14 ਸਾਲ ਬਾਅਦ Facebook ਨੇ ਮਿਲਾਏ ਭਰਾ-ਭੈਣ, ਹੁਣ ਬੰਨ੍ਹੇਗੀ ਰੱਖੜੀ

By  Jashan A August 13th 2019 06:14 PM

14 ਸਾਲ ਬਾਅਦ Facebook ਨੇ ਮਿਲਾਏ ਭਰਾ-ਭੈਣ, ਹੁਣ ਬੰਨ੍ਹੇਗੀ ਰੱਖੜੀ,ਨਵੀਂ ਦਿੱਲੀ: ਸੋਸ਼ਲ ਮੀਡੀਆ ਆਪਣਿਆਂ ਨਾਲ ਜੁੜਨ ਦਾ ਇੱਕ ਵਧੀਆ ਪਲੇਟਫਾਰਮ ਮੰਨਿਆ ਜਾਂਦਾ ਹੈ। ਕਦੇ-ਕਦੇ ਸਾਲਾ ਤੋਂ ਵਿਛੜੇ ਲੋਕ ਫੇਸਬੁੱਕ ਜਾਂ ਕਈ ਹੋਰ ਸੋਸ਼ਲ ਮੀਡੀਆ ਸਾਈਟਾਂ ਦੇ ਜ਼ਰੀਏ ਆਪਣਿਆਂ ਨਾਲ ਮਿਲ ਜਾਂਦੇ ਹਨ। ਜਿਸ ਦਾ ਤਾਜ਼ਾ ਮਾਮਲਾ ਗਾਜ਼ੀਆਬਾਦ ਦੇ ਮੋਦੀਨਗਰ ਦਾ ਹੈ।

ਜਿਥੇ 14 ਸਾਲ ਬਾਅਦ ਇੱਕ ਭੈਣ ਆਪਣੇ ਭਰਾ ਨੂੰ ਮਿਲ ਗਈ ਹੈ। ਜੋ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹੇਗੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਲੜਕੀ 3 ਸਾਲ ਦੀ ਉਮਰ 'ਚ ਆਪਣੇ ਮਾਤਾ ਪਿਤਾ ਤੋਂ ਦੂਰ ਹੋ ਗਈ ਸੀ।

ਹੋਰ ਪੜ੍ਹੋ:ਭੂਚਾਲ ਆਉਣ ਦਾ ਵਾਇਰਲ ਮੈਸੇਜ ਨਿਕਲਿਆ ਅਫ਼ਵਾਹ ,ਲੋਕਾਂ ਦੇ ਮਨਾਂ 'ਚੋਂ ਨਿਕਲਿਆ ਡਰ

ਲੜਕੀ ਮੁਤਾਬਕ ਮੈਂ ਜਦੋਂ 3 ਸਾਲ ਦੀ ਸੀ, ਤੱਦ ਮਾਂ ਨੇ ਪਾਪਾ ਅਤੇ ਵੱਡੇ ਭਰਾ ਅਭੀਸ਼ੇਕ ਨੂੰ ਛੱਡ ਕੇ ਦੂਜੀ ਜਗ੍ਹਾ ਵਿਆਹ ਕਰਾ ਲਿਆ ਸੀ। ਮੈਨੂੰ ਆਪਣੇ ਨਾਲ ਗੋਵਿੰਦਪੁਰੀ ਵਿੱਚ ਰੱਖਿਆ ਅਤੇ ਦੋਨੇਂ ਮੈਨੂੰ ਤੰਗ ਕਰਨ ਲੱਗੇ।

ਮੈਂ ਆਪਣੇ ਭਰਾ ਅਤੇ ਪਾਪਾ ਨੂੰ ਠੀਕ ਢੰਗ ਨਾਲ ਨਹੀਂ ਵੇਖਿਆ ਸੀ। ਭਰਾ ਨੂੰ ਕਦੇ ਰੱਖੜੀ ਵੀ ਨਹੀਂ ਬੰਨੀ। ਇੱਕ ਦਿਨ ਗੱਲ ਕਰਦੇ ਹੋਏ ਮਾਂ ਨੇ ਭਰਾ ਦਾ ਨਾਮ ਦੱਸਿਆ। ਮੈਂ ਫੇਸਬੁਕ ‘ਤੇ ਭਰਾ ਦੀ ਆਈਡੀ ਸਰਚ ਕੀਤੀ ਅਤੇ ਨੰਬਰ ਕੱਢ ਕੇ ਸੰਪਰਕ ਕੀਤਾ। ਬੀਤੇ ਦਿਨ ਮਾਮਲਾ ਜਦੋ ਪੁਲਿਸ ਕੋਲ ਪਹੁੰਚਿਆ ਤਾਂ ਉਹਨਾਂ ਨੇ ਭਰਾ-ਭੈਣ ਨੂੰ ਘਰ ਭੇਜ ਦਿੱਤਾ।

ਪੁਲਿਸ ਨੇ ਦੱਸਿਆ ਕਿ ਕਿਸ਼ੋਰੀ ਹਲੇ ਨਾਬਾਲਗ ਹੈ। ਉਸਨੇ ਭਰਾ ਅਤੇ ਪਿਤਾ ਨਾਲ ਰਹਿਣ ਦੀ ਇੱਛਾ ਜਤਾਈ, ਇਸ ਲਈ ਉਸਨੂੰ ਐਸਡੀਐਮ ਕੋਰਟ ਵਿੱਚ ਬਿਆਨ ਦਰਜ ਕਰਾਉਣ ਤੋਂ ਬਾਅਦ ਭਰਾ ਦੇ ਨਾਲ ਦਿੱਲੀ ਭੇਜ ਦਿੱਤਾ। ਹੁਣ ਦੋਨੇਂ ਭਰਾ-ਭੈਣ 14 ਸਾਲ ਬਾਅਦ 15 ਅਗਸਤ ਨੂੰ ਰੱਖੜੀ ਦਾ ਤਿਉਹਾਰ ਮਨਾਉਣਗੇ।

-PTC News

Related Post