ਏਅਰ ਇੰਡੀਆ ਨੂੰ ਦੇਣਾ ਪੈ ਸਕਦਾ ਆਪਣੇ ਯਾਤਰੀਆਂ ਨੂੰ 59,81,80,000 ਰੁਪਏ ਹਰਜ਼ਾਨਾ

By  Shanker Badra May 18th 2018 03:08 PM

ਏਅਰ ਇੰਡੀਆ ਨੂੰ ਦੇਣਾ ਪੈ ਸਕਦਾ ਆਪਣੇ ਯਾਤਰੀਆਂ ਨੂੰ 59,81,80,000 ਰੁਪਏ ਹਰਜ਼ਾਨਾ:ਏਅਰ ਇੰਡੀਆ ਨੂੰ ਆਪਣੇ 323 ਮੁਸਾਫ਼ਰਾਂ ਨੂੰ 88 ਲੱਖ ਡਾਲਰ (59,81,80,000 ਰੁਪਏ) ਦਾ ਹਰਜਾਨਾ ਦੇਣਾ ਪੈ ਸਕਦਾ ਹੈ।ਏਅਰ ਇੰਡੀਆ ਦੀ 9 ਮਈ ਦੀ ਦਿੱਲੀ-ਸ਼ਿਕਾਗੋ ਉਡਾਣ ਚਾਲਕ ਦਸਤੇ ਨੂੰ ਡਿਊਟੀ ਸਮੇਂ ਦੌਰਾਨ ਮਿਲਣ ਵਾਲੀ ਛੋਟ (ਐਫਡੀਐਲਟੀ) ਵਾਪਸ ਲੈਣ ਕਰਕੇ ਪੱਛੜ ਗਈ ਸੀ।ਇਹ ਘਟਨਾ ਏਅਰ ਇੰਡੀਆ ਤੇ ਫੈਡਰੇਸ਼ਨ ਆਫ ਇੰਡੀਅਨ ਏਅਰਲਾਈਨਜ਼ ਜੋ ਪ੍ਰਾਈਵੇਟ ਕੈਰੀਅਰਜ਼ ਜੈੱਟ ਏਅਰਵੇਜ਼,ਇੰਡੀਗੋ,ਸਪਾਈਸਜੈੱਟ ਤੇ ਗੋਏਅਰ ਦੀ ਨੁਮਾਇੰਦਗੀ ਕਰਦੀ ਹੈ,ਦੀ ਅਪੀਲ ਵਿੱਚ ਸਾਹਮਣੇ ਲਿਆਂਦੀ ਗਈ ਸੀ।ਇਸ ਰਾਹੀਂ ਡੀਜੀਸੀਏ ਨੂੰ ਐਫਡੀਐਲਟੀਜ਼ ਵਿੱਚ ਫੇਰਬਦਲ ਦੀ ਮਨਜ਼ੂਰੀ ਨਾ ਦੇਣ ਦੀਆਂ 18 ਅਪਰੈਲ ਦੀਆਂ ਹਦਾਇਤਾਂ ਵਿੱਚ ਤਰਮੀਮ ਦੀ ਆਗਿਆ ਮੰਗੀ ਗਈ ਸੀ।

ਸ਼ਿਕਾਗੋ ਲਈ 9 ਮਈ ਏਅਰ ਇੰਡੀਆ ਦੀ ਉਡਾਣ 127 ਨੂੰ 16 ਘੰਟਿਆਂ ਦਾ ਵਕਤ ਲੱਗਿਆ ਸੀ।ਮੌਸਮ ਖਰਾਬ ਹੋਣ ਕਰਕੇ ਜਹਾਜ਼ ਸ਼ਿਕਾਗੋ ਦੀ ਬਜਾਏ ਮਿਲਵਾਕੀ ਉਤਾਰਨਾ ਪਿਆ ਸੀ।ਉਸ ਦਿਨ ਐਫਡੀਐਲਟੀ ਵਿੱਚ ਫੇਰਬਦਲ ਵਾਪਸ ਲੈਣ ਕਰਕੇ ਚਾਲਕ ਦਸਤੇ ਲਈ ਇੱਕ ਹੀ ਲੈਂਡਿੰਗ ਦੀ ਪ੍ਰਵਾਨਗੀ ਸੀ।

ਏਅਰ ਇੰਡੀਆ ਦੇ ਸੂਤਰਾਂ ਅਨੁਸਾਰ ਡੀਜੀਸੀਏ ਵੱਲੋਂ ਹਾਈਕੋਰਟ ਦੇ ਹੁਕਮਾਂ ਤਹਿਤ ਡਿਊਟੀ ਦੇ ਘੰਟਿਆਂ ਵਿੱਚ ਫੇਰਬਦਲ ਵਾਪਸ ਲੈਣ ਤੋਂ ਬਾਅਦ ਏਅਰਲਾਈਨ ਕੋਲ ਨਵੇਂ ਚਾਲਕ ਦਸਤੇ ਦਾ ਇੰਤਜ਼ਾਮ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਿਹਾ ਜਿਸ ਨੂੰ ਉਡਾਣ ਦਾ ਚਾਰਜ ਲੈਣ ਵਾਸਤੇ ਸੜਕ ਰਸਤੇ ਮਿਲਵਾਕੀ ਪੁੱਜਦਾ ਕੀਤਾ ਗਿਆ।

-PTCNews

Related Post