ਚੋ ਯੂਰੀ ਵੱਲੋਂ 27 ਵੇਂ ਮਿੰਟ ਵਿੱਚ ਕੀਤਾ ਗਿਆ ਇਸ ਦੇ ਬਾਅਦ ਜੀ ਸੋ ਯੂਨ ਨੇ ਦੂਜਾ ਗੋਲ ਕੀਤਾ ਜਿਸ ਨਾਲ ਕੋਰੀਆ ਨੂੰ ਮਜ਼ਬੂਤੀ ਮਿਲ ਗਈ। ਇਸ ਤੋਂ ਬਾਅਦ ਚੀਨ ਦੇ ਜਿਆਲੀ ਟੇਂਗ ਨੇ ਪਹਿਲਾਂ 68ਵੇਂ ਮਿੰਟ 'ਚ ਗੋਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ। ਚਾਰ ਮਿੰਟ ਬਾਅਦ ਝਾਂਗ ਲਿਨਯਾਨ ਨੇ 72ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾਈ। ਇਸ ਤੋਂ ਬਾਅਦ ਚੀਨ ਨੇ ਤੀਜਾ ਗੋਲ ਕਰਕੇ ਜਿੱਤ ਦਰਜ ਕੀਤੀ। ਚੀਨ ਨੇ ਇਹ ਮੈਚ ਜਿੱਤ ਕੇ ਆਪਣਾ ਨੌਵਾਂ ਖਿਤਾਬ ਜਿੱਤਿਆ ਹੈ ਦੱਸ ਦੇਈਏ ਕਿ ਇਹ ਖਿਤਾਬ 16 ਸਾਲਾਂ ਬਾਅਦ ਜਿੱਤਿਆ ਹੈ।

ਇਹ ਵੀ ਪੜ੍ਹੋ:ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਮਗਰੋਂ ਚੰਨੀ ਹੋਏ ਨੈਣਾ ਦੇਵੀ ਨਤਮਸਤਕ

-PTC News

Related Post