ਕੁਝ ਦਿਨਾਂ ਬਾਅਦ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਸੁਰੱਖਿਆ ਬਲਾਂ ਅਤੇ ਸਥਾਨਕ ਪ੍ਰਸ਼ਾਸਨ ਨੇ ਖਿੱਚੀ ਤਿਆਰੀ

By  Jashan A June 24th 2019 01:57 PM

ਕੁਝ ਦਿਨਾਂ ਬਾਅਦ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਸੁਰੱਖਿਆ ਬਲਾਂ ਅਤੇ ਸਥਾਨਕ ਪ੍ਰਸ਼ਾਸਨ ਨੇ ਖਿੱਚੀ ਤਿਆਰੀ,ਸ਼੍ਰੀਨਗਰ: ਕੁਝ ਦਿਨਾਂ ਬਾਅਦ ਅਮਰਨਾਥ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੌਰਾਨ ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਨੇ ਪ੍ਰਬੰਧ ਮੁਕੰਮਲ ਕਰ ਲਏ ਹਨ। ਅਮਰਨਾਥ ਯਾਤਰਾ 'ਚ ਹਰ ਸਾਲ ਕਾਫੀ ਵੱਡੀ ਮਾਤਰਾ 'ਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਜਿਸ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਵਾਰ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ।

ਅਧਿਕਾਰੀਆਂ ਮੁਤਾਬਕ ਯਾਤਰਾ ਨੂੰ ਸੁਰੱਖਿਅਤ ਕਰਨ ਲਈ ਹੈਲੀਕਾਪਟਰ ਜ਼ਰੀਏ ਨਿਗਰਾਨੀ ਕੀਤੀ ਜਾਵੇਗੀ। ਕਿਸੇ ਤਰ੍ਹਾਂ ਦੇ ਆਈ. ਈ. ਡੀ. ਧਮਾਕਿਆਂ ਦੇ ਖਤਰਿਆਂ ਤੋਂ ਬੱਚਣ ਲਈ ਫੌਜ ਖਾਸ ਧਿਆਨ ਰੱਖੇਗੀ, ਤਾਂ ਕਿ ਤੀਰਥ ਯਾਤਰੀਆਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।

ਹੋਰ ਪੜ੍ਹੋ: ਕੁੱਝ ਦਿਨਾਂ ਬਾਅਦ ਜਾਣਾ ਸੀ ਵਿਆਹੁਣ, ਅਚਾਨਕ ਵਾਪਰਿਆ ਇਹ ਭਾਣਾ, ਪਰਿਵਾਰ 'ਚ ਛਾਇਆ ਮਾਤਮ!

ਨਿਗਰਾਨੀ ਅਤੇ ਸੰਚਾਰ ਯੰਤਰ ਤੁਰੰਤ ਕਾਰਵਾਈ ਟੀਮਾਂ ਨੂੰ ਪ੍ਰਦਾਨ ਕੀਤੇ ਗਏ ਹਨ, ਜੋ ਅੱਤਵਾਦੀਆਂ ਨਾਲ ਮੁਕਾਬਲੇ ਲਈ ਇਕ ਮਹੱਤਵਪੂਰਨ ਕਦਮ ਹੈ। ਇਨ੍ਹਾਂ ਟੀਮਾਂ ਨੇ ਜਨਵਰੀ 2018 ਤੋਂ ਇਸ ਸਾਲ ਮਾਰਚ ਤਕ 30 ਮੁਕਾਬਲਿਆਂ ਵਿਚ ਅੱਤਵਾਦੀਆਂ ਨੂੰ ਢੇਰ ਕੀਤਾ।

ਜ਼ਿਕਰਯੋਗ ਹੈ ਕਿ ਸੁਰੱਖਿਆ ਫੋਰਸ ਨੇ ਹੁਣ ਤੱਕ 115 ਅੱਤਵਾਦੀਆਂ ਨੂੰ ਢੇਰ ਕੀਤਾ, ਜਦਕਿ ਪਿਛਲੇ ਸਾਲ 257 ਅੱਤਵਾਦੀ ਜਵਾਨਾਂ ਵਲੋਂ ਮਾਰੇ ਗਏ ਸਨ। ਅਜੇ ਤਕ ਜੰਮੂ ਅਤੇ ਕਮਸ਼ੀਰ 'ਚ 290 ਅੱਤਵਾਦੀ ਸਰਗਰਮ ਹਨ, ਜਿਨ੍ਹਾਂ ਵਿਚ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਅੱਤਵਾਦੀ ਸੰਗਠਨ ਸ਼ਾਮਲ ਹਨ।

-PTC News

Related Post