ਅਮਰੀਕਾ ਸਰਕਾਰ ਪਾਵੇਗੀ ਨਵੀਂ ਮੁਸੀਬਤ, ਗੈਰ-ਨਾਗਰਿਕ ਲੋਕਾਂ ਦੇ ਬੱਚਿਆਂ ਦੀ ਨਾਗਰਿਕਤਾ 'ਤੇ ਵੀ ਲਟਕੀ REJECTION ਦੀ ਤਲਵਾਰ!

By  Joshi November 2nd 2018 06:21 PM

ਅਮਰੀਕਾ ਸਰਕਾਰ ਪਾਵੇਗੀ ਨਵੀਂ ਮੁਸੀਬਤ, ਗੈਰ-ਨਾਗਰਿਕ ਲੋਕਾਂ ਦੇ ਬੱਚਿਆਂ ਦੀ ਨਾਗਰਿਕਤਾ 'ਤੇ ਵੀ ਲਟਕੀ REJECTION ਦੀ ਤਲਵਾਰ!,ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਬਣਾਉਣ ਦੀ ਕੋਸ਼ਿਸ਼ਾਂ ਵਿੱਚ ਹੋ ਸਕਦਾ ਹੈ ਕਿ ਟ੍ਰੰਪ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਗ਼ੈਰਨਾਗਰਿਕ ਲੋਕਾਂ ਦੇ ਬੱਚਿਆਂ ਨੂੰ ਵੀ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦੇਵੇ ਜੋ ਅਮਰੀਕਾ ਦੀ ਧਰਤੀ 'ਤੇ ਜਨਮ ਲੈਣਗੇ।

ਇਹ ਖੁਲਾਸਾ ਬੀਤੇ ਦਿਨੀ ਰਾਸ਼ਟਰਪਤੀ ਟ੍ਰੰਪ ਨੇ ਇਕ ਟੈਲੀਵਿਜ਼ਨ ਇੰਟਰਵਿਊ ਵਿੱਚ ਕੀਤਾ ਹੈ ਜੋ ਅਜੇ ਪ੍ਰਸਾਰਿਤ ਹੋਣੀ ਹੈ। ਇਸ ਮੌਕੇ ਰਾਸ਼ਟਰਪਤੀ ਟ੍ਰੰਪ ਨੇ ਕਿਹਾ ਹੈ ਕਿ ਉਹ ਇਸ ਸੰਬੰਧ ਵਿੱਚ ਇੱਕ ਅਜਿਹਾ ਐਗਜ਼ੈਕੇਟਿਵ ਆਰਡਰ ਸਾਈਨ ਕਰਨ ਦੀ ਯੋਜਨਾ ਬਣਾ ਰਹੇ ਨੇ ਜੋ ਗ਼ੈਰਨਾਗਰਿਕਾਂ ਦੇ ਅਮਰੀਕਾ ਦੀ ਧਰਤੀ ਤੇ ਜਨਮ ਲੈਣ ਵਾਲੇ ਬੱਚਿਆਂ ਦੀ ਅਮਰੀਕੀ ਨਾਗਰਿਕਤਾ ਦੇ ਅਧਿਕਾਰ ਨੂੰ ਖਤਮ ਕਰੇਗਾ।

ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਸਾਡਾ ਦੇਸ਼ ਹੀ ਇੱਕ ਅਜਿਹਾ ਦੇਸ਼ ਹੈ ਜਿਥੇ ਵਿਦੇਸ਼ੀ ਨਾਗਰਿਕ ਬਾਹਰੋ ਆ ਕੇ ਬੱਚੇ ਨੂੰ ਜਨਮ ਦਿੰਦੇ ਨੇ ਅਤੇ ਬੱਚਾ ਅਮਰੀਕੀ ਨਾਗਰਿਕ ਹੋ ਜਾਂਦਾ ਹੈ। ਰਾਸ਼ਟਰਪਤੀ ਟ੍ਰੰਪ ਮੁਤਾਬਕ ਇਹ ਸਰਾਸਰ ਗਲਤ ਹੈ ਅਤੇ ਉਹਨਾਂ ਨੇ ਕਿਹਾ ਕਿ ਇਹ ਨਿਯਮ ਖਤਮ ਹੋਣਾ ਚਾਹੀਦਾ ਹੈ।

—PTC News

Related Post