ਹੁਣ ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ ! ਜਾਣੋ ਵਜ੍ਹਾ

By  Jashan A June 22nd 2019 08:40 PM

ਹੁਣ ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ ! ਜਾਣੋ ਵਜ੍ਹਾ,ਨਵੀਂ ਦਿੱਲੀ: ਈਰਾਨ-ਅਮਰੀਕਾ ਵਿਚਾਲੇ ਵਧ ਰਹੇ ਤਣਾਅ ਕਾਰਨ ਯੂਨਾਈਟਿਡ ਏਅਰਲਾਈਨਜ਼ ਨੇ ਨਿਊਯਾਰਕ ਤੇ ਮੁੰਬਈ ਵਿਚਕਾਰ ਆਪਣੀ ਉਡਾਣ ਰੱਦ ਕਰ ਦਿੱਤੀ ਹੈ। ਇਸ ਵਿਚਕਾਰ ਏਅਰ ਇੰਡੀਆ ਵੀ ਯੂਰਪ ਅਤੇ ਅਮਰੀਕਾ ਲਈ ਬਦਲਵੇਂ ਹਵਾਈ ਮਾਰਗਾਂ ਦੀ ਤਲਾਸ਼ ਕਰ ਰਹੀ ਹੈ।

ਇਸ ਕਾਰਨ ਭਾਰਤ-ਯੂਰਪ ਤੇ ਅਮਰੀਕਾ ਵਿਚਕਾਰ ਸਫਰ ਕਰਨ ਵਾਲੇ ਹਵਾਈ ਮੁਸਾਫਰਾਂ ਦੀ ਜੇਬ ਹੋਰ ਢਿੱਲੀ ਹੋ ਸਕਦੀ ਹੈ ਕਿਉਂਕਿ ਪਾਕਿਸਤਾਨ ਦਾ ਹਵਾਈ ਖੇਤਰ ਭਾਰਤੀ ਉਡਾਣਾਂ ਲਈ ਪਹਿਲਾਂ ਹੀ ਬੰਦ ਹੈ ਤੇ ਜੇਕਰ ਈਰਾਨ-ਅਮਰੀਕਾ ਵਿਚਕਾਰ ਤੱਲਖੀ ਵਧਦੀ ਹੈ ਤਾਂ ਏਅਰ ਇੰਡੀਆ ਨੂੰ ਹੋਰ ਲੰਮੇ ਰਸਤਿਓਂ ਘੁੰਮ ਕੇ ਜਾਣਾ ਪਾਵੇਗਾ।

ਹੋਰ ਪੜ੍ਹੋ: ਗਲੋਬਲ ਕਬੱਡੀ ਲੀਗ: ਅੱਜ ਇਹਨਾਂ 4 ਟੀਮਾਂ ਵਿਚਕਾਰ ਹੋਵੇਗੀ ਫਸਵੀਂ ਟੱਕਰ

ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਫਿਲਹਾਲ ਈਰਾਨ ਦੇ ਉੱਪਰੋਂ ਉਡਾਣ ਜਾਰੀ ਰੱਖੀ ਜਾਵੇਗੀ ਕਿਉਂਕਿ ਭਾਰਤ ਸਰਕਾਰ ਨੇ ਕੋਈ ਹੁਕਮ ਨਹੀਂ ਦਿੱਤਾ ਹੈ।

-PTC News

Related Post