ਅਫਗਾਨਿਸਤਾਨ ਦੇ ਗਜਨੀ 'ਚ ਹੋਇਆ ਕਾਰ ਬੰਬ ਧਮਾਕਾ , 4 ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ

By  Shanker Badra July 27th 2019 02:35 PM

ਅਫਗਾਨਿਸਤਾਨ ਦੇ ਗਜਨੀ 'ਚ ਹੋਇਆ ਕਾਰ ਬੰਬ ਧਮਾਕਾ , 4 ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ:ਕਾਬੁਲ : ਅਫਗਾਨਿਸਤਾਨ ਦੇ ਗਜਨੀ ਸੂਬੇ 'ਚ ਅੱਜ ਸਵੇਰੇ ਇੱਕ ਵੱਡਾ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇਕ ਕਾਰ 'ਚ ਹੋਇਆ ਹੈ। ਇਸ ਧਮਾਕੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 20 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਏ ਹਨ।

Afghanistan Ghazni State car bomb hits , 4 killed, many injured ਅਫਗਾਨਿਸਤਾਨ ਦੇ ਗਜਨੀ 'ਚ ਹੋਇਆ ਕਾਰ ਬੰਬ ਧਮਾਕਾ , 4 ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ

ਗਜਨੀ ਦੇ ਪੁਲਿਸ ਮੁਖੀ ਖਾਲਿਦ ਵਰਦਾਕ ਨੇ ਦੱਸਿਆ ਕਿ ਇਕ ਆਤਮਘਾਤੀ ਹਮਲਾਵਰ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇਕ ਕਾਰ ਲੈ ਕੇ ਜ਼ਿਲਾ ਭਵਨ ਦੇ ਪਹਿਲੇ ਦਰਵਾਜ਼ੇ 'ਤੇ ਪਹੁੰਚਿਆ ਤੇ ਧਮਾਕਾ ਕਰਕੇ ਕਾਰ ਨੂੰ ਉਡਾ ਦਿੱਤਾ।

Afghanistan Ghazni State car bomb hits , 4 killed, many injured ਅਫਗਾਨਿਸਤਾਨ ਦੇ ਗਜਨੀ 'ਚ ਹੋਇਆ ਕਾਰ ਬੰਬ ਧਮਾਕਾ , 4 ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ

ਇਸ ਮੌਕੇ 'ਤੇ ਸੁਰੱਖਿਆ ਬਲਾਂ ਦੀ ਟੀਮ ਪਹੁੰਚ ਗਈ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਮੁਤਾਬਿਕ ਅਜੇ ਤੱਕ ਕਿਸੇ ਸਮੂਹ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ।

Afghanistan Ghazni State car bomb hits , 4 killed, many injured ਅਫਗਾਨਿਸਤਾਨ ਦੇ ਗਜਨੀ 'ਚ ਹੋਇਆ ਕਾਰ ਬੰਬ ਧਮਾਕਾ , 4 ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੁੰਬਈ : ਹੜ੍ਹ ਦੇ ਪਾਣੀ ’ਚ ਫ਼ਸੀ ਯਾਤਰੀਆਂ ਨੂੰ ਲਿਜਾ ਰਹੀ ਮਹਾਂਲਕਸ਼ਮੀ ਐਕਸਪ੍ਰੈੱਸ , ਯਾਤਰੀਆਂ ਨੂੰ ਬਚਾਉਣ ਲਈ ਪਹੁੰਚੀ ਫ਼ੌਜ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੂਲ 'ਚ ਇਕ ਤੋਂ ਬਾਅਦ ਇਕ ਲਗਾਤਾਰ ਤਿੰਨ ਧਮਾਕੇ ਹੋਏ ਸਨ। ਇਸ ਧਮਾਕੇ 'ਚ 5 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 10 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ।

-PTCNews

Related Post