ਏਅਰ ਇੰਡੀਆ ਨੇ ਦਿੱਲੀ-ਦੁਰਗਾਪੁਰ ਸਿੱਧੀ ਹਵਾਈ ਸੇਵਾ ਮੁੜ ਕੀਤੀ ਸ਼ੁਰੂ

By  Shanker Badra April 16th 2018 04:49 PM

ਏਅਰ ਇੰਡੀਆ ਨੇ ਦਿੱਲੀ-ਦੁਰਗਾਪੁਰ ਸਿੱਧੀ ਹਵਾਈ ਸੇਵਾ ਮੁੜ ਕੀਤੀ ਸ਼ੁਰੂ:ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਐਤਵਾਰ ਤੋਂ ਦਿੱਲੀ ਅਤੇ ਪੱਛਮ ਬੰਗਾਲ ਦੇ ਦੁਰਗਾਪੁਰ 'ਚ ਸਿੱਧੀ ਹਵਾਈ ਸੇਵਾ ਫਿਰ ਤੋਂ ਬਹਾਲ ਕਰ ਦਿਤੀ ਗਈ।ਜਾਣਕਾਰੀ ਅਨੁਸਾਰ ਕੰਪਨੀ ਕਰੀਬ 22 ਮਹੀਨੇ ਬਾਅਦ ਇਸ ਨੂੰ ਸ਼ੁਰੂ ਕਰ ਰਹੀ ਹੈ।ਏਅਰ ਇੰਡੀਆ ਨੇ ਦਿੱਲੀ-ਦੁਰਗਾਪੁਰ ਸਿੱਧੀ ਹਵਾਈ ਸੇਵਾ ਮੁੜ ਕੀਤੀ ਸ਼ੁਰੂਏਅਰ ਇੰਡੀਆ ਦੇ ਸੂਤਰਾਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿਤੀ ਹੈ।ਜਾਣਕਾਰੀ ਮੁਤਾਬਕ ਏਅਰ ਇੰਡੀਆ ਦਾ 122 ਸੀਟਰ ਏਅਰਬਸ ਏ 319 ਜਹਾਜ਼ ਸਵੇਰੇ 8 ਵੱਜਕੇ 25 ਮਿੰਟ 'ਤੇ ਦੁਰਗਾਪੁਰ ਤੋਂ ਰਵਾਨਾ ਹੋਇਆ ਅਤੇ 10 ਵੱਜ ਕੇ 35 ਮਿੰਟ 'ਤੇ ਦਿੱਲੀ ਪਹੁੰਚਿਆ।ਏਅਰ ਇੰਡੀਆ ਨੇ ਦਿੱਲੀ-ਦੁਰਗਾਪੁਰ ਸਿੱਧੀ ਹਵਾਈ ਸੇਵਾ ਮੁੜ ਕੀਤੀ ਸ਼ੁਰੂਇਸ ਤੋਂ ਪਹਿਲਾਂ ਉਡ਼ਾਨ ਏਆਈ -756 ਸਵੇਰੇ 5 ਵੱਜ ਕੇ 50 ਮਿੰਟ 'ਤੇ ਦਿਲੀ ਤੋਂ ਰਵਾਨਾ ਹੋਈ ਅਤੇ ਸਵੇਰੇ 7 ਵੱਜ ਕੇ 50 ਮਿੰਟ 'ਤੇ ਦੁਰਗਾਪੁਰ ਪਹੁੰਚੀ।ਸੂਤਰਾਂ ਮੁਤਾਬਕ, ਦੋਹਾਂ 'ਚ ਮੁਸਾਫਰਾਂ ਦੀ ਸਮਰਥ ਗਿਣਤੀ ਸੀ।ਹਫ਼ਤੇ 'ਚ ਚਾਰ ਦਿਨ ਸੰਚਾਲਤ ਹੋਣ ਵਾਲੀ ਇਸ ਉਡ਼ਾਨ ਲਈ ਕੰਪਨੀ ਆਕਰਸ਼ਕ ਕਿਰਾਏ ਦੀ ਪੇਸ਼ਕਸ਼ ਕਰ ਰਹੀ ਹੈ।ਏਅਰ ਇੰਡੀਆ ਨੇ ਦਿੱਲੀ-ਦੁਰਗਾਪੁਰ ਸਿੱਧੀ ਹਵਾਈ ਸੇਵਾ ਮੁੜ ਕੀਤੀ ਸ਼ੁਰੂਏਅਰ ਇੰਡੀਆ ਪਹਿਲੀ ਵਿਮਾਨ ਕੰਪਨੀ ਹੈ,ਜਿਸਨੇ ਮਈ 2015 'ਚ ਦੁਰਗਾਪੁਰ ਤੋਂ ਆਵਾਜਾਈ ਸ਼ੁਰੂ ਕੀਤੀ ਸੀ ਪਰ 14 ਜੂਨ 2016 ਨੂੰ ਆਵਾਜਾਈ ਬੰਦ ਕਰ ਦਿਤੀ ਗਈ ਸੀ।

-PTCNews

Related Post