ਇਲਾਹਾਬਾਦ ਤੋਂ ਬਾਅਦ ਹੁਣ ਇਸ ਸ਼ਹਿਰ ਦਾ ਨਾਮਕਰਨ ਦੀ ਕੀਤੀ ਮੰਗ

By  Joshi October 17th 2018 07:51 PM

ਇਲਾਹਾਬਾਦ ਤੋਂ ਬਾਅਦ ਹੁਣ ਇਸ ਸ਼ਹਿਰ ਦਾ ਨਾਮਕਰਨ ਦੀ ਕੀਤੀ ਮੰਗ, ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੁਆਰਾ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਕੀਤਾ ਗਿਆ ਹੈ। ਜਿਸ ਦੌਰਾਨ ਹੁਣ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਰਾਮ ਜਨਮ ਸਥਾਨ ਅਮੰਨਾ ਦੇ ਸੰਤਾਂ ਨੇ ਸੀਐਮ ਯੋਗੀ ਤੋਂ ਇੱਕ ਜਿਲ੍ਹੇ ਦਾ ਨਾਮ ਬਦਲਨ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ: ਆਸਟ੍ਰੇਲੀਆ ‘ਚ ਪੰਜਾਬਣ ਨੂੰ ਮਿਲਿਆ ‘ਜਸਟਿਸ ਆਫ ਪੀਸ’ ਦਾ ਖਿਤਾਬ

ਸਰਕਾਰ ਵਲੋਂ ਮੰਗ ਕੀਤੀ ਗਈ ਹੈ ਕਿ ਫੈਜਾਬਾਦ ਦਾ ਨਾਮ ਬਦਲਿਆ ਜਾਵੇ ਅਤੇ ਇਸ ਨਾਮ ਨੂੰ ਬਦਲ ਕੇ ਇਸ ਨੂੰ ਅਯੋਧਿਆ ਕਰ ਦਿੱਤਾ ਜਾਵੇ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਕੇਂਦਰੀ ਸਲਾਹਕਾਰ ਕਮੇਟੀ ਦੇ ਮੈਂਬਰ ਪੁਰਸ਼ੋਤਮ ਨਾਰਾਇਨ ਸਿੰਘ ਨੇ ਕਿਹਾ, ਜੇਕਰ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਕੀਤਾ ਜਾ ਸਕਦਾ ਹੈ ਤਾਂ ਫੈਜਾਬਾਦ ਦਾ ਨਾਮ ਕਿਉਂ ਨਹੀਂ ਬਦਲਿਆ ਜਾ ਸਕਦਾ ਹੈ।

—PTC News

Related Post