ਏਅਰ ਇੰਡੀਆ ਵੱਲੋਂ ਪੰਜਾਬੀਆਂ ਨੂੰ ਵੱਡਾ ਝਟਕਾ,ਦਿੱਲੀ-ਅੰਮ੍ਰਿਤਸਰ ਉਡਾਣਾਂ 'ਚ ਇਹ ਤਬਦੀਲੀ

By  Shanker Badra July 3rd 2018 12:00 PM -- Updated: July 3rd 2018 12:05 PM

ਏਅਰ ਇੰਡੀਆ ਵੱਲੋਂ ਪੰਜਾਬੀਆਂ ਨੂੰ ਵੱਡਾ ਝਟਕਾ,ਦਿੱਲੀ-ਅੰਮ੍ਰਿਤਸਰ ਉਡਾਣਾਂ 'ਚ ਇਹ ਤਬਦੀਲੀ:ਏਅਰ ਇੰਡੀਆ ਵੱਲੋਂ ਦੇਸ਼ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਜਾ ਰਿਹਾ ਹੈ।ਏਅਰ ਇੰਡੀਆ ਵੱਲੋਂ ਦਿੱਲੀ-ਅੰਮ੍ਰਿਤਸਰ ਉਡਾਣਾਂ 'ਚ ਤਬਦੀਲੀ ਕੀਤੀ ਗਈ ਹੈ।ਇਸ ਫ਼ੈਸਲੇ ਦੇ ਨਾਲ ਸਵੇਰ ਵੇਲੇ ਦੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।ਜਾਣਕਾਰੀ ਅਨੁਸਾਰ ਸਵੇਰੇ ਚੱਲਦੀ ਦਿੱਲੀ-ਅੰਮ੍ਰਿਤਸਰ-ਦਿੱਲੀ ਉਡਾਣ ਨੂੰ 12 ਜੁਲਾਈ ਤੋਂ 30 ਸਤੰਬਰ 2018 ਤੱਕ ਲਈ ਮੁਅੱਤਲ ਕਰ ਦਿੱਤਾ ਹੈ।Air India from punjabis Big Jerk,Delhi-Amritsar flights This changeਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਅਤੇ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਏਅਰ ਇੰਡੀਆ ਦੁਆਰਾ ਹਾਲੇ ਤੱਕ ਆਪਣੀ ਵੈੱਬਸਾਈਟ `ਤੇ ਕੋਈ ਕਾਰਨ ਨਹੀਂ ਦਿੱਤਾ ਗਿਆ ਹੈ,ਪਰ ਫਲਾਈਟ ਦੀ ਬੁਕਿੰਗ ਹੁਣ ਉਪਲਬਧ ਨਹੀਂ ਹੈ।ਪਿਛਲੇ ਹਫਤੇ, ਏਅਰਲਾਈਨ ਨੇ ਹੱਜ ਦੀਆਂ ਉਡਾਣਾਂ ਲਈ ਹਵਾਈ ਜਹਾਜ਼ ਉਪਲਬਧ ਕਰਾਉਣ ਲਈ ਚੰਡੀਗੜ -ਬੈਂਕਾਕ ਫਲਾਈਟ ਦੀ ਬੁਕਿੰਗ ਨੂੰ ਵੀ ਮੁਅੱਤਲ ਕਰ ਦਿੱਤਾ ਸੀ।Air India from punjabis Big Jerk,Delhi-Amritsar flights This changeਮੰਚ ਵੱਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾਮੈਂਬਰ ਸ਼੍ਰੀ ਸ਼ਵੇਤ ਮਲਿਕ,ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੂੰ ਪੱਤਰ ਲਿਖ ਕੇ ਤੇ ਟਵੀਟ ਕਰਕੇ ਮੰਗ ਕੀਤੇ ਹੈ ਕਿ ਉਹ ਇਸ ਸੰਬੰਧੀ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰਾਲੇ ਨਾਲ ਗੱਲਬਾਤ ਕਰਨ ਕਿ ਏਅਰ ਇੰਡੀਆ ਇਸ ਫਲਾਈਟ ਦੀ ਬਜਾਏ ਕਿਸੇ ਹੋਰ ਸੈਕਟਰ ਤੇ ਘਾਟੇ ਵਿਚ ਚੱਲ ਰਹੀਆਂ ਉਡਾਣ ਨੂੰ ਮੁਅੱਤਕ ਕਰਕੇ ਹਵਾਈ ਜਹਾਜ਼ ਦੀ ਵਰਤੋਂ ਕਰ ਸਕੇ।Air India from punjabis Big Jerk,Delhi-Amritsar flights This changeਅੰਮ੍ਰਿਤਸਰ-ਦਿੱਲੀ ਵਿਚਕਾਰ ਇਹ ਉਡਾਣ ਵਿਚ 90 ਫੀਸਦੀ ਤੋਂ ਵੱਧ ਯਾਤਰੀਆਂ ਨਾਲ ਭਰੀ ਹੁੰਦੀ ਹੈ ਇਸ ਫਲਾਈਟ ਨੂੰ ਰੱਦ ਕਰਨ ਨਾਲ ਯੂਰਪ,ਉੱਤਰੀ ਅਮਰੀਕਾ ਅਤੇ ਦੂਜੇ ਦੇਸ਼ਾਂ ਵਿਚ ਵਸਣ ਵਾਲੇ ਪੰਜਾਬੀ ਭਾਈਚਾਰੇ ਉੱਤੇ ਬੁਰਾ ਅਸਰ ਪਵੇਗਾ।ਪੰਜਾਬੀਆਂ ਅੰਮ੍ਰਿਤਸਰ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਸਥਾਨਾਂ `ਤੇ ਜਾਣਾ ਬਹੁਤ ਮੁਸ਼ਕਲ ਹੋਵੇਗਾ ਅਤੇ ਸਮੇਂ ਤੇ ਪੈਸੇ ਦਾ ਭਾਰੀ ਨੁਕਸਾਨ ਹੋਵੇਗਾ।

-PTCNews

Related Post