ਇੱਕ ਵਿਆਹ ਸਮਾਗਮ 'ਚ 12 ਸਾਲਾ ਬੱਚੇ ਨੇ ਖ਼ੁਦ ਨੂੰ ਬੰਬ ਨਾਲ ਉਡਾਇਆ , 9 ਲੋਕਾਂ ਦੀ ਮੌਤ, ਕਈ ਜ਼ਖ਼ਮੀ

By  Shanker Badra July 12th 2019 09:07 PM

ਇੱਕ ਵਿਆਹ ਸਮਾਗਮ 'ਚ 12 ਸਾਲਾ ਬੱਚੇ ਨੇ ਖ਼ੁਦ ਨੂੰ ਬੰਬ ਨਾਲ ਉਡਾਇਆ , 9 ਲੋਕਾਂ ਦੀ ਮੌਤ, ਕਈ ਜ਼ਖ਼ਮੀ:ਕਾਬੁਲ: ਪੂਰਬੀ ਅਫ਼ਗਾਨਿਸਤਾਨ ਦੇ ਨਾਂਗਰਹਾਰ ਸੂਬੇ 'ਚ ਇੱਕ 12 ਸਾਲਾ ਆਤਮਘਾਤੀ ਹਮਲਾਵਰ ਨੇ ਇੱਕ ਵਿਆਹ ਸਮਾਗਮ 'ਚ ਖ਼ੁਦ ਨੂੰ ਉਡਾ ਦਿੱਤਾ ਹੈ। ਇਸ ਹਮਲੇ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਹੋ ਗਏ ਹਨ। ਪੁਲਿਸ ਅਧਿਕਾਰੀ ਫੈਯਾਜ਼ ਮੁਹੰਮਦ ਬਾਬਰਖਿਲ ਨੇ ਕਿਹਾ ਕਿ ਬੱਚੇ ਨੇ ਸ਼ੁੱਕਰਵਾਰ ਸਵੇਰੇ ਸਰਕਾਰ ਸਮਰਥਨ ਮਿਲਿਸ਼ਿਆ ਦੇ ਕਮਾਂਡਰ ਮਲਿਕ ਤੂਰ ਦੇ ਇੱਥੇ ਵਿਆਹ ਸਮਾਗਮ 'ਚ ਜਾ ਕੇ ਖ਼ੁਦ ਨੂੰ ਉਡਾ ਲਿਆ ਹੈ। ਇਸ ਹਮਲੇ 'ਚ ਤੂਰ ਦੀ ਮੌਤ ਹੋ ਗਈ ਹੈ

Afghanistan: Child suicide bomber wedding attack , 9 Death And many injures ਇੱਕ ਵਿਆਹ ਸਮਾਗਮ 'ਚ 12 ਸਾਲਾ ਬੱਚੇ ਨੇ ਖ਼ੁਦ ਨੂੰ ਬੰਬ ਨਾਲ ਉਡਾਇਆ , 9 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਇਹ ਹਮਲਾ ਨਾਂਗਰਹਾਰ ਸੂਬੇ ਦੇ ਪਚਿਰਵਾ ਅਮਗ ਜ਼ਿਲ੍ਹੇ 'ਚ ਹੋਇਆ ਸੀ।ਫਿਲਹਾਲ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਤਾਲਿਬਾਨ ਤੇ ਇਸਲਾਮਿਕ ਸਟੇਟ ਦੇ ਸਹਿਯੋਗੀ, ਦੋਵਾਂ ਦੀ ਪੂਰਬੀ ਅਫ਼ਗਾਨਿਸਤਾਨ 'ਚ ਮਜ਼ੂਬਤ ਮੌਜੂਦਗੀ ਹੈ ਤੇ ਆਈਐੱਸ ਸਮੂਹ ਦਾ ਹੈਡਕੁਆਰਟਰ ਨਾਂਗਰਹਾਰ ਸੂਬੇ 'ਚ ਹੈ।

Afghanistan: Child suicide bomber wedding attack , 9 Death And many injures ਇੱਕ ਵਿਆਹ ਸਮਾਗਮ 'ਚ 12 ਸਾਲਾ ਬੱਚੇ ਨੇ ਖ਼ੁਦ ਨੂੰ ਬੰਬ ਨਾਲ ਉਡਾਇਆ , 9 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਦਾਕਾਰਾ ਪੂਜਾ ਬੱਤਰਾ ਨੇ ਕਰਵਾਇਆ ਦੂਜਾ ਵਿਆਹ , ਪੂਜਾ ਦੇ ਪਤੀ ਦਾ ਇਸ ਅਦਾਕਾਰਾ ਨਾਲ ਰਿਹਾ ਹੈ ਅਫੇਅਰ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਪੂਰਬੀ ਨਾਂਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ 'ਚ 13 ਜੂਨ ਨੂੰ ਵੀ ਇਕ ਆਤਮਘਾਤੀ ਹੋਇਆ ਸੀ। ਇਸ ਹਮਲੇ 'ਚ ਆਤਮਘਾਤੀ ਹਮਲਾਵਰ ਨੇ ਪੁਲਿਸ ਦੀ ਜਾਂਚ ਚੌਕੀ ਨੇੜੇ ਖ਼ੁਦ ਨੂੰ ਉਡਾ ਲਿਆ ਸੀ।ਇਸ ਦੌਰਾਨ 11 ਲੋਕ ਮਾਰੇ ਗਏ ਸਨ ਤੇ 13 ਜ਼ਖ਼ਮੀ ਹੋ ਗਏ ਸਨ। ਉਦੋਂ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਦੀ ਅਫ਼ਗਾਨ ਸ਼ਾਖਾ ਨੇ ਲਈ ਸੀ।

-PTCNews

Related Post