ਅਮਰੀਕਾ : ਓਬਾਮਾ ਨੇ ਇੱਕ ਵਾਰ ਫਿਰ ਜਿੱਤਿਆ ਸਭ ਦਾ ਦਿਲ (ਦੇਖੋ ਵੀਡੀਓ)

By  Jashan A December 20th 2018 07:08 PM

ਅਮਰੀਕਾ : ਓਬਾਮਾ ਨੇ ਇੱਕ ਵਾਰ ਫਿਰ ਜਿੱਤਿਆ ਸਭ ਦਾ ਦਿਲ (ਦੇਖੋ ਵੀਡੀਓ),ਵਾਸ਼ਿੰਗਟਨ: ਅਕਸਰ ਹੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਬੱਚਿਆਂ ਨਾਲ ਖੁੱਲ੍ਹ ਕੇ ਸਹਿਜ ਵਿਵਹਾਰ ਕਰਦੇ ਹੋਏ ਦੇਖਿਆ ਜਾਂਦਾ ਹੈ।ਓਬਾਮਾ ਬੱਚਿਆਂ 'ਚ ਵੀ ਬਹੁਤ ਪ੍ਰਸਿੱਧ ਹਨ। ਬਰਾਕ ਓਬਾਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ,

america ਅਮਰੀਕਾ : ਓਬਾਮਾ ਨੇ ਇੱਕ ਵਾਰ ਫਿਰ ਜਿੱਤਿਆ ਸਭ ਦਾ ਦਿਲ (ਦੇਖੋ ਵੀਡੀਓ)

ਜਿਸ 'ਚ ਉਹ ਬੱਚਿਆਂ ਨਾਲ ਦਿਖਾਈ ਦੇ ਰਹੇ ਹਨ। ਦਰਅਸਲ ਇਸ ਸਮੇਂ ਜਦ ਪੂਰੀ ਦੁਨੀਆ ਕ੍ਰਿਸਮਸ ਦੇ ਜਸ਼ਨ 'ਚ ਬਿਜ਼ੀ ਹੈ, ਉਸ ਸਮੇਂ ਉਹ ਬੀਮਾਰ ਬੱਚਿਆਂ ਨਾਲ ਤਿਉਹਾਰ ਮਨਾ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਕ ਵਾਸ਼ਿੰਗਟਨ ਦੇ ਇਕ ਹਸਪਤਾਲ ਓਬਾਮਾ ਸਾਂਤਾ (ਸੈਂਟਾ) ਕਲਾਜ਼ ਬਣ ਕੇ ਪੁੱਜੇ ਅਤੇ ਬੱਚਿਆਂ ਨੂੰ ਤੋਹਫੇ ਦਿੱਤੇ। ਉਨ੍ਹਾਂ ਨੇ ਸਾਂਤਾ ਵਾਲੀ ਟੋਪੀ ਅਤੇ ਕੈਜ਼ੁਅਲ ਕੱਪੜੇ ਪਹਿਨੇ ਸਨ ਅਤੇ ਉਹ ਗਿਫਟ ਦਾ ਬੈਗ ਮੋਢਿਆਂ 'ਤੇ ਲਟਕਾ ਕੇ ਹਸਪਤਾਲ ਪੁੱਜੇ।

ਤੁਸੀ ਵੀਡੀਓ 'ਚ ਸਾਫ ਦੇਖ ਸਕਦੇ ਹੋ ਕਿ ਕਿਸ ਤਰਾਂ ਓਬਾਮਾ ਬੱਚਿਆਂ ਨਾਲ ਤਸਵੀਰਾਂ ਖਿਚਵਾਂ ਰਹੇ ਹਨ। ਇਸ ਮੌਕੇ ਓਬਾਮਾ ਝੂਮਦੇ ਹੋਏ ਕ੍ਰਿਸਮਸ ਦਾ ਗਾਣਾ ਵੀ ਗਾਇਆ ਅਤੇ ਸਭ ਨੇ ਤਾੜੀਆਂ ਨਾਲ ਉਨ੍ਹਾਂ ਦੀ ਸ਼ਲਾਘਾ ਕੀਤੀ।

-PTC News

Related Post