ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ, ਵਿਦੇਸ਼ੀ ਕਾਮਿਆਂ ਲਈ ਟਰੰਪ ਨੇ ਲਿਆ ਇਹ ਫ਼ੈਸਲਾ

By  Jashan A December 2nd 2018 07:35 PM -- Updated: December 5th 2018 03:12 PM

ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ, ਵਿਦੇਸ਼ੀ ਕਾਮਿਆਂ ਲਈ ਟਰੰਪ ਨੇ ਲਿਆ ਇਹ ਫ਼ੈਸਲਾ,ਵਾਸ਼ਿੰਗਟਨ: ਐਚ-1ਬੀ ਵੀਜ਼ੇ ਦੀਆਂ ਅਰਜ਼ੀਆਂ ਸਬੰਧੀ ਅਮਰੀਕੀ ਪ੍ਰਸ਼ਾਸਨ ਵੱਲੋਂ ਕਾਰਵਾਈ 'ਚ ਬਦਲਾਅ ਦਾ ਮਤਾ ਪੇਸ਼ ਕੀਤਾ ਗਿਆ ਹੈ। ਜਿਸ ਦੌਰਾਨ ਹੁਨਰਮੰਦ ਅਤੇ ਜ਼ਿਆਦਾ ਤਨਖਾਹ ਲੈਣ ਵਾਲੇ ਵਿਦੇਸ਼ੀ ਕਾਮਿਆਂ ਨੂੰ ਦੇਸ਼ 'ਚ ਆਉਣ ਲਈ ਆਸਾਨੀ ਹੋਵੇਗੀ।

hb 1 visa ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ, ਵਿਦੇਸ਼ੀ ਕਾਮਿਆਂ ਲਈ ਟਰੰਪ ਨੇ ਲਿਆ ਇਹ ਫ਼ੈਸਲਾ

ਮਿਲੀ ਜਾਣਕਾਰੀ ਅਨੁਸਾਰ ਇਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ 'ਬਾਏ ਅਮਰੀਕਨ, ਹਾਇਰ ਅਮਰੀਕਨ (ਅਮਰੀਕਾ ਦਾ ਖਰੀਦੋ, ਅਮਰੀਕਨ ਦੀ ਨਿਯੁਕਤੀ ਕਰੋ) ਐਗਜ਼ੀਕਿਊਟਿਵ ਆਰਡਰ ਅਧੀਨ ਹੀ ਹੈ। ਇਸ ਮੌਕੇ ਅਮਰੀਕੀ ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਕਿ ਇਸ ਮਤੇ ਦੇ ਜ਼ਰੀਏ ਦੇਸ਼ 'ਚ ਕੁਸ਼ਲ ਅਤੇ ਜ਼ਿਆਦਾ ਕਮਾਉਣ ਵਾਲੇ ਲੋਕਾਂ ਦਾ ਚੋਣ ਆਸਾਨ ਹੋ ਜਾਵੇਗਾ।

hb 1 visa ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ, ਵਿਦੇਸ਼ੀ ਕਾਮਿਆਂ ਲਈ ਟਰੰਪ ਨੇ ਲਿਆ ਇਹ ਫ਼ੈਸਲਾ

ਇਸ ਨਵੇਂ ਮਤੇ 'ਚ ਇਹ ਵੀ ਜਾਰੀ ਕੀਤਾ ਗਿਆ ਹੈ ਕਿ ਯੋਗਤਾ ਅਧਾਰਿਤ ਨਿਯਮਾਂ ਮੁਤਾਬਕ ਐਚ-1 ਬੀ ਵੀਜ਼ਾ 'ਤੇ ਵਿਦੇਸ਼ੀ ਮੁਲਾਜ਼ਮਾਂ ਨੂੰ ਨੌਕਰੀ ਦੇਣ ਵਾਲੀਆਂ ਕੰਪਨੀਆਂ ਨੂੰ ਤੈਅ ਰਜਿਸਟ੍ਰੇਸ਼ਨ ਮਿਆਦ ਦੌਰਾਨ ਉਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ (ਯੂ.ਐਸ.ਸੀ.ਆਈ.ਐਸ.) 'ਚ ਇਲੈਕਟ੍ਰਾਨਿਕ ਤੌਰ 'ਤੇ ਰਜਿਸਟਰਡ ਕਰਨਾ ਹੋਵੇਗਾ।

donal trump ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ, ਵਿਦੇਸ਼ੀ ਕਾਮਿਆਂ ਲਈ ਟਰੰਪ ਨੇ ਲਿਆ ਇਹ ਫ਼ੈਸਲਾ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕਾ ਦੀ ਸਰਕਾਰ ਵੱਲੋਂ ਹਰ ਸਾਲ 65 ਹਜ਼ਾਰ ਲੋਕਾਂ ਨੂੰ ਐਚ-1ਬੀ ਵੀਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ 20 ਹਜ਼ਾਰ ਹੋਰ ਵੀਜ਼ੇ ਰਾਖਵੇਂ ਰੱਖੇ ਜਾਂਦੇ ਹਨ ਜੋ ਕਿ ਅਮਰੀਕਾ ਤੋਂ ਡਿਗਰੀ ਹਾਸਲ ਕਰਨ ਵਾਲਿਆਂ ਲਈ ਹੁੰਦੇ ਹਨ। ਜੇ ਗੱਲ ਕੀਤੀ ਜਾਵੇ ਐਚ-1ਬੀ ਵੀਜ਼ਾ ਦੀ ਤਾਂ ਇਹਨਾਂ ਦੀ ਮੰਗ ਕਾਫੀ ਜ਼ਿਆਦਾ ਹੁੰਦੀ ਹੈ ਜਿਸ ਦੌਰਾਨ ਲੋਕਾਂ ਦੀ ਇਹ ਲਾਟਰੀ ਸਿਸਟਮ ਬਣ ਗਿਆ ਹੈ।

ਜ਼ਿਕਰਯੋਗ ਹੈ ਕਿ ਅਮਰੀਕੀ ਕੰਪਨੀਆਂ ਸਭ ਤੋਂ ਵੱਧ ਐਚ-1ਬੀ ਵੀਜ਼ਾ ਭਾਰਤੀ ਲੋਕਾਂ ਨੂੰ ਹੀ ਦਿੰਦੀਆਂ ਹਨ। ਹੁਣ ਤੱਕ 22 ਲੱਖ ਭਾਰਤੀ ਲੋਕ ਐਚ-1ਬੀ ਵੀਜ਼ਾ ਲਈ ਅਪਲਾਈ ਕਰ ਚੁੱਕੇ ਹਨ।

-PTC News

 

Related Post