ਦਿੱਲੀ ਤੋਂ ਜੈਪੁਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਲੱਗੀ ਅੱਗ , ਕਰਨੀ ਪਈ ਐਮਰਜੈਂਸੀ ਲੈਂਡਿੰਗ

By  Shanker Badra August 20th 2019 01:15 PM

ਦਿੱਲੀ ਤੋਂ ਜੈਪੁਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਲੱਗੀ ਅੱਗ , ਕਰਨੀ ਪਈ ਐਮਰਜੈਂਸੀ ਲੈਂਡਿੰਗ:ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਏਅਰ ਇੰਡੀਆ ਦੇ ਜਹਾਜ਼ ਨੂੰ ਜੈਪੁਰ ਲਈ ਉਡਾਨ ਭਰਦਿਆਂ ਹੀ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਦਿੱਲੀ ਵਿੱਚ ਏਅਰ ਇੰਡੀਆ ਅਲਾਇੰਸ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਾਰਵਾਈ ਗਈ ਹੈ। ਇਸ ਜਹਾਜ਼ ਵਿਚ ਸਵਾਰ ਸਾਰੇ 63 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

Air India Delhi-Jaipur flight fire incident ,forced to land ਦਿੱਲੀ ਤੋਂ ਜੈਪੁਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਲੱਗੀ ਅੱਗ , ਕਰਨੀ ਪਈ ਐਮਰਜੈਂਸੀ ਲੈਂਡਿੰਗ

ਮਿਲੀ ਜਾਣਕਾਰੀ ਅਨੁਸਾਰ ਏਅਰ ਇੰਡੀਆ ਦੇ ਜਹਾਜ਼ ਨੇ ਸੋਮਵਾਰ ਰਾਤ 9:13 ਵਜੇ ਦਿੱਲੀ ਤੋਂ ਜੈਪੁਰ ਲਈ ਉਡਾਣ ਭਰੀ ਸੀ। ਜਦੋਂ ਹੀ ਜਹਾਜ਼ ਨੇ ਉਡਾਣ ਭਰੀ ਤਾਂ ਉਸ ਦੇ ਅਗਲੇ ਪਹੀਏ (ਨੋਜ਼ ਲੈਂਡਿੰਗ ਗੇਅਰ) ਨੂੰ ਅੱਗ ਲੱਗ ਗਈ ਸੀ। ਇਸ ਤੋਂ ਬਾਅਦ ਜਹਾਜ਼ ਦੀ ਤੁਰੰਤ ਇੱਕ ਐਮਰਜੈਂਸੀ ਲੈਂਡਿੰਗ ਵਾਪਸ ਦਿੱਲੀ 'ਚ ਕਰਵਾਈ ਗਈ। ਇਸ ਦੌਰਾਨ ਜਹਾਜ਼ ਦੇ ਪਹੀਏ ਜਾਮ ਹੋ ਗਏ ਸਨ।

Air India Delhi-Jaipur flight fire incident ,forced to land ਦਿੱਲੀ ਤੋਂ ਜੈਪੁਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਲੱਗੀ ਅੱਗ , ਕਰਨੀ ਪਈ ਐਮਰਜੈਂਸੀ ਲੈਂਡਿੰਗ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਇੱਕ ਨਾਈਜੀਰੀਅਨ ਵਿਅਕਤੀ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ

ਦੱਸ ਦੇਈਏ ਕਿ ਜਹਾਜ਼ ਦਿੱਲੀ ਤੋਂ ਜੈਪੁਰ ਲਈ ਰਨਵੇ ਤੋਂ ਉੱਪਰ ਉਡਿਆ ਹੀ ਸੀ। ਜਦੋਂ ਪਾਇਲਟ ਨੂੰ ਉਸਦੇ ਅਗਲੇ ਪਹੀਏ ਉੱਤੇ ਅੱਗ ਲੱਗਣ ਦੇ ਬਾਰੇ ਪਤਾ ਲੱਗਾ ਤਾਂ ਪਾਇਲਟ ਨੇ ਤੁਰੰਤ ਇਸ ਦੀ ਜਾਣਕਾਰੀ ਏਟੀਸੀ ਨੂੰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪਹੀਏ ਚ ਚੰਗਿਆੜੀ ਨਿਕਲਣ ਤੋਂ ਬਾਅਦ ਅੱਗ ਲੱਗ ਗਈ ਸੀ।

-PTCNews

Related Post