ਇਲਾਹਾਬਾਦ ਯੂਨੀਵਰਸਿਟੀ 'ਚ ਚੋਣ ਨਤੀਜਿਆਂ ਮਗਰੋਂ ਹੋਇਆ ਟਕਰਾਅ ,ਆਗਜਨੀ ਤੇ ਬੰਬ ਧਮਾਕੇ

By  Shanker Badra October 6th 2018 09:41 AM -- Updated: October 6th 2018 09:43 AM

ਇਲਾਹਾਬਾਦ ਯੂਨੀਵਰਸਿਟੀ 'ਚ ਚੋਣ ਨਤੀਜਿਆਂ ਮਗਰੋਂ ਹੋਇਆ ਟਕਰਾਅ ,ਆਗਜਨੀ ਤੇ ਬੰਬ ਧਮਾਕੇ:ਇਲਾਹਾਬਾਦ ਯੂਨੀਵਰਸਿਟੀ 'ਚ ਵਿਦਿਆਰਥੀ ਸੰਘ ਦੇ ਚੋਣ ਨਤੀਜੇ ਆਉਣ ਮਗਰੋਂ ਜੰਮ ਕੇ ਹਿੰਸਾ ਹੋਈ ਹੈ।ਇਸ ਦੌਰਾਨ ਹੋਸਟਲ ਦੇ ਕਮਰਿਆਂ ਅਤੇ ਸੜਕਾਂ 'ਤੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਹੈ।ਇੱਥੋਂ ਤੱਕ ਸੀ.ਐਮ.ਪੀ. ਡਿਗਰੀ ਕਾਲਜ 'ਚ ਦੇਸੀ ਬੰਬ ਧਮਾਕੇ ਵੀ ਕੀਤੇ ਗਏ ਹਨ।

ਇਸ ਦੌਰਾਨ ਹੰਗਾਮਾ ਕਰ ਰਹੇ ਵਿਦਿਆਰਥੀਆਂ ਵਲੋਂ ਵਿਦਿਆਰਥੀ ਸੰਘ ਦੇ ਨਵੇਂ ਚੁਣੇ ਗਏ ਪ੍ਰਧਾਨ ਉਦੈ ਤੇ ਸਾਬਕਾ ਪ੍ਰਧਾਨ ਅਵਨੀਸ਼ ਯਾਦਵ ਦਾ ਵੀ ਕਮਰਾ ਫੂਕ ਦਿੱਤਾ ਗਿਆ।ਕਰੀਬ ਸੱਤ ਕਮਰਿਆਂ 'ਚ ਅੱਗ ਲਗਾਉਣ ਤੋਂ ਮਗਰੋਂ ਕਈ ਹੋਸਟਲ ਦੇ ਵਿਦਿਆਰਥੀ ਰਾਡਾਂ, ਹਾਕੀਆਂ, ਡੰਡੇ ਲੈ ਕੇ ਸੜਕਾਂ 'ਤੇ ਉਤਰ ਆਏ ਹਨ।ਜਿਸ ਮਗਰੋਂ ਜੰਮ ਕੇ ਲੜਾਈ ਹੋਈ ਹੈ।ਪੁਲਿਸ 'ਤੇ ਵੀ ਪਥਰਾਅ ਕੀਤਾ ਗਿਆ ਹੈ।

-PTCNews

Related Post