ਏਮਜ਼ ਪ੍ਰੀਖਿਆ :ਸੰਗਰੂਰ ਦੇ ਲਹਿਰਾਗਾਗਾ ਦੀ ਐਲੀਜ਼ਾ ਬਾਂਸਲ ਨੇ ਦੇਸ਼ ਭਰ 'ਚੋਂ ਹਾਸਲ ਕੀਤਾ ਪਹਿਲਾਂ ਸਥਾਨ

By  Shanker Badra June 18th 2018 07:55 PM -- Updated: June 18th 2018 08:57 PM

ਏਮਜ਼ ਪ੍ਰੀਖਿਆ : ਸੰਗਰੂਰ ਦੇ ਲਹਿਰਾਗਾਗਾ ਦੀ ਐਲੀਜ਼ਾ ਬਾਂਸਲ ਨੇ ਦੇਸ਼ ਭਰ 'ਚੋਂ ਹਾਸਲ ਕੀਤਾ ਪਹਿਲਾਂ ਸਥਾਨ:ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵੱਲੋਂ ਅੱਜ ਨਤੀਜੇ ਐਲਾਨੇ ਗਏ ਹਨ।ਇਨ੍ਹਾਂ ਨਤੀਜਿਆਂ ਵਿੱਚ ਸੰਗਰੂਰ ਦੇ ਲਹਿਰਾਗਾਗਾ ਦੀ ਰਹਿਣ ਵਾਲੀ ਲੜਕੀ ਐਲੀਜ਼ਾ ਬਾਂਸਲ ਨੇ ਦੇਸ਼ ਭਰ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ।ਦੱਸ ਦੇਈਏ ਕਿ ਐਲੀਜ਼ਾ ਬਾਂਸਲ ਨੇ ਦਾਖਲਾ ਏਮਜ਼ ਪ੍ਰੀਖਿਆ ਵਿੱਚ ਟਾਪ ਕੀਤਾ ਹੈ। AIIMS Test:sangrur teh lehragaga Eliza Bansal country First placeਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਡਾ. ਦੇਵ ਰਾਜ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਖਾਈ(ਲਹਿਰਾਗਾਗਾ) ਦੀ ਵਿਦਿਆਰਥਣ ਅਲੀਜ਼ਾ ਬਾਂਸਲ ਸਪੁੱਤਰੀ ਸ਼੍ਰੀ ਵਿਜੇ ਕੁਮਾਰ ਵਾਸੀ ਲਹਿਰਾਗਾਗਾ ਨੇ ਆਲ ਇੰਡੀਆਂ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੀ ਪ੍ਰੀਖਿਆ ਵਿੱਚੋਂ 1੦੦% ਅੰਕ ਪ੍ਰਾਪਤ ਕਰਕੇ ਆਲ ਇੰਡੀਆ ਪੱਧਰ ਤੇ ਪਹਿਲੀ ਪੁਜੀਸ਼ਨ ਹਾਸਲ ਕਰਕੇ ਆਪਣਾ,ਆਪਣੇ ਮਾਤਾ-ਪਿਤਾ,ਸਕੂਲ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ।AIIMS Test:sangrur teh lehragaga Eliza Bansal country First placeਸਕੂਲ ਦੀ ਪ੍ਰਧਾਨ ਮੈਡਮ ਉਰਮਲਾ ਰਾਣੀ, ਐਮ.ਡੀ. ਪ੍ਰਵੀਨ ਖੋਖਰ, ਐਡਵਾਈਜ਼ਰ ਲੱਕੀ ਖੋਖਰ ਅਤੇ ਪ੍ਰਿੰਸੀਪਲ ਵਿਪਿਨ ਸੂਸਾ ਆਦਿ ਨੇ ਸਕੂਲ ਦੀ ਵਿਦਿਆਰਥਣ ਅਲੀਜ਼ਾ ਵੱਲੋਂ ਕੀਤੀ ਇਸ ਸ਼ਾਨਾਮੱਤੀ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਸੰਸਥਾ ਦੇ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਇਸ ਗੱਲ ਦਾ ਮਾਣ ਰਿਹਾ ਹੈ ਕਿ ਉਸ ਨੇ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਅਤੇ ਰਾਜ ਪੱਧਰ ਤੇ ਅਗਲੇਰੀਆਂ ਪੁਜੀਸ਼ਨਾਂ ਹਾਸਲ ਕਰਕੇ ਆਪਣੇ ਨਾਮ ਨੂੰ ਰੋਸ਼ਨ ਕੀਤਾ ਹੈ।ਉਹਨਾਂ ਅਲੀਜ਼ਾ ਦੀ ਇਸ ਸ਼ਾਨਾਮੱਤੀ ਪ੍ਰਾਪਤੀ ਲਈ ਇਸਦੇ ਮਾਤਾ-ਪਿਤਾ ਅਤੇ ਅਧਿਆਪਕ ਸਹਿਬਾਨ ਨੂੰ ਵੀ ਮੁਬਾਰਕਬਾਦ ਦਿੱਤੀ।ਅਲੀਜ਼ਾ ਦੀ ਇਸ ਸ਼ਾਨਦਾਰ ਪ੍ਰਾਪਤੀ ਨੂੰ ਲੈ ਕੇ ਸਕੂਲ਼ ਅਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।

-PTCNews

Related Post