#MeToo :ਅਕਸ਼ੈ ਕੁਮਾਰ ਨੇ ਰੱਦ ਕੀਤੀ ਸਾਜਿਦ ਨਾਲ ਫ਼ਿਲਮ ਦੀ ਸ਼ੂਟਿੰਗ ,ਟਵੀਟ ਕਰਕੇ ਦਿੱਤੀ ਜਾਣਕਾਰੀ

By  Shanker Badra October 12th 2018 04:55 PM -- Updated: October 12th 2018 05:25 PM

#MeToo :ਅਕਸ਼ੈ ਕੁਮਾਰ ਨੇ ਰੱਦ ਕੀਤੀ ਸਾਜਿਦ ਨਾਲ ਫ਼ਿਲਮ ਦੀ ਸ਼ੂਟਿੰਗ ,ਟਵੀਟ ਕਰਕੇ ਦਿੱਤੀ ਜਾਣਕਾਰੀ:ਮੁੰਬਈ: ਮੀ-ਟੂ ਅਭਿਆਨ ਦੇ ਚਲਦਿਆਂ ਬਾਲੀਵੁੱਡ ਦੇ ਕਈ ਵੱਡੇ ਅਦਾਕਾਰ, ਡਾਇਰੈਕਟਰ ਤੇ ਪ੍ਰੋਡਿਊਸਰ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਗਏ ਹਨ।ਇਸ ਦੇ ਘੇਰੇ 'ਚੋਂ ਪ੍ਰੋਡਿਊਸਰ ਸਾਜਿਦ ਖ਼ਾਨ ਵੀ ਨਹੀਂ ਬਚ ਸਕੇ ਤੇ ਉਨ੍ਹਾਂ 'ਤੇ ਵੀ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲੱਗਿਆ ਹੈ।ਟਵਿੰਕਲ ਖੰਨਾ ਦੇ ਟਵੀਟ ਤੋਂ ਬਾਅਦ ਅਕਸ਼ੈ ਕੁਮਾਰ ਨੇ ਸਾਜਿਦ ਦੀ ਫ਼ਿਲਮ ਦੀ ਸ਼ੂਟਿੰਗ ਨੂੰ ਰੱਦ ਕਰ ਦਿੱਤਾ।

ਇਸ ਤੋਂ ਬਾਅਦ ਹਾਊਸਫੁਲ 4 ਦੇ ਨਿਰਦੇਸ਼ਕ ਸਾਜਿਦ ਖ਼ਾਨ ਨੇ ਟਵਿੱਟਰ 'ਤੇ ਕਿਹਾ ਕਿ ਉਹ ਫਿਲਮ ਦੀ ਕਮਾਨ ਛੱਡ ਰਹੇ ਹਨ ਅਤੇ ਮੀਡੀਆ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਤੱਕ ਸੱਚਾਈ ਸਾਹਮਣੇ ਨਾ ਆਵੇ ਉਦੋਂ ਤੱਕ ਫੈਸਲਾ ਨਾ ਦਿਓ।ਖਾਨ ਨੇ ਲਿਖਿਆ ਹੈ ਕਿ ਉਹ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਡਾਇਰੈਕਟਰ ਦੀ ਕੁਰਸੀ ਛੱਡ ਰਹੇ ਹਨ।

ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਤੋਂ ਪਹਿਲਾਂ ਮਸ਼ਹੂਰ ਅਭਿਨੇਤਾ ਆਮੀਰ ਖ਼ਾਨ ਨੇ ਵੀ ਮੀ ਟੂ ਅਭਿਆਨ ਦੇ ਚਲਦਿਆਂ ਗੁਲਸ਼ਨ ਕੁਮਾਰ ਦੀ ਬਾਇਓਪਿਕ 'ਮੁਗ਼ਲ' ਤੋਂ ਖੁਦ ਨੂੰ ਵੱਖ ਕਰ ਲਿਆ ਹੈ।

-PTCNews

Related Post