ਬਾਬਾ ਬਰਫਾਨੀ ਦੇ ਦਰਸ਼ਨ ਕਰਨ ਵਾਲੇ ਭਗਤਾਂ ਲਈ ਚੰਗੀ ਖਬਰ

By  Joshi February 4th 2018 06:55 PM

ਬਾਬਾ ਬਰਫਾਨੀ ਦੇ ਦਰਸ਼ਨ ਕਰਨ ਵਾਲੇ ਭਗਤਾਂ ਲਈ ਚੰਗੀ ਖਬਰ: ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਖੁਸ਼ਖਬਰੀ ਹੈ ਕਿਉਂਕਿ ਹੁਣ ਉਹਨਾਂ ਨੂੰ ਰਾਹ ਵਿੱਚ ਘਰ ਵਰਗੀਆ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਲਈ ਉਨ੍ਹਾਂ ਵਾਸਤੇ ਖਾਸ ਪ੍ਰਬੰਧ ਕੀਤੇ ਜਾਣਗੇ।ਇਨ੍ਹਾਂ ਸਹੂਲਤਾਂ ਦਾ ਪ੍ਰਬੰਧ ਚੰਡੀਗੜ੍ਹ ਵਿੱਚ ਸਥਿਤ ਸੰਸਥਾ ਸ਼ਿਵ ਪਾਰਵਤੀ ਸੇਵਾਦਲ ਵਲੋਂ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਇਸ ਨੂੰ ਲੈ ਕੇ ਸੰਸਥਾ ਦੇ ਪ੍ਰਧਾਨ ਰਾਜਿੰਦਰ ਸਿੰਘ ਨੇ ਸੈਕਟਰ-26 ਵਿੱਚ ਸਥਿਤ ਸਤਿਸੰਗ ਭਵਨ ਵਿੱਚ ਸੰਸਥਾ ਦੇ ਮੈਂਬਰਾਂ ਨਾਲ ਮੀਟਿੰਗ ਵੀ ਕੀਤੀ।

ਰਾਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਬਲਟਾਲ ਅਤੇ ਦੁਮੇਲ ਵਿੱਚ ਭੰਡਾਰੇ ਦਾ ਆਯੋਜਨ ਵੀ ਹੋਵੇਗਾ ਅਤੇ ਉਨ੍ਹਾਂ ਲਈ ਕੁੱਝ ਖਾਸ ਸਹੂਲ਼ਤਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।ਸਸੰਥਾ ਦੇ ਸਕੱਤਰ ਨੇ ਪੰਕਜ ਚੁੰਘ ਅਨੁਸਾਰ ਪਿਛਲੇ ਸਾਲ ਭੰਡਾਰੇ ਦਾ ਖਰਚਾ 70 ਲੱਖ ਰੁਪਏ ਹੋਇਆ ਸੀ, ਕਿਉਂਕਿ ਭੰਡਾਰਾ ਇਸ ਵਾਰ ਦੋ ਮਹੀਨਿਆਂ ਤੱਕ ਚੱਲੇਗਾ ਇਸ ਕਾਰਨ ਇਸ ਸਾਲ ਖਰਚਾ 90 ਲੱਖ ਤੱਕ ਹੋ ਸਕਦਾ ਹੈ।

Amarnath Yatra: ਬਾਬਾ ਬਰਫਾਨੀ ਦੇ ਦਰਸ਼ਨ ਕਰਨ ਵਾਲੇ ਭਗਤਾਂ ਲਈ ਚੰਗੀ ਖਬਰਜੇਕਰ ਗੱਲ ਕਰੀਏ ਸਹੂਲਤਾਂ ਦੀ ਤਾਂ ਸ਼ਰਧਾਲੂਆਂ ਲਈ 24 ਘੰਟੇ ਨਾਨ ਸਟਾਪ ਭੰਡਾਰਾ ਚਲਾਇਆ ਜਾਵੇਗਾ, ਉਨ੍ਹਾਂ ਲਈ ਗਰਮ ਪਾਣੀ ਦੀ ਸਹੂਲਤ, ਰਹਿਣ ਦਾ ਪ੍ਰਬੰਧ, ਪੈਰਾਂ ਦੀ ਥਕਾਵਟ ਦੂਰ ਕਰਨ ਵਾਲਾ ਮਸਾਜਰ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਸਾਹ ਦੀ ਮੁਸ਼ਕਿਲ ਆਉਣ ਵਾਲੇ ਭਗਤਾਂ ਲਈ ਆਕਸੀਜ਼ਨ ਮਸ਼ੀਨ ਦਾ ਵੀ ਪ੍ਰਬੰਧ ਹੋਵੇਗਾ।

ਸ਼ਰਧਾਲੂਆਂ ਲਈ ਕੰਬਲ ਅਤੇ ਰਜਾਈ ਦੀ ਵਿਵਸਥਾ ਵੀ ਹੋਵੇਗੀ । ਖਾਸ ਤੌਰ ਤੇ ਬੀਮਾਰ ਲੋਕਾਂ ਲਈ ਵੈਂਟੀਲੇਟਰ ਯੁਕਤ ਐਂਬੂਲੈਂਸ ਦੀ ਵਿਵਸਥਾ ਵੀ ਹੋਵੇਗੀ ਜੋ ਕਿ ਕੰਪਲੈਕਸ ਵਿੱਚ ਹੀ ਤਿਆਰ ਹੋਵੇਗੀ।

ਹਰ ਸਾਲ ਅਮਰਨਾਥ ਦੇ ਦਰਸ਼ਨ ਕਰਨ ਆਉਣ ਵਾਲੇ ਭਗਤਾਂ ਲਈ ਦੇਸ਼ ਵਿੱਚੋਂ ਤਕਰੀਬਨ ੧੫੦ ਭੰਡਾਰਾ ਕਮੇਟੀਆਂ ਭੰਡਾਰਾ ਲਗਾਉਂਦੀਆਂ ਹਨ।

—PTC News

Related Post