ਅਜਨਾਲਾ ਦੇ ਪਿੰਡ ਰੂੜੇਵਾਲ 'ਚ 8 ਫੁੱਟ ਲੰਮੇ ਅਜਗਰ ਨੇ ਲੋਕਾਂ ਦੇ ਸੂਤੇ ਸਾਹ ,ਦੇਖੋ ਤਸਵੀਰਾਂ

By  Shanker Badra January 24th 2019 03:00 PM -- Updated: January 24th 2019 03:06 PM

ਅਜਨਾਲਾ ਦੇ ਪਿੰਡ ਰੂੜੇਵਾਲ 'ਚ 8 ਫੁੱਟ ਲੰਮੇ ਅਜਗਰ ਨੇ ਲੋਕਾਂ ਦੇ ਸੂਤੇ ਸਾਹ ,ਦੇਖੋ ਤਸਵੀਰਾਂ:ਅਜਨਾਲਾ : ਅਜਗਰ ਦਾ ਨਾਂ ਸੁਣ ਕੇ ਹੀ ਲੋਕ ਕੰਬ ਜਾਂਦੇ ਹਨ ਅਤੇ ਜੇਕਰ ਇਹ ਘਰ ਜਾਂ ਖੇਤਾਂ 'ਚ ਆ ਜਾਵੇ ਤਾਂ ਸੋਚੋ ਫ਼ਿਰ ਕਿ ਹੋਵੇਗਾ।ਅਜਨਾਲਾ ਦੇ ਪਿੰਡ ਰੂੜੇਵਾਲ 'ਚ 8 ਫੁੱਟ ਲੰਬਾ ਅਜਗਰ ਆ ਵੜਿਆ ਹੈ।ਜਿਸ ਨੇ ਲੋਕਾਂ ਦੇ ਸਾਹ ਸੂਤੇ ਹੋਏ ਹਨ।

Ajnala village Rodewal Long and thick Pythons
ਅਜਨਾਲਾ ਦੇ ਪਿੰਡ ਰੂੜੇਵਾਲ 'ਚ 8 ਫੁੱਟ ਲੰਮੇ ਅਜਗਰ ਨੇ ਲੋਕਾਂ ਦੇ ਸੂਤੇ ਸਾਹ ,ਦੇਖੋ ਤਸਵੀਰਾਂ

ਜਦੋਂ ਉਨ੍ਹਾਂ ਨੇ ਖੇਤਾਂ 'ਚ ਇਕ ਲੰਮੇ ਤੇ ਮੋਟੇ ਅਜਗਰ ਨੂੰ ਦੇਖਿਆ ਤਾਂ ਉਸ ਵੇਲੇ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।ਇਸ ਅਜਗਰ ਦੇ ਖੇਤ 'ਚ ਵੜਨ ਨਾਲ ਜਿਥੇ ਪਿੰਡ ਵਾਸੀਆਂ 'ਚ ਡਰ ਦਾ ਕਾਰਨ ਬਣਿਆ ਹੋਇਆ ਹੈ , ਉਥੇ ਹੀ ਲੋਕ ਇਸ ਨਾਲ ਮੰਨੋਰਜਨ ਕਰਦੇ ਨਜ਼ਰ ਆ ਰਹੇ ਹਨ।

Ajnala village Rodewal Long and thick Pythons
ਅਜਨਾਲਾ ਦੇ ਪਿੰਡ ਰੂੜੇਵਾਲ 'ਚ 8 ਫੁੱਟ ਲੰਮੇ ਅਜਗਰ ਨੇ ਲੋਕਾਂ ਦੇ ਸੂਤੇ ਸਾਹ ,ਦੇਖੋ ਤਸਵੀਰਾਂ

ਇਸ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਵਣ ਵਿਭਾਗ ਨੂੰ ਸੂਚਿਤ ਕੀਤਾ ਹੈ।ਇਸ ਦੌਰਾਨ ਸੂਚਨਾ ਮਿਲਣ ਉਪਰੰਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅਜਗਰ ਨੂੰ ਕਾਬੂ ਕਰਕੇ ਪਿੰਜਰੇ 'ਚ ਬੰਦ ਕਰ ਲਿਆ।ਇਸ ਮੌਕੇ ਵਣ ਅਧਿਕਾਰੀ ਨੇ ਦੱਸਿਆ ਕਿ ਅਜਗਰ ਕਾਫੀ ਜ਼ਹਿਰੀਲਾ ਹੈ ਤੇ ਇਸ ਨੂੰ ਜੰਗਲ 'ਚ ਛੱਡ ਦਿੱਤਾ ਜਾਵੇਗਾ।

-PTCNews

Related Post