ਅਮਰੀਕਾ ’ਚ ਆਇਰਨ ਮੈਨ ਬਣੇ ਸੁਖਰੀਤ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

By  Shanker Badra December 1st 2018 05:23 PM

ਅਮਰੀਕਾ ’ਚ ਆਇਰਨ ਮੈਨ ਬਣੇ ਸੁਖਰੀਤ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ:ਅਮਰੀਕਾ ਦੇ ਫਲੋਰਿਡਾ ਵਿਖੇ ਆਪਣੀ ਹਿੰੰਮਤ ਸਦਕਾ ਆਇਰਨ ਮੈਨ (ਲੋਹ ਪੁਰਸ਼) ਬਣੇ ਗੁਰਸਿੱਖ ਨੌਜੁਆਨ ਸੁਖਰੀਤ ਸਿੰਘ ਨੇ ਅੱਜ ਆਪਣੀਆਂ ਪ੍ਰਾਪਤੀਆਂ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।ਆਪਣੇ ਪਿਤਾ ਨਰਿੰਦਰ ਸਿੰਘ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸੁਖਰੀਤ ਸਿੰਘ ਨੂੰ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ, ਲੋਈ, ਸ੍ਰੀ ਦਰਬਾਰ ਸਾਹਿਬ ਦੇ ਤਸਵੀਰ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।America Iron Man made Sukhairith Singh Sachkhand Sri Harmindir Sahibਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦੇ ਹੋਣਹਾਰ ਸਪੁੱਤਰ ਸੁਖਰੀਤ ਸਿੰਘ ਨੇ ਫਲੋਰਿਡਾ ਵਿਖੇ ਕਰਵਾਈ ਗਈ ਵਕਾਰੀ ਖੇਡ ਵਿਚ ਮਾਣਮੱਤੀ ਪ੍ਰਾਪਤੀ ਕਰਕੇ ‘ਆਇਰਨ ਮੈਨ ਆਫ਼ ਫਲੋਰਿਡਾ’ ਦਾ ਵਕਾਰੀ ਖਿਤਾਬ ਹਾਸਲ ਕੀਤਾ ਹੈ।ਇਸ ਖੇਡ ਤਹਿਤ ਪਹਿਲਾਂ ਪਾਣੀ ਵਿਚ ਤੈਰਨਾ, ਫਿਰ ਸਾਈਕਲ ਚਲਾਉਣ ਅਤੇ ਫਿਰ ਲੰਮੀ ਦੌੜ ਵਿਚ ਸ਼ਮੂਲੀਅਤ ਕਰਨੀ ਪੈਂਦੀ ਹੈ।ਸੁਖਰੀਤ ਸਿੰਘ ਨੇ ਇਸ ਮੁਕਾਬਲੇ ਦੌਰਾਨ ਪਾਣੀ ਵਿਚ 4 ਕਿਲੋਮੀਟਰ ਦੀ ਤੈਰਾਕੀ ਕੀਤੀ, 180 ਕਿਲੋਮੀਟਰ ਸਾਈਕਲ ਚਲਾਇਆ ਅਤੇ ਫਿਰ 42 ਕਿਲੋਮੀਟਰ ਦੌੜ ਲਗਾਈ।ਕਿਸੇ ਗੁਰਸਿੱਖ ਨੌਜੁਆਨ ਵੱਲੋਂ ਇਹ ਪਹਿਲੀ ਪ੍ਰਾਪਤੀ ਹੈ।America Iron Man made Sukhairith Singh Sachkhand Sri Harmindir Sahibਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਗੱਲਬਾਤ ਕਰਦਿਆਂ ਸੁਖਰੀਤ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਗੁਰੂ ਸਾਹਿਬ ਦੀ ਕਿਰਪਾ ਅਤੇ ਉਸ ਦੇ ਮਾਤਾ-ਪਿਤਾ ਦੇ ਅਸ਼ੀਰਵਾਦ ਸਦਕਾ ਹੀ ਸੰਭਵ ਹੋ ਸਕੀ ਹੈ।ਉਸ ਨੇ ਸਿੱਖ ਨੌਜੁਆਨੀ ਨੂੰ ਆਪਣੇ ਵਿਰਸੇ ਤੇ ਮਾਣ ਕਰਨ ਅਤੇ ਨਸ਼ਿਆਂ ਤੋਂ ਰਹਿਤ ਜੀਵਨ ਜਿਊਣ ਦੀ ਪ੍ਰੇਰਣਾ ਕੀਤੀ।ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸੁਖਰੀਤ ਸਿੰਘ ਅਤੇ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਆਖਿਆ ਕਿ ਕਿਸੇ ਗੁਰਸਿੱਖ ਵੱਲੋਂ ਕੀਤੀ ਇਸ ਪ੍ਰਾਪਤੀ ਨਾਲ ਸਮੁੱਚੇ ਸਿੱਖ ਜਗਤ ਦਾ ਮਾਣ ਵਧਿਆ ਹੈ।ਉਨ੍ਹਾਂ ਨੌਜੁਆਨੀ ਨੂੰ ਸੁਖਰੀਤ ਸਿੰਘ ਦੀ ਪ੍ਰਾਪਤੀ ਤੋਂ ਸੇਧ ਲੈਣ ਦੀ ਅਪੀਲ ਵੀ ਕੀਤੀ।ਇਸ ਮੌਕੇ ਹੋਰਨਾਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ, ਹਰਭਜਨ ਸਿੰਘ ਵਕਤਾ ਮੌਜੂਦ ਸਨ।

-PTCNews

Related Post