Thu, May 2, 2024
Whatsapp

ਮੁੰਬਈ : ਹੜ੍ਹ ਦੇ ਪਾਣੀ ’ਚ ਫ਼ਸੀ ਯਾਤਰੀਆਂ ਨੂੰ ਲਿਜਾ ਰਹੀ ਮਹਾਂਲਕਸ਼ਮੀ ਐਕਸਪ੍ਰੈੱਸ , ਯਾਤਰੀਆਂ ਨੂੰ ਬਚਾਉਣ ਲਈ ਪਹੁੰਚੀ ਫ਼ੌਜ

Written by  Shanker Badra -- July 27th 2019 02:10 PM
ਮੁੰਬਈ : ਹੜ੍ਹ ਦੇ ਪਾਣੀ ’ਚ ਫ਼ਸੀ ਯਾਤਰੀਆਂ ਨੂੰ ਲਿਜਾ ਰਹੀ ਮਹਾਂਲਕਸ਼ਮੀ ਐਕਸਪ੍ਰੈੱਸ , ਯਾਤਰੀਆਂ ਨੂੰ ਬਚਾਉਣ ਲਈ ਪਹੁੰਚੀ ਫ਼ੌਜ

ਮੁੰਬਈ : ਹੜ੍ਹ ਦੇ ਪਾਣੀ ’ਚ ਫ਼ਸੀ ਯਾਤਰੀਆਂ ਨੂੰ ਲਿਜਾ ਰਹੀ ਮਹਾਂਲਕਸ਼ਮੀ ਐਕਸਪ੍ਰੈੱਸ , ਯਾਤਰੀਆਂ ਨੂੰ ਬਚਾਉਣ ਲਈ ਪਹੁੰਚੀ ਫ਼ੌਜ

ਮੁੰਬਈ : ਹੜ੍ਹ ਦੇ ਪਾਣੀ ’ਚ ਫ਼ਸੀ ਯਾਤਰੀਆਂ ਨੂੰ ਲਿਜਾ ਰਹੀ ਮਹਾਂਲਕਸ਼ਮੀ ਐਕਸਪ੍ਰੈੱਸ , ਯਾਤਰੀਆਂ ਨੂੰ ਬਚਾਉਣ ਲਈ ਪਹੁੰਚੀ ਫ਼ੌਜ:ਮੁੰਬਈ : ਮਹਾਰਾਸ਼ਟਰ 'ਚ ਮੌਨਸੂਨ ਆਉਂਦੇ ਹੀ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰ ਮੌਨਸੂਨ ਦੀ ਲਗਾਤਾਰ ਹੋ ਰਹੀ ਬਾਰਿਸ਼ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮੁੰਬਈ ਤੇ ਉਸ ਦੇ ਆਸਪਾਸ ਦੇ ਇਲਾਕਿਆਂ 'ਚ ਮੋਹਲੇਧਾਰ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਓਥੇ ਭਾਰੀ ਮੀਂਹ ਕਰਕੇ ਸੜਕਾਂ ਜਲ ਮਗਨ ਹੋ ਚੁੱਕੀਆਂ ਹਨ, ਜਿਸ ਕਾਰਨ ਆਮ ਲੋਕਾਂ ਨੂੰ ਆਪਣੀ ਮੰਜ਼ਿਲ ਵੱਲ ਪਹੁੰਚਣ 'ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੰਬਈ 'ਚ ਭਾਰੀ ਬਾਰਿਸ਼ ਕਾਰਨ ਜਿਥੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ,ਓਥੇ ਹੀ ਰੇਲ ਦੀਆਂ ਪਟੜੀਆਂ 'ਤੇ ਪਾਣੀ ਭਰਨ ਕਾਰਨ ਰੇਲ ਸੇਵਾ ਪ੍ਰਭਾਵਤ ਹੋਈ ਹੈ। [caption id="attachment_322937" align="aligncenter" width="300"]Mahalaxmi Express stuck with 700 passengers on board after heavy rains in Maharashtra ਮੁੰਬਈ : ਹੜ੍ਹ ਦੇ ਪਾਣੀ ’ਚ ਫ਼ਸੀ ਯਾਤਰੀਆਂ ਨੂੰ ਲਿਜਾ ਰਹੀ ਮਹਾਂਲਕਸ਼ਮੀ ਐਕਸਪ੍ਰੈੱਸ , ਯਾਤਰੀਆਂ ਨੂੰ ਬਚਾਉਣ ਲਈ ਪਹੁੰਚੀ ਫ਼ੌਜ[/caption] ਇਸ ਦੌਰਾਨ ਮੁੰਬਈ ਤੋਂ ਕੋਲਹਾਪੁਰ ਦਰਮਿਆਨ ਚੱਲਣ ਵਾਲੀ ਮਹਾਲਕਸ਼ਮੀ ਐਕਸਪ੍ਰੈੱਸ ਟਰੇਨ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਆਏ ਹੜ੍ਹਾਂ ’ਚ ਫਸ ਗਈ ਹੈ।ਜਿਸ ਜਗ੍ਹਾ ਇਹ ਰੇਲ ਗੱਡੀ ਫਸੀ ਹੋਈ ਹੈ, ਮੁੰਬਈ ਉੱਥੋਂ 100 ਕਿਲੋਮੀਟਰ ਦੂਰ ਹੈ। ਇਹ ਰੇਲਗੱਡੀ ਬਦਲਾਪੁਰ ਤੇ ਵਾਰੰਗਨੀ ਵਿਚਾਲੇ 72ਵੇਂ ਕਿਲੋਮੀਟਰ ’ਤੇ ਰੁਕ ਗਈ ਹੈ। [caption id="attachment_322939" align="aligncenter" width="300"]Mahalaxmi Express stuck with 700 passengers on board after heavy rains in Maharashtra ਮੁੰਬਈ : ਹੜ੍ਹ ਦੇ ਪਾਣੀ ’ਚ ਫ਼ਸੀ ਯਾਤਰੀਆਂ ਨੂੰ ਲਿਜਾ ਰਹੀ ਮਹਾਂਲਕਸ਼ਮੀ ਐਕਸਪ੍ਰੈੱਸ , ਯਾਤਰੀਆਂ ਨੂੰ ਬਚਾਉਣ ਲਈ ਪਹੁੰਚੀ ਫ਼ੌਜ[/caption] ਕੇਂਦਰੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐੱਨਡੀਆਰਐੱਫ਼ ਦੀ ਟੀਮ ਤੇ ਭਾਰਤੀ ਹਵਾਈ ਫ਼ੌਜ ਦੇ ਨਾਲ-ਨਾਲ ਸਮੁੰਦਰੀ ਫ਼ੌਜ ਦੇ ਹੈਲੀਕਾਪਟਰ ਯਾਤਰੀਆਂ ਨੂੰ ਬਚਾਉਣ ਦੇ ਕੰਮ ਵਿੱਚ ਰੁੱਝ ਗਏ ਹਨ। ਸਰਕਾਰੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਰੇਲਗੱਡੀ ਵਿੱਚ 700 ਯਾਤਰੀ ਹਨ ਪਰ ਗ਼ੈਰ-ਸਰਕਾਰੀ ਸੂਤਰ ਇਸ ਰੇਲ ਗੱਡੀ ਵਿੱਚ ਯਾਤਰੂਆਂ ਦੀ ਗਿਣਤੀ 2,000 ਦੱਸ ਰਹੇ ਹਨ। [caption id="attachment_322936" align="aligncenter" width="300"]Mahalaxmi Express stuck with 700 passengers on board after heavy rains in Maharashtra ਮੁੰਬਈ : ਹੜ੍ਹ ਦੇ ਪਾਣੀ ’ਚ ਫ਼ਸੀ ਯਾਤਰੀਆਂ ਨੂੰ ਲਿਜਾ ਰਹੀ ਮਹਾਂਲਕਸ਼ਮੀ ਐਕਸਪ੍ਰੈੱਸ , ਯਾਤਰੀਆਂ ਨੂੰ ਬਚਾਉਣ ਲਈ ਪਹੁੰਚੀ ਫ਼ੌਜ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਗਾ ‘ਚ ਮਿਲੇ ਗੁਟਕਾ ਸਾਹਿਬ ਦੇ ਪਵਿੱਤਰ ਅੰਗ , ਪੁਲਿਸ ਨੇ ਇੱਕ ਬਜ਼ੁਰਗ ਨੂੰ ਕੀਤਾ ਕਾਬੂ ਇਸ ਮੌਕੇ 'ਤੇ ਐੱਨ.ਡੀ.ਆਰ. ਐੱਫ. ਦੀ ਟੀਮ ਪਹੁੰਚ ਗਈ ਅਤੇ ਬਚਾਅ ਕੰਮ 'ਚ ਜੁੱਟੀ ਹੋਈ ਹੈ। ਇਸ ਦੌਰਾਨ ਐੱਨ.ਡੀ.ਆਰ. ਐੱਫ. ਦੀ ਟੀਮ ਨੇ ਔਰਤਾਂ ਅਤੇ ਬੱਚਿਆਂ ਸਮੇਤ ਹੁਣ ਤੱਕ 500 ਲੋਕਾਂ ਨੂੰ ਬਚਾ ਲਿਆ ਹੈ।ਇਸੇ ਲਈ ਹੁਣ ਤਿੰਨ ਕਿਸ਼ਤੀਆਂ ਨੂੰ ਰੇਲਗੱਡੀ ਤੱਕ ਪਹੁੰਚਾਇਆ ਗਿਆ ਹੈ ਤਾਂ ਜੋ ਯਾਤਰੀਆਂ ਨੂੰ ਕੋਈ ਲੋੜੀਂਦੀ ਮਦਦ ਦਿੱਤੀ ਜਾ ਸਕੇ ਤੇ ਉਨ੍ਹਾਂ ਨੂੰ ਤਸੱਲੀ ਵੀ ਮਿਲ ਸਕੇ। -PTCNews


Top News view more...

Latest News view more...