ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ 'ਚ ਕੇਂਦਰ ਸਰਕਾਰ ਖਿਲਾਫ਼ ਕੱਢਿਆ ਰੋਸ ਮਾਰਚ     

By  Shanker Badra March 31st 2021 02:47 PM

ਨਾਂਦੇੜ : ਕਿਸਾਨੀ ਸੰਘਰਸ਼ ਵਿਚਾਲੇ ਅੱਜ ਮਹਾਰਾਸ਼ਟਰ ਵਿੱਚ ਕੇਂਦਰ ਸਰਕਾਰ ਖਿਲਾਫ਼ ਅਵਾਜ ਬੁਲੰਦ ਕੀਤੀ ਗਈ ਹੈ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ, ਨਾਂਦੇੜ ਵਿਖੇ ਗੁਰੂ ਸਾਹਿਬਾਨ ਦੇ ਚਰਨਾ ਵਿੱਚ ਅਰਦਾਸ ਕਰਨ ਉਪਰੰਤ ਸੰਤ ਮਹਾਂਪੁਰਸ਼ ਬਾਬਾ ਨਰਿੰਦਰ ਸਿੰਘ ਜੀ ,ਸੰਤ ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਮੁੱਖੀ ਗੁਰਦੁਆਰਾ ਸ੍ਰੀ ਲੰਗਰ ਸਹਿਬ ਪਾਸੋਂ ਅਸ਼ੀਰਵਾਦ ਪ੍ਰਾਪਤ ਕਰਕੇ ਨਾਂਦੇੜ ਸ਼ਹਿਰ ਵਿੱਚ ਕਿਸਾਨਾਂ ਖਿਲਾਫ਼ ਬਣਾਏ ਤਿੰਨ ਕਾਨੂੰਨ ਰੱਦ ਕਰਨ ਲਈ ਰੋਸ ਮਾਰਚ ਕੱਢਿਆ ਗਿਆ।

Agricultural laws and Modi government Against Protest in Nanded district of Maharashtra ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ 'ਚਕੇਂਦਰ ਸਰਕਾਰ ਖਿਲਾਫ਼ ਕੱਢਿਆਰੋਸ ਮਾਰਚ

ਜਿੱਥੇ ਲੋਕਾਂ ਵੱਲੋਂ ਖ਼ੂਬ ਹੁੰਗਾਰਾ ਮਿਲਣ 'ਤੇ ਉਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਗਿਆ ਹੈ। ਇਸ ਦੌਰਾਨ ਅਰਦਾਸ ਕੀਤੀ ਗਈ ਕਿ ਕਿਸਾਨਾਂ ਖਿਲਾਫ਼ ਜੋ ਕਾਲੇ ਕਾਨੂੰਨ ਬਣਾਏ ਗਏ ਹਨ ,ਉਹ ਕੇਂਦਰ ਸਰਕਾਰਵਾਪਸ ਲਵੇ। ਜਥੇਦਾਰ ਬਘੌਰਾ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਢੇ ਧਾਰਮਿਕ ਸਮਾਗਮ ਵਿੱਚ ਜਾਣ ਬੁੱਝ ਕੇ ਦਖਲ ਅੰਦਾਜ਼ੀ ਕਰ ਰਹੀ ਹੈ।

ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ 'ਚਕੇਂਦਰ ਸਰਕਾਰ ਖਿਲਾਫ਼ ਕੱਢਿਆਰੋਸ ਮਾਰਚ

ਇਸ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਪ੍ਰਵਾਨਗੀ ਦੇਣ ਤੋਂ ਜਵਾਬ ਦੇਣਾ ਇਹ ਕੇਂਦਰ ਸਰਕਾਰ ਦੀ ਮਾੜੀ ਸੋਚ ਹੈ। ਇਸ ਤੋਂ ਉਪਰੰਤ ਹੋਲਾ ਮਹੱਲਾ ਸੰਗਤਾਂ ਵੱਲੋਂ ਹਰ ਸਾਲ ਮਨਾਇਆ ਜਾਂਦਾ ਹੈ, ਉਸ ਸਮਾਗਮ ਵਿੱਚ ਕੋਰੋਨਾ ਦੀ ਬਿਮਾਰੀ ਕਰਕੇ ਸਾਡੀਆਂ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਈ ਪਹੁੰਚੀ ਹੈ। ਅਖੀਰ ਵਿੱਚ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕੇ ਕੋਰੋਨਾ ਪੰਜਾਬ ਜਾਂ ਮਹਾਰਾਸ਼ਟਰ ਵਿਚ ਹੀ ਕਿਓ ,ਜਿਥੇ ਚੋਣਾਂ ਹੋ ਰਹੀਆ ਹਨ , ਉਥੇ ਕਿਓ ਨਹੀ ਕੋਰੋਨਾ।

-PTCNews

Related Post