Air Strike ਦੌਰਾਨ ਪੈਦਾ ਹੋਇਆ ਬੱਚਾ, ਨਾਮ ਰੱਖਿਆ ਮਿਰਾਜ ਸਿੰਘ

By  Jashan A February 27th 2019 09:33 PM

Air Strike ਦੌਰਾਨ ਪੈਦਾ ਹੋਇਆ ਬੱਚਾ, ਨਾਮ ਰੱਖਿਆ ਮਿਰਾਜ ਸਿੰਘ,ਨਵੀਂ ਦਿੱਲੀ: ਪਿਛਲੇ ਦਿਨੀਂ ਭਾਰਤੀ ਹਵਾਈ ਫੌਜ ਵੱਲੋਂ ਪਾਕਿ ਨੂੰ ਕਰਾਰਾ ਜਵਾਬ ਦਿੱਤਾ ਹੈ। ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਕੈਂਪ 'ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।

child Air Strike ਦੌਰਾਨ ਪੈਦਾ ਹੋਇਆ ਬੱਚਾ, ਨਾਮ ਰੱਖਿਆ ਮਿਰਾਜ ਸਿੰਘ

ਹਰ ਕੋਈ ਭਾਰਤੀ ਫੌਜ ਦੇ ਇਸ ਜਜਬੇ ਨੂੰ ਸਲਾਮ ਕੀਤੀ ਜਾ ਰਹੀ ਹੈ।ਅਜਿਹੇ 'ਚ ਰਾਜਸਥਾਨ ਦੇ ਇਕ ਫੌਜੀ ਪਰਿਵਾਰ 'ਚ ਜੰਮੇ ਬੱਚੇ ਦਾ ਨਾਂ 'ਮਿਰਾਜ' ਸਿੰਘ ਰਾਠੌੜ ਰੱਖਿਆ ਗਿਆ ਹੈ।

ਦਰਅਸ਼ਲ, ਨਾਗੌਰ ਜ਼ਿਲੇ ਦੇ ਡਾਬੜਾ ਪਿੰਡ ਦੇ ਮਹਾਵੀਰ ਸਿੰਘ ਦੀ ਪਤਨੀ ਨੂੰ ਡਿਲਵਰੀ ਤੋਂ ਬਾਅਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜਿਥੇ ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ। ਇਸੇ ਸਮੇਂ ਭਾਰਤੀ ਹਵਾਈ ਫੌਜ ਪਾਕਿਸਤਾਨ 'ਚ ਸਰਜੀਕਲ ਸਟ੍ਰਾਈਕ ਕਰ ਰਹੀ ਸੀ।ਨਵ ਜੰਮੇ ਬੱਚੇ ਮਿਰਾਜ ਦੇ ਵੱਡੇ ਤਾਊ ਭੂਪੇਂਦਰ ਸਿੰਘ ਏਅਰਫੋਰਸ 'ਚ ਹਨ।

child Air Strike ਦੌਰਾਨ ਪੈਦਾ ਹੋਇਆ ਬੱਚਾ, ਨਾਮ ਰੱਖਿਆ ਮਿਰਾਜ ਸਿੰਘ

ਦੱਸ ਦੇਈਏ ਕਿ ਹਵਾਈ ਫੌਜ ਨੇ ਇਕ ਕਾਰਵਾਈ ਤੜਕੇ ਕਰੀਬ 3:30 ਵਜੇ ਸ਼ੁਰੂ ਕੀਤੀ ਸੀ ਤੇ ਇਹ ਕਰੀਬ 21 ਮਿੰਟ ਤਕ ਚੱਲੀ ਸੀ।

-PTC News

Related Post