ਕਾਂਗਰਸੀ ਆਗੂ ਨੇ ਮਹਿਲਾ ਡਾਕਟਰ ਨਾਲ ਕੀਤੀ ਬਦਸਲੂਕੀ , ਗੁੱਸੇ ਵਿੱਚ ਆਏ ਸਮੂਹ ਡਾਕਟਰਾਂ ਨੇ ਕੀਤੀ ਹੜਤਾਲ

By  Shanker Badra October 22nd 2019 01:19 PM

ਕਾਂਗਰਸੀ ਆਗੂ ਨੇ ਮਹਿਲਾ ਡਾਕਟਰ ਨਾਲ ਕੀਤੀ ਬਦਸਲੂਕੀ , ਗੁੱਸੇ ਵਿੱਚ ਆਏ ਸਮੂਹ ਡਾਕਟਰਾਂ ਨੇ ਕੀਤੀ ਹੜਤਾਲ:ਅਜਨਾਲਾ : ਅਜਨਾਲਾ ਸ਼ਹਿਰ ਦੇ ਇੱਕ ਕਾਂਗਰਸੀ ਆਗੂ ਵੱਲੋਂ ਬੀਤੀ ਰਾਤ ਸਿਵਲ ਹਸਪਤਾਲ ਅਜਨਾਲਾ ਵਿੱਚ ਤੈਨਾਤ ਸੀਨੀਅਰ ਮਹਿਲਾ ਡਾਕਟਰ ਨਾਲ ਡਿਊਟੀ ਦੌਰਾਨ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਸਮੂਹ ਡਾਕਟਰਾਂ ਅਤੇ ਸਟਾਫ ਮੈਂਬਰਾਂ ਵੱਲੋਂ ਹੜਤਾਲ ਕਰਕੇ ਉਕਤ ਕਾਂਗਰਸੀ ਆਗੂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ।

AjnalaCongress leader Against Strike by doctors In Ajnala ਕਾਂਗਰਸੀ ਆਗੂ ਨੇ ਮਹਿਲਾ ਡਾਕਟਰ ਨਾਲ ਕੀਤੀ ਬਦਸਲੂਕੀ , ਗੁੱਸੇ ਵਿੱਚ ਆਏ ਸਮੂਹਡਾਕਟਰਾਂ ਨੇ ਕੀਤੀ ਹੜਤਾਲ

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸਐਮਓ ਅਜਨਾਲਾ ਨੇ ਦੱਸਿਆ ਕਿ ਬੀਤੀ ਰਾਤ ਕਾਂਗਰਸੀ ਆਗੂ ਪ੍ਰਵੀਨ ਕੁਕਰੇਜਾ ਮਹਿਲਾ ਡਾਕਟਰ ਦੇ ਕਮਰੇ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਬੈਠਣ ਲਈ ਨਹੀਂ ਕਿਹਾ ,ਜਿਸ 'ਤੇ ਭੜਕੇ ਕਾਂਗਰਸੀ ਆਗੂ ਵੱਲੋਂ ਮਹਿਲਾ ਡਾਕਟਰ ਨਾਲ ਬਦਤਮੀਜ਼ੀ ਕੀਤੀ ਗਈ।

AjnalaCongress leader Against Strike by doctors In Ajnala ਕਾਂਗਰਸੀ ਆਗੂ ਨੇ ਮਹਿਲਾ ਡਾਕਟਰ ਨਾਲ ਕੀਤੀ ਬਦਸਲੂਕੀ , ਗੁੱਸੇ ਵਿੱਚ ਆਏ ਸਮੂਹਡਾਕਟਰਾਂ ਨੇ ਕੀਤੀ ਹੜਤਾਲ

ਉਨ੍ਹਾਂ ਦੱਸਿਆ ਕਿ ਹੁਣ ਸਾਰਾ ਮਾਮਲਾ ਡਾਕਟਰ ਐਸੀਏਸ਼ਨ ਵਿੱਚ ਲਿਆਂਦਾ ਜਾਏਗਾ ਤਾਂ ਜੋ ਸ਼ਹਿਰੀ ਜਾਂ ਕਾਂਗਰਸੀ ਆਗੂ ਜਾਂ ਕੋਈ ਵੀ ਹੋਰ ਮੋਹਤਵਾਰ ਵਿਅਕਤੀ ਡਾਕਟਰ ਨਾਲ ਬਤਮੀਜ਼ੀ ਨਾ ਕਰ ਸਕੇ। ਇਸ ਸਬੰਧੀ ਜਦ ਕਾਂਗਰਸੀ ਆਗੂ ਪ੍ਰਵੀਨ ਕੁਕਰੇਜਾ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੀ ਰਾਤ ਇੱਕ ਦਿਓਰ ਤੇ ਭਰਜਾਈ ਵਿੱਚ ਲੜਾਈ ਹੋ ਗਈ ਸੀ। ਜਿਸ 'ਤੇ ਇੱਕ ਦੰਦੀ ਵੱਡਣ ਦਾ ਨਿਸ਼ਾਨ ਸੀ ਜਿਸ ਨੇ ਮਹਿਲਾ ਡਾਕਟਰ ਅੰਮ੍ਰਿਤਸਰ ਰੈਫਰ ਕਰਨ ਦੀ ਗੱਲ ਕਹਿ ਕਹਿ ਰਹੀ ਸੀ ਉਨ੍ਹਾਂ ਉਨ੍ਹਾਂ ਕਿਹਾ ਕਿ ਉਹ ਹੁਣ ਤੋਂ ਕੁਝ ਸਮੇਂ ਬਾਅਦ ਹੀ ਪੱਤਰਕਾਰਾਂ ਸਾਹਮਣੇ ਆ ਕੇ ਆਪਣਾ ਪੱਖ ਸਪੱਸ਼ਟ ਕਰਨਗੇ।

-PTCNews

Related Post