ਅਜਨਾਲਾ : ਸ਼੍ਰੋਮਣੀ ਕਮੇਟੀ ਮੈਂਬਰਾਂ ਸਮੇਤ ਅਕਾਲੀ ਦਲ ਦੇ ਪ੍ਰਮੁੱਖ ਆਗੂ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਨਿੱਤਰੇ

By  Jashan A November 14th 2018 05:50 PM

ਅਜਨਾਲਾ : ਸ਼੍ਰੋਮਣੀ ਕਮੇਟੀ ਮੈਂਬਰਾਂ ਸਮੇਤ ਅਕਾਲੀ ਦਲ ਦੇ ਪ੍ਰਮੁੱਖ ਆਗੂ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਨਿਤਰੇ,ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਲਕਾ ਅਜਨਾਲਾ ਨਾਲ ਸਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸੀਨੀਅਰ ਅਕਾਲੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਚਟਾਨ ਵਾਂਗ ਖੜੇ ਹੋਣ ਦਾ ਐਲਾਨ ਕੀਤਾ ਹੈ।

ਸ਼੍ਰੋਮਣੀ ਕਮੇਟੀ ਮੈਂਬਰਾਂ ਅਮਰੀਕ ਸਿੰਘ ਵਿਛੋਆ ਮੈਂਬਰ ਅੰਤ੍ਰਿਮ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੁਲਦੀਪ ਸਿੰਘ ਤੇਡਾ ਮੈਂਬਰ ਸ਼੍ਰੋਮਣੀ ਕਮੇਟੀ, ਸਵਿੰਦਰ ਸਿੰਘ ਸਹਿੰਸਰਾ ਸਰਕਲ ਪ੍ਰਧਾਨ ਝੰਡੇਰ, ਗੁਲਬਾਗ ਸਿੰਘ ਬਿੱਲਾ ਸਰਕਲ ਪ੍ਰਧਾਨ ਅਜਨਾਲਾ, ਸਰਪੰਚ ਬ੍ਰਹਮ ਸਿੰਘ ਡਾਇਰੈਕਟਰ ਸ਼ੂਗਰ ਮਿੱਲ, ਬਲਦੇਵ ਸਿੰਘ ਭੋਏਵਾਲੀ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ,

ਦਵਿੰਦਰ ਸਿੰਘ ਤੇਡਾ ਸਾਬਕਾ ਮੈਂਬਰ ਬਲਾਕ ਸੰਮਤੀ ਨੇ ਪਾਰਟੀ ਚੋ ਬਾਹਰ ਕੀਤੇ ਗਏ ਡਾਕਟਰ ਰਤਨ ਸਿੰਘ ਅਜਨਾਲਾ ਅਤੇ ਊਨ੍ਹਾਂ ਦੇ ਫਰਜੰਦ ਅਮਰਪਾਲ ਸਿੰਘ ਬੋਨੀ ਅਜਨਾਲਾ ਵਲੋਂ ਪਾਰਟੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਸਖਤ ਨੋਟਿਸ ਲੈਂਦਿਆਂ ਊਨ੍ਹਾਂ ਨੂੰ ਆੜੇ ਹੱਥੀ ਲਿਆ ਅਤੇ ਕਿਹਾ ਕਿ ਪਾਰਟੀ ਨੇ ਅਜਨਾਲਾ ਪਰਿਵਾਰ ਨੂੰ ਬਹੁਤ ਮਾਣ ਦਿੱਤਾ ਪਰ ਅਫਸੋਸ ਕਿ ਪੰਥ ਵਿਰੋਧੀ ਤਾਕਤਾਂ ਦੀ ਸ਼ਹਿ ਤੇ ਅਜਨਾਲਾ ਪਰਿਵਾਰ ਪਾਰਟੀ ਦੀ ਪਿੱਠ ਚ ਛੁਰਾ ਮਾਰਨ ਤੋਂ ਬਾਜ਼ ਨਹੀਂ ਆਇਆ।

ਊਨ੍ਹਾਂ ਕਿਹਾ ਕਿ ਡਾਕਟਰ ਅਜਨਾਲਾ ਨੂੰ ਪਾਰਟੀ ਨੇ 4 ਵਾਰ ਵਿਧਾਇਕ, 2 ਵਾਰ ਮੰਤਰੀ ਅਤੇ 2 ਵਾਰ ਲੋਕ ਸਭਾ ਮੈਂਬਰ ਬਣਾਇਆ, ਡਾਕਟਰ ਅਜਨਾਲਾ ਨੂੰ ਲੰਬਾ ਸਮਾਂ ਜ਼ਿਲਾ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਸਮੇਤ ਵੱਖ ਵੱਖ ਰੁਤਬਿਆਂ ਨਾਲ ਨਵਾਜਿਆ। ਇਸ ਤੋਂ ਇਲਾਵਾ ਊਨ੍ਹਾਂ ਦੇ ਫਰਜੰਦ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 2 ਵਾਰ ਵਿਧਾਇਕ ਅਤੇ ਮੁੱਖ ਪਾਰਲੀਮਾਨੀ ਸਕੱਤਰ ਬਨਾਉਣ ਦੇ ਨਾਲ ਨਾਲ ਅਜਨਾਲਾ ਪਰਿਵਾਰ ਦੇ ਹਰ ਮੈਂਬਰ ਨੂੰ ਸਰਕਾਰ ਚ ਬਣਦਾ ਮਾਣ ਸਨਮਾਨ ਦਿੱਤਾ।

ਇਨ੍ਹਾਂ ਕੁਝ ਕਰਨ ਦੇ ਬਾਵਜੂਦ ਅਜਨਾਲਾ ਪਰਿਵਾਰ ਨੇ ਪਾਰਟੀ ਪ੍ਰਤੀ ਵਫ਼ਾਦਾਰੀ ਨਹੀਂ ਦਿਖਾਈ। ਊਨ੍ਹਾਂ ਕਿਹਾ ਕਿ ਅਜਨਾਲਾ ਪਰਿਵਾਰ ਦਾ ਅੱਜ ਜੋ ਵੀ ਰੁਤਬਾ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਹੀ ਦੇਣ ਹੈ।ਆਗੂਆਂ ਨੇ ਅਜਨਾਲਾ ਪਿਓ ਪੁੱਤ ਵਲੋਂ 3 ਸਾਲ ਬਾਦ ਬੇਅਦਬੀਆਂ ਦਾ ਮਾਮਲਾ ਚੁੱਕਣ ਤੇ ਸਵਾਲ ਉਠਾਉਂਦਿਆਂ ਕਿਹਾ ਕਿ 2015 ਚ ਵਾਪਰੀਆਂ ਉਕਤ ਦੁਖਦਾਈ ਘਟਨਾਵਾਂ ਨਾਲ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਸਨ.

ਅਤੇ ਉਸ ਵੇਲੇ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਇਸ ਦੀ ਨਿਰਪੱਖ ਜਾਂਚ ਆਰੰਭ ਕਰਵਾਈ ਸੀ ਉਕਤ ਮੰਦਭਾਗੀਆਂ ਘਟਨਾਵਾਂ ਸਮੇ ਇਹ ਲੋਕ ਰਾਜਭਾਗ ਦਾ ਅੰਨਦ ਮਾਣਦੇ ਰਹੇ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਰਾਜਨੀਤੀ ਕਰ ਰਹੇ ਹਨ ਇਨ੍ਹਾਂ ਹੀ ਨਹੀ ਬੋਨੀ ਅਜਨਾਲਾ ਨੇ 2017 ਦੌਰਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੋਣ ਲੜੀ । ਅਕਾਲੀ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਡੱਟਵੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਹਲਕਾ ਅਜਨਾਲਾ ਦੇ ਅਕਾਲੀ ਵਰਕਰ ਪਾਰਟੀ ਪ੍ਰਧਾਨ ਦੇ ਹਰ ਆਦੇਸ਼ ਦੀ ਇਨ੍ਹ ਬਿਨ ਪਾਲਣਾਂ ਕਰਨਗੇ ਅਤੇ ਪਾਰਟੀ ਦੀ ਚੜਦੀ ਕਲਾ ਲਈ ਪੂਰੀ ਤਨਦੇਹੀ ਨਾਲ ਦਿਨ ਰਾਤ ਇਕ ਕਰਕੇ ਕੱਮ ਕਰਨਗੇ।

ਇਸ ਮੌਕੇ ਪਾਲ ਸਿੰਘ ਮੈਂਬਰ ਬਲਾਕ ਸੰਮਤੀ, ਸਤਿਆਵਰਨਜੀਤ ਸਿੰਘ ਸਰਪੰਚ ਕੰਦੋਵਾਲੀ, ਜਸਪਾਲ ਸਿੰਘ ਮੈਂਬਰ ਬਲਾਕ ਸੰਮਤੀ, ਸੁਖਦੇਵ ਸਿੰਘ ਕੰਦੋਵਾਲੀ, ਨਰਿੰਦਰ ਸਿੰਘ , ਹਰਪਾਲ ਸਿੰਘ ਫੌਜੀ , ਮਨਜਿੰਦਰ ਸਿੰਘ ਮੰਨਾ ਸਰਪੰਚ ਮਝੁਪੁਰਾ, ਗੁਰਮਿਤਰ ਸਿੰਘ, ਸਵਰਨ ਸਿੰਘ ਮਾਛੀਨੰਗਲ ਸਮੇਤ ਅਨੇਕਾਂ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ।

—PTC News

Related Post