ਸਮੋਸੇ -ਕਚੌਰੀ ਵੇਚਣ ਵਾਲੇ ਦੀ ਸਲਾਨਾ ਆਮਦਨ ਜਾਣਕੇ ਟੈਕਸ ਵਿਭਾਗ ਦੇ ਉੱਡੇ ਹੋਸ਼

By  Shanker Badra June 25th 2019 08:18 PM

ਸਮੋਸੇ -ਕਚੌਰੀ ਵੇਚਣ ਵਾਲੇ ਦੀ ਸਲਾਨਾ ਆਮਦਨ ਜਾਣਕੇ ਟੈਕਸ ਵਿਭਾਗ ਦੇ ਉੱਡੇ ਹੋਸ਼:ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਸ਼ਹਿਰ ਦੀ ਸੀਮਾ ਟਾਕੀਜ਼ ਕੋਲ ਮੁਕੇਸ਼ ਨਾਂਅ ਦਾ ਇੱਕ ਵਪਾਰੀ ਪਿਛਲੇ 10-12 ਸਾਲਾਂ ਤੋਂ ਸਮੋਸੇ ਅਤੇ ਕਚੌਰੀ ਵੇਚ ਕੇ ਆਪਣਾ ਘਰ ਚਲਾ ਰਿਹਾ ਹੈ। ਇਸ ਦੌਰਾਨ ਉਸਦੀ ਸਲਾਨਾ ਆਮਦਨ ਸਾਹਮਣੇ ਆਈ ਹੈ ,ਜਿਸ ਨੂੰ ਸੁਣ ਕੇ ਛਾਪਾ ਮਾਰਦੇ ਅਫ਼ਸਰਾਂ ਦੇ ਹੋਸ਼ ਉੱਡ ਗਏ। [caption id="attachment_311253" align="aligncenter" width="300"]Aligarh ‘kachori’ seller, with Rs 70 lakh annual turnover ਸਮੋਸੇ -ਕਚੌਰੀ ਵੇਚਣ ਵਾਲੇ ਦੀ ਸਲਾਨਾ ਆਮਦਨ ਜਾਣਕੇ ਟੈਕਸ ਵਿਭਾਗ ਦੇ ਉੱਡੇ ਹੋਸ਼[/caption] ਜਦੋਂ ਵਪਾਰਕ ਟੈਕਸ ਵਿਭਾਗ ਦੀ ਟੀਮ ਇਸ ਕਚੌਰੀ ਵਿਕਰੇਤਾ ਦੀ ਵਿਕਰੀ ਦੀ ਜਾਂਚ ਕਰਨ ਗਈ ਤਾਂ ਉਸ ਦੀ ਅਸਲੀਅਤ ਜਾਣ ਕੇ ਸਾਰੇ ਅਧਿਕਾਰੀਆਂ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ। ਇਸ ਦੌਰਾਨ ਟੈਕਸ ਵਿਭਾਗ ਦੀ ਟੀਮ ਨੇ ਦੁਕਾਨ ਉੱਤੇ ਖਲੋ ਕੇ ਕਚੌਰੀ ਵਾਲੇ ਦੀ ਵਿਕਰੀ ਤੇ ਇੱਕ ਦਿਨ ਵਿੱਚ ਵਰਤੋਂ ’ਚ ਆਉਣ ਵਾਲੀਆਂ ਖ਼ੁਰਾਕੀ ਵਸਤਾਂ ਦੇ ਆਧਾਰ ਉੱਤੇ ਉਸ ਦੀ ਟਰਨਓਵਰ 70 ਲੱਖ ਰੁਪਏ ਤੋਂ ਲੈ ਕੇ ਇੱਕ ਕਰੋੜ ਰੁਪਏ ਤੱਕ ਕੱਢੀ ਹੈ। ਜਿਸ ਤੋਂ ਬਾਅਦ ਵਿਭਾਗ ਵੱਲੋਂ ਦੁਕਾਨਦਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। [caption id="attachment_311252" align="aligncenter" width="300"]Aligarh ‘kachori’ seller, with Rs 70 lakh annual turnover ਸਮੋਸੇ -ਕਚੌਰੀ ਵੇਚਣ ਵਾਲੇ ਦੀ ਸਲਾਨਾ ਆਮਦਨ ਜਾਣਕੇ ਟੈਕਸ ਵਿਭਾਗ ਦੇ ਉੱਡੇ ਹੋਸ਼[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜ਼ਬਰ ਜਨਾਹ ਤੋਂ ਪੈਦਾ ਹੋਈ ਬੱਚੀ ਹੁਣ 21 ਸਾਲਾਂ ਦੀ ਹੋਈ , ਪਿਤਾ ਦਾ ਨਾਂਅ ਲੈਣ ਲਈ ਲੜ ਰਹੀ ਹੈ ਕਾਨੂੰਨੀ ਲੜਾਈ ਦੱਸਿਆ ਜਾਂਦਾ ਹੈ ਕਿ ਇਸ ਕਚੌਰੀ ਵਿਕਰੇਤਾ ਬਾਰੇ ਸ਼ਿਕਾਇਤ ਬੀਤੇ ਦਿਨੀਂ ਸੂਬਾ ਇੰਟੈਲੀਜੈਂਸ ਬਿਊਰੋ ਲਖਨਊ ਨੂੰ ਮਿਲੀ ਸੀ। ਇਸ ਕਚੌਰੀ ਵਿਕਰੇਤਾ ਨੇ ਆਪਣਾ ਕੋਈ ਜੀਐੱਸਟੀ (GST) ਨੰਬਰ ਵੀ ਨਹੀਂ ਲਿਆ ਹੋਇਆ ਜਦਕਿ ਸਾਲਾਨਾ 40 ਲੱਖ ਰੁਪਏ ਦੀ ਟਰਨ ਓਵਰ ਵਾਲੇ ਵਿਅਕਤੀ ਲਈ GST ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਹੈ। ਇਹ ਪਿਛਲੇ 10 ਸਾਲਾਂ ਤੋਂ ਬਿਨ੍ਹਾਂ ਟੈਕਸ ਅਦਾ ਕੀਤਿਆਂ ਕਾਰੋਬਾਰ ਕਰ ਰਿਹਾ ਹੈ। -PTCNews

Related Post