ਅਜਨਾਲਾ : ਲਾਪਤਾ ਹੋਏ ਪਰਿਵਾਰ 'ਚੋਂ ਇੱਕ ਔਰਤ ਦੀ ਮਿਲੀ ਲਾਸ਼ , ਬਾਕੀਆਂ ਦੀ ਭਾਲ ਜਾਰੀ

By  Shanker Badra June 20th 2019 03:13 PM

ਅਜਨਾਲਾ : ਲਾਪਤਾ ਹੋਏ ਪਰਿਵਾਰ 'ਚੋਂ ਇੱਕ ਔਰਤ ਦੀ ਮਿਲੀ ਲਾਸ਼ , ਬਾਕੀਆਂ ਦੀ ਭਾਲ ਜਾਰੀ:ਅਜਨਾਲਾ : ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਤੇੜਾ ਖੁਰਦ 'ਚ ਬੀਤੇ ਦਿਨੀਂ ਇੱਕ ਪਰਿਵਾਰ ਦੇ ਪੰਜ ਮੈਂਬਰ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ ਵਿਚ ਇੱਕ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ। ਦੱਸਿਆ ਜਾਂਦਾ ਹੈ ਕਿ ਪਿੰਡ ਜਗਦੇਵ ਕਲਾਂ ਕੋਲ ਵਗਦੀ ਨਹਿਰ ਵਿਚੋਂ ਮਹਿਲਾ ਦਵਿੰਦਰ ਕੌਰ ਦੀ ਲਾਸ਼ ਬਰਾਮਦ ਹੋ ਗਈ ਹੈ।ਇਸ ਮਹਿਲਾ ਦੇ ਤਿੰਨ ਬੱਚੇ ਅਜੇ ਵੀ ਲਾਪਤਾ ਹਨ।

Ajnala: missing family One woman Found dead body ਅਜਨਾਲਾ : ਲਾਪਤਾ ਹੋਏ ਪਰਿਵਾਰ 'ਚੋਂ ਇੱਕ ਔਰਤ ਦੀ ਮਿਲੀ ਲਾਸ਼ , ਬਾਕੀਆਂ ਦੀ ਭਾਲ ਜਾਰੀ

ਜਾਣਕਾਰੀ ਅਨੁਸਾਰ ਹਰਵੰਤ ਸਿੰਘ ਦੇ ਪਰਿਵਾਰ ਦੇ ਚਾਰ ਮੈਂਬਰ 16 ਜੂਨ ਨੂੰ ਰਾਤ ਸਮੇਂ ਅਚਾਨਕ ਗਾਇਬ ਹੋ ਗਏ ,ਜਿਸ ਤੋਂ ਬਾਅਦ ਹਰਵੰਤ ਸਿੰਘ ਨੇ ਪੁਲਿਸ ਥਾਣੇ ਵਿਚ ਸ਼ਿਕਾਇਤ ਦਿੱਤੀ ਪਰ ਇਸ ਤੋਂ ਬਾਅਦ ਹਰਵੰਤ ਸਿੰਘ ਵੀ ਗਾਇਬ ਹੋ ਗਏ।ਇਸ ਤਰ੍ਹਾਂ ਪਰਿਵਾਰ ਦੇ ਗਾਇਬ ਹੋਣ ਨਾਲ ਪਿੰਡ 'ਚ ਹਾਹਾਕਾਰ ਮਚਿਆ ਹੋਇਆ ਹੈ।

Ajnala: missing family One woman Found dead body ਅਜਨਾਲਾ : ਲਾਪਤਾ ਹੋਏ ਪਰਿਵਾਰ 'ਚੋਂ ਇੱਕ ਔਰਤ ਦੀ ਮਿਲੀ ਲਾਸ਼ , ਬਾਕੀਆਂ ਦੀ ਭਾਲ ਜਾਰੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਟਿਆਲਾ : ਸਤਿਸੰਗ ਘਰ ਜਾ ਰਹੇ ਸ਼ਰਧਾਲੂਆਂ ਦੀ ਭਰੀ ਗੱਡੀ ਬੇਕਾਬੂ ਹੋ ਕੇ ਪਲਟੀ, ਇੱਕ ਦੀ ਮੌਤ , 19 ਜ਼ਖਮੀ

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਕਾਰਵਾਈ ਸ਼ੁਰੂ ਕੀਤੀ ਅਤੇ ਅੱਜ ਇੱਕ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ।ਪੁਲਿਸ ਵੱਲੋਂ ਬਾਕੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।

-PTCNews

Related Post