ਪੀ.ਟੀ.ਸੀ ਨਿਊਜ਼ ਦੀ ਖ਼ਬਰ ਦਾ ਅਸਰ, ਹੋਲੇ ਮੁਹੱਲੇ ਦੌਰਾਨ ਸ਼ਰਾਬ ਦੀ ਵਰਤੋ 'ਤੇ ਪੂਰਨ ਤੌਰ 'ਤੇ ਲੱਗੀ ਪਾਬੰਦੀ

By  PTC NEWS March 6th 2020 06:44 PM -- Updated: March 6th 2020 06:51 PM

ਸ੍ਰੀ ਅਨੰਦਪੁਰ ਸਾਹਿਬ: ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਿਨੇ ਬਬਲਾਨੀ ਆਈ.ਏ.ਐਸ ਜਿਲ੍ਹਾਂ ਮੈਜਿਸਟ੍ਰੇਟ ਰੂਪਨਗਰ ਨੇ ਆਪਣੇ ਅਧਿਕਾਰ ਜੋ ਕਿ ਪੰਜਾਬ ਆਬਕਾਰੀ ਐਕਟ1954 ਦੇ ਅਧੀਨ ਹਾਸਲ ਹਨ ਦੀ ਵਰਤੋ ਕਰਦੇ ਹੋਏ ਇਸ ਹੁਕਮ ਰਾਹੀ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਤਿੰਨ ਕਿਲੋਮੀਟਰ ਦੇ ਏਰੀਏ ਅੰਦਰ ਹਰ ਕਿਸਮ ਦੀ ਸਰਾਬ ਦੇ ਠੇਕੇ/ਅਹਾਤੇ, ਸ਼ਰਾਬ ਦੇ ਭੰਡਾਰ ਰੱਖਣ, ਹੋਟਲਾਂ ਆਦਿ ਵਿਚ ਸ਼ਰਾਬ ਦੀ ਵਰਤੋ 'ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ।

ਜ਼ਿਕਰਯੋਗ ਹੈ ਕਿ ਹੋਲੇ ਮੁਹੱਲੇ ਦਾ ਤਿਉਹਾਰ ਕੀਰਤਪੁਰ ਸਾਹਿਬ 5 ਤੋ 7 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ 8 ਮਾਰਚ ਤੋ 10 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਲੱਖਾਂ ਸ਼ਰਧਾਲੂ ਇਸ ਮੌਕੇ 'ਤੇ ਧਾਰਮਿਕ ਭਾਵਨਾਵਾਂ ਨਾਲ ਇਨ੍ਹਾਂ ਨਗਰਾਂ ਵਿਚ ਆ ਰਹੇ ਹਨ ਅਤੇ ਅਜਿਹੇ ਧਾਰਮਿਕ ਸਮਾਗਮਾਂ 'ਤੇ ਸ਼ਰਾਬ ਪੀ ਕੇ ਆਉਣ ਵਾਲੇ ਵਿਅਕਤੀ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹਨ ਅਤੇ ਇਸ ਦੇ ਨਾਲ ਹੀ ਅਮਨ ਅਤੇ ਕਾਨੂੰਨ ਦੀ ਸਥਿਤੀ ਵੀ ਭੰਗ ਕਰ ਸਕਦੇ ਹਨ।

ਹੋਲੇ ਮੁਹੱਲੇ ਦੌਰਾਨ ਸ਼ਰਾਬ 'ਤੇ ਪਾਬੰਦੀ | Alcohol banned During Holi Mohalla

ਇਸ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਕਮ ਮੇਲਾ ਅਫਸਰ ਸ੍ਰੀ ਅਨੰਦਪੁਰ ਸਾਹਿਬ ਅਨੁਸਾਰ ਇਹ ਜਰੂਰੀ ਸਮਝਿਆ ਜਾਦਾ ਹੈ ਕਿ ਹੋਲੇ ਮੁਹੱਲੇ ਤਿਉਹਾਰ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਤਿੰਨ ਕਿਲੋਮੀਟਰ ਦੇ ਘੇਰੇ ਅੰਦਰ ਆਉਦੇ ਸਾਰੇ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣ। ਇਸ ਲਈ ਹੋਲੇ ਮੁਹੱਲੇ ਦੇ ਤਿਉਹਾਰ ਮੋਕੇ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਹੁਕਮ 4/03/2020 ਦੀ ਲਗਾਤਾਰਤਾ ਵਿਚ ਇਹ ਹੁਕਮ ਜਾਰੀ ਕੀਤੇ ਗਏ ਹਨ।

ਤੁਹਾਨੂੰ ਦੱਸ ਦੇਈਏ ਕਿ ਪ੍ਰਸ਼ਾਸਨ ਨੇ ਪਹਿਲਾਂ ਇਹ ਪਾਬੰਦੀ ਸਿਰਫ ਸਵੇਰੇ 6 ਵਜੇ ਤੋਂ 9 ਵਜੇ ਤੱਕ ਲਗਾਈ ਸੀ, ਪਰ ਪੀਟੀਸੀ ਵੱਲੋਂ ਖਬਰ ਦਿਖਾਉਣ ਤੋਂ ਬਾਅਦ ਹੁਣ ਇਹ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ।

-PTC News

Related Post