ਚੋਰੀ ਕਰਨ ਤੋਂ ਬਾਅਦ ਚੋਰਾਂ ਨੇ ਵਾਪਿਸ ਮੋੜਿਆ ਸਮਾਨ, ਭਾਵੁਕ ਹੋ ਕੇ ਲਿਖੀ ਇਹ ਗੱਲ, ਤੁਸੀਂ ਵੀ ਪੜ੍ਹੋ

By  Riya Bawa December 26th 2021 03:55 PM

ਨਵੀਂ ਦਿੱਲੀ: ਬਾਂਦਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਹੈਰਾਨ ਹੋ ਜਾਵੋਗੇ। ਹਾਲਾਂਕਿ ਇਹ ਮਾਮਲਾ ਕਾਫੀ ਦਿਲਚਸਪ ਹੈ। ਦਰਅਸਲ, ਇਥੇ ਪਹਿਲਾਂ ਚੋਰਾਂ ਨੇ ਇਕ ਵੈਲਡਿੰਗ ਦੀ ਦੁਕਾਨ ਤੋਂ ਹਜ਼ਾਰਾਂ ਰੁਪਏ ਦੇ ਸਾਮਾਨ ‘ਤੇ ਹੱਥ ਸਾਫ ਕੀਤਾ ਪਰ ਬਾਅਦ ‘ਚ ਪੀੜਤ ਦੀ ਪਰੇਸ਼ਾਨੀ ਦਾ ਪਤਾ ਲੱਗਣ ‘ਤੇ ਚੋਰ ਭਾਵੁਕ ਹੋ ਗਏ। ਚੋਰਾਂ ਨੇ ਪੀੜਤ ਦਾ ਸਾਰਾ ਸਮਾਨ ਵਾਪਸ ਕਰ ਦਿੱਤਾ। ਅਤੇ ਉਸ ਤੋਂ ਮੁਆਫੀ ਵੀ ਮੰਗੀ। ਇਸ ਦੀ ਚਿੱਠੀ ਚੋਰ ਨੇ ਬੈਗ ਵਿਚ ਚਿਪਕਾ ਦਿੱਤੀ ਸੀ।

ਬੈਗ ਵਿੱਚ ਲਿਖਿਆ ਸੀ ਕਿ ਉਸ ਨੂੰ ਗਲਤ ਲੋਕੇਸ਼ਨ ਦੱਸੀ ਗਈ ਸੀ। ਜਿਸ ਕਾਰਨ ਚੋਰ ਨੇ ਉਥੋਂ ਚੋਰੀ ਕਰ ਲਈ।ਬੀਤੀ 22 ਦਸੰਬਰ ਨੂੰ ਸੂਚਨਾ ਮਿਲੀ ਕਿ ਘਰ ਤੋਂ ਕੁਝ ਦੂਰੀ ’ਤੇ ਉਸ ਦਾ ਸਮਾਨ ਪਿਆ ਹੈ।

ਹੋਰ ਪੜ੍ਹੋ: ਕੀ ਹੁਣ ਚੰਡੀਗੜ੍ਹ ’ਚ ਹੋਣਗੇ ਸੀਰੀਅਲ ਬੰਬ ਬਲਾਸਟ ?, ਵਿਅਕਤੀ ਨੇ ਫੋਨ ਕਰਕੇ ਦਿੱਤੀ ਧਮਕੀ !

ਸਮਾਨ ਦੇ ਬੈਗ ਵਿੱਚ ਇਕ ਪੇਪਰ ਨੋਟ ਚਿਪਕਿਆ ਮਿਲਿਆ ਜਿਸ ਵਿੱਚ ਲਿਖਿਆ ਸੀ, “ਇਹ ਦਿਨੇਸ਼ ਤਿਵਾੜੀ ਦਾ ਸਮਾਨ ਹੈ, ਸਾਨੂੰ ਤੁਹਾਡੇ ਬਾਰੇ ਬਾਹਰਲੇ ਵਿਅਕਤੀ ਤੋਂ ਪਤਾ ਲੱਗਾ ਹੈ, ਅਸੀਂ ਸਿਰਫ ਉਸ ਨੂੰ ਜਾਣਦੇ ਹਾਂ ਜਿਸ ਨੇ ਲੋਕੇਸ਼ਨ (ਜਾਣਕਾਰੀ) ਦਿੱਤੀ ਹੈ ਕਿ ਉਹ ਕੋਈ ਆਮ ਆਦਮੀ ਨਹੀਂ ਹੈ। ਪਰ ਜਦੋਂ ਸਾਨੂੰ ਇਸ ਬਾਰੇ ਪਤਾ ਲੱਗਾ ਤਾਂ ਅਸੀਂ ਬਹੁਤ ਦੁਖੀ ਹੋਏ।

ਇਸ ਲਈ ਅਸੀਂ ਤੁਹਾਡੀਆਂ ਚੀਜ਼ਾਂ ਵਾਪਸ ਦਿੰਦੇ ਹਾਂ। ਅਸੀਂ ਗਲਤ ਲੋਕੇਸ਼ਨ ਕਰਕੇ ਗਲਤੀ ਕੀਤੀ ਹੈ।” ਦੂਜੇ ਪਾਸੇ ਚੋਰੀ ਦਾ ਮਾਮਲਾ ਦਰਜ ਨਾ ਕਰਨ ਵਾਲੇ ਬਿਸੰਡਾ ਥਾਣੇ ਦੇ ਐਸਐਚਓ ਵਿਜੇ ਕੁਮਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਚੋਰੀ ਬਾਰੇ ਕੁਝ ਨਹੀਂ ਪਤਾ।

 -PTC News

Related Post