ਬਰਾਤ ਵਾਲੇ ਦਿਨ ਪਿਆ ਪੁਆੜਾ , ਲਾੜੇ ਨੇ ਦੁਪਹਿਰੇ 3 ਵਜੇ ਲਏ ਫੇਰੇ, ਰਾਤੀਂ 3 ਵਜੇ ਟੁੱਟਿਆ ਵਿਆਹ

By  Shanker Badra December 5th 2019 05:57 PM -- Updated: December 5th 2019 05:58 PM

ਬਰਾਤ ਵਾਲੇ ਦਿਨ ਪਿਆ ਪੁਆੜਾ , ਲਾੜੇ ਨੇ ਦੁਪਹਿਰੇ 3 ਵਜੇ ਲਏ ਫੇਰੇ, ਰਾਤੀਂ 3 ਵਜੇ ਟੁੱਟਿਆ ਵਿਆਹ:ਅਹਿਮਦਾਬਾਦ : ਗੁਜਰਾਤ ਦੇ ਅਹਿਮਦਾਬਾਦ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਇੱਕ ਵਾਰ ਤਾਂ ਤੁਸੀਂ ਸੋਚਣ ਲਈ ਮਜ਼ਬੂਰ ਹੋ ਜਾਓਗੇ ਕਿ ਕੋਈ ਇਸ ਤਰ੍ਹਾਂ ਵੀ ਕਰ ਸਕਦਾ ਹੈ। ਜਿੱਥੇ ਇੱਕ ਵਿਆਹ ਸਿਰਫ਼ 12 ਘੰਟੇ ਹੀ ਚੱਲਿਆ ਹੈ। ਇਹ ਵਿਆਹ 2 ਦਸੰਬਰ ਨੂੰ ਵਿਆਹ ਹੋਇਆ ਸੀ।

Ahmedabad Bride-groom wedding 12 hours After Broken ਬਰਾਤ ਵਾਲੇ ਦਿਨ ਪਿਆ ਪੁਆੜਾ , ਲਾੜੇ ਨੇ ਦੁਪਹਿਰੇ 3 ਵਜੇ ਲਏ ਫੇਰੇ, ਰਾਤੀਂ 3 ਵਜੇ ਟੁੱਟਿਆ ਵਿਆਹ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਤੋਂ ਬਾਰਾਤ ਅਹਿਮਦਾਬਾਦ ਪੁੱਜੀ ਸੀ। ਇਸ ਦੌਰਾਨ ਦੁਪਹਿਰ 3 ਵਜੇ ਲਾੜੇ -ਲਾੜੀ ਦਾ ਵਿਆਹ ਹੋਇਆ ਅਤੇ ਸ਼ਾਮ 7 ਵਜੇ ਰਿਸੈਪਸ਼ਨ ਹੋਈ। ਜਦੋਂ ਰਿਸਪੈਸ਼ਨ ਤੋਂ ਬਾਅਦ 'ਦੁੱਧ ਪੀਤੀ' ਰਸਮ ਹੋਣੀ ਸੀ ਤਾਂ ਹਾਸੇ-ਮਜ਼ਾਕ ਤੋਂ ਬਾਅਦ ਇਹ ਰਸਮ ਵਿਵਾਦ 'ਚ ਉਲਝ ਗਈ ਅਤੇ ਵਿਆਹ ਰੱਦ ਕਰਨਾ ਪਿਆ।

Ahmedabad Bride-groom wedding 12 hours After Broken ਬਰਾਤ ਵਾਲੇ ਦਿਨ ਪਿਆ ਪੁਆੜਾ , ਲਾੜੇ ਨੇ ਦੁਪਹਿਰੇ 3 ਵਜੇ ਲਏ ਫੇਰੇ, ਰਾਤੀਂ 3 ਵਜੇ ਟੁੱਟਿਆ ਵਿਆਹ

ਇਸੇ ਦੌਰਾਨ ਜਦੋਂ ਲਾੜੇ ਨੇ ਇੱਕ ਵਿਆਹ ਵਿਧੀ ਦਾ ਵਿਰੋਧ ਕੀਤਾ ਤਾਂ ਦੋਹਾਂ ਧਿਰਾਂ ਦਰਮਿਆਨ ਵਿਵਾਦ ਸ਼ੁਰੂ ਹੋ ਗਿਆ। ਇਸ ਮਗਰੋਂ ਲਾੜਾ-ਲਾੜੀ ਸਮੇਤ ਸਾਰੇ ਰਿਸ਼ਤੇਦਾਰ ਅਤੇ ਬਾਰਾਤੀ ਪੁਲਿਸ ਥਾਣੇ ਪੁੱਜ ਗਏ ਅਤੇ ਵਿਆਹ ਟੁੱਟਣ ਤੋਂ ਬਾਅਦ ਲਾੜਾ ਬਿਨਾਂ ਲਾੜੀ ਦੇ ਦਿੱਲੀ ਵਾਪਸ ਚੱਲਾ ਗਿਆ।

-PTCNews

Related Post