ਹੁਣ ਇੰਟਰਨੈੱਟ 'ਤੇ ਸੰਨੀ ਲਿਓਨ ਤੋਂ ਜ਼ਿਆਦਾ ਇਸ ਅਭਿਨੇਤਰੀ ਨੂੰ ਕੀਤਾ ਜਾਂਦਾ ਸਰਚ, ਅਭਿਨੇਤਾ ਨੂੰ ਛੱਡਿਆ ਪਿੱਛੇ

By  Shanker Badra May 10th 2020 07:21 PM

ਹੁਣ ਇੰਟਰਨੈੱਟ 'ਤੇ ਸੰਨੀ ਲਿਓਨ ਤੋਂ ਜ਼ਿਆਦਾ ਇਸ ਅਭਿਨੇਤਰੀ ਨੂੰ ਕੀਤਾ ਜਾਂਦਾ ਸਰਚ, ਅਭਿਨੇਤਾ ਨੂੰ ਛੱਡਿਆ ਪਿੱਛੇ:ਨਵੀਂ ਦਿੱਲੀ : ਜੇਕਰ ਬਾਲੀਵੁੱਡ ਦੀਆਂ ਸਭ ਤੋਂ ਜ਼ਿਆਦਾ ਖੂਬਸੂਰਤ ਅਭਿਨੇਤਰੀਆਂ ਦੀ ਗੱਲ ਕੀਤੀ ਜਾਵੇਂ ਤਾਂ ਕਈ ਅਭਿਨੇਤਰੀਆਂ ਨੇ ਆਪਣੀ ਖ਼ੂਬਸੂਰਤੀ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਹੋਇਆ ਹੈ ਪਰ  ਇੰਟਰਨੈੱਟ 'ਤੇ ਇਸ ਅਭਿਨੇਤਰੀ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਗੂਗਲ 'ਤੇ ਕੀਤੀ ਗਈ ਸਰਚਿੰਗ ਦੀਆਂ ਰਿਪੋਰਟਾਂ ਦੱਸ ਦੀਆਂ ਹਨ ਕਿ ਬਾਲੀਵੁੱਡ ਸਿਤਾਰੀਆਂ ਵਿਚੋਂ ਅਭਿਨੇਤਰੀਆਂ ਸਰਚਿੰਗ ਦੇ ਮਾਮਲੇ ਵਿਚ ਸਭ ਤੋਂ ਅੱਗੇ ਹਨ।

ਇਨ੍ਹਾਂ ਅਭਿਨੇਤਰੀਆਂ ਦੇ ਬਾਰੇ ਵਿਚਲੋਕ ਜ਼ਿਆਦਾ ਸਰਚ ਕਰਦੇ ਹਨ। ਉਥੇ ਹੀ ਜੇਕਰ ਇੰਸਟਾਗ੍ਰਾਮ 'ਤੇ ਫੈਨ ਫਾਲੋਇੰਗ ਦੀ ਗੱਲ ਕਰੀਏ ਤਾਂ ਅਭਿਨੇਤਰੀਆਂ ਕਾਫੀ ਅੱਗੇ ਹਨ। ਹਾਲ ਹੀ ਵਿਚ ਇਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਆਖਰਕਾਰ, ਗੂਗਲ 'ਤੇ ਸਭ ਤੋਂ ਵੱਧ ਸਰਚ ਕਿਸ ਨੂੰ ਕੀਤਾ ਜਾ ਰਿਹਾ ਹੈ।

ਇੱਕ ਰਿਪੋਰਟ ਦੇ ਅਨੁਸਾਰ ਇੰਟਰਨੈੱਟ 'ਤੇ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਹਸਤੀਆਂ ਵਿਚੋਂ ਪ੍ਰਿਯੰਕਾ ਚੋਪੜਾ, ਸੰਨੀ ਲਿਓਨ ਨੂੰ ਲੈ ਕੇ ਜ਼ਿਆਦਾ ਸਰਚ ਕੀਤਾ ਗਿਆ ਹੈ। ਗਲੋਬਲ ਅੰਕੜਿਆਂ ਦੇ ਅਧਾਰ 'ਤੇ ਪ੍ਰਿਅੰਕਾ ਚੋਪੜਾ ਪਹਿਲੇ ਨੰਬਰ 'ਤੇ ਹੈ ਅਤੇ ਉਸ ਤੋਂ ਬਾਅਦ ਬੋਲਡ ਅਭਿਨੇਤਰੀ ਸੰਨੀ ਲਿਓਨ ਦਾ ਨਾਂ ਹੈ। ਜੇ ਤੁਸੀਂ ਜਨਵਰੀ ਅਤੇ ਅਪ੍ਰੈਲ ਦੇ ਵਿਚਕਾਰ ਕੀਤੀ ਗਈ ਸਰਚਿੰਗ 'ਤੇ ਨਜ਼ਰ ਮਾਰੋ ਤਾਂ ਅਭਿਨੇਤਾ ਇਸ ਸੂਚੀ ਵਿਚ ਬਹੁਤ ਪਿੱਛੇ ਹਨ।

ਇਸ ਰਿਪੋਰਟ ਦੇ ਅਨੁਸਾਰ ਪ੍ਰਿਯੰਕਾ ਚੋਪੜਾ ਨੂੰ 39 ਲੱਖ ਵਾਰ ਸਰਚ ਕੀਤਾ ਗਿਆ, ਜਦੋਂ ਕਿ ਸੰਨੀ ਲਿਓਨ ਨੂੰ 31 ਲੱਖ ਵਾਰ ਸਰਚ ਕੀਤਾ ਗਿਆ ਹੈ। ਵੱਖ-ਵੱਖ ਪੁਰਸ਼ ਅਦਾਕਾਰਾਂ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਅਤੇ ਰਿਤਿਕ ਰੋਸ਼ਨ ਦੀ ਸਭ ਤੋਂ ਵੱਧ ਸਰਚਿੰਗ ਕੀਤੀ ਗਈ ਹੈ। ਸਲਮਾਨ ਖਾਨ ਨੂੰ 21 ਲੱਖ ਵਾਰ ਅਤੇ ਰਿਤਿਕ ਰੋਸ਼ਨ ਨੂੰ 13 ਲੱਖ ਵਾਰ ਸਰਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੂੰ 20 ਲੱਖ ਵਾਰ ਸਰਚ ਕੀਤਾ ਗਿਆ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਪਿਛਲੇ ਦਿਨਾਂ ਵਿਚ ਗਾਇਕਾ ਕਨਿਕਾ ਕਪੂਰ ਦੀ ਕਾਫੀ ਸਰਚ ਕੀਤੀ ਗਈ ਸੀ ਅਤੇ ਕੁਝ ਦਿਨਾਂ ਲਈ ਗਾਇਕਾ ਨੇ ਅਭਿਨੇਤਰੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਸੀ। ਦਰਅਸਲ 'ਚ ਕਨਿਕਾ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਸੀ ਅਤੇ ਕਈ ਦਿਨਾਂ ਤੋਂ ਹਸਪਤਾਲ ਵਿਚ ਦਾਖਲ ਸੀ। ਅਜਿਹੇ ਵਿਚ ਉਨ੍ਹਾਂ ਦੀ ਹੈਲਥ ਅਪਡੇਟ ਨੂੰ ਲੈ ਕੇ ਵੀ ਕਾਫੀ ਸਰਚ ਕੀਤੀ ਗਈ ਸੀ।

-PTCNews

Related Post