ਦੂਜੇ ਵਿਸ਼ਵ ਯੁੱਧ ਦਾ ਲੜਾਕੂ ਵਿਮਾਨ ਹੋਇਆ ਦੁਰਘਟਨਾਗ੍ਰਸਤ, 2 ਲੋਕਾਂ ਦੀ ਮੌਕੇ 'ਤੇ ਮੌਤ

By  Jashan A November 18th 2018 01:56 PM

ਦੂਜੇ ਵਿਸ਼ਵ ਯੁੱਧ ਦਾ ਲੜਾਕੂ ਵਿਮਾਨ ਹੋਇਆ ਦੁਰਘਟਨਾਗ੍ਰਸਤ, 2 ਲੋਕਾਂ ਦੀ ਮੌਕੇ 'ਤੇ ਮੌਤ,ਵਾਸ਼ਿੰਗਟਨ: ਬੀਤੇ ਦਿਨ ਟੈਕਸਾਸ 'ਚ ਦੂੱਜੇ ਵਿਸ਼ਵ ਯੁੱਧ ਦੌਰਾਨ ਵਰਤਿਆ ਗਿਆ ਲੜਾਕੂ ਜਹਾਜ਼ ਅਚਾਨਕ ਹੀ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ। ਅਮਰੀਕੀ ਰਾਸ਼ਟਰੀ ਸੁਰੱਖਿਆ ਬੋਰਡ ਦਾ ਕਹਿਣਾ ਹੈ ਕਿ ਕੇ-51 ਮਸਤਾਂਗ ਲੜਾਕੂ ਜਹਾਜ਼ ਕਿਸ ਟਰਾਂ ਹਾਦਸਾਗ੍ਰਸਤ ਹੋਇਆ ਇਸ ਦੀ ਜਾਂਚ ਫ੍ਰੈਡ੍ਰਿਕਸਬਰਗ 'ਚ ਚੱਲ ਰਹੀ ਹੈ।

plane crash ਜ਼ਿਕਰਯੋਗ ਹੈ ਕਿ ਇਸ ਲੜਾਕੂ ਜਹਾਜ਼ ਦੀ ਵਰਤੋਂ ਦੂਜੇ ਵਿਵਸ਼ਵ ਯੁੱਧ ਦੌਰਾਨ ਕੋਰੀਆ ਨਾਲ ਯੁੱਧ ਦੇ ਦੌਰਾਨ ਹੋਈ ਸੀ। ਦੱਸ ਦਈਏ ਫ੍ਰੈਂਡਰਿਸਬਰਗ ਪ੍ਰਸ਼ਾਂਤ ਖੇਤਰ 'ਚ ਹੋਏ ਦੂਜੇ ਵਿਸ਼ਵ ਯੁੱਧ ਨਾਲ ਸੰਬੰਧਤ ਇੱਕ ਮਿਊਜ਼ੀਅਮ ਹੈ।

ਹੋਰ ਪੜ੍ਹੋ: ਅਜਨਾਲਾ ਨੇੜਲੇ ਪਿੰਡ ਅਦਲੀਵਾਲ ਵਿਖੇ ਸਤਸੰਗ ‘ਚ ਧਮਾਕੇ’ ਚ ਦਰਜਨਾਂ ਜ਼ਖਮੀ

americaਮਿਊਜ਼ੀਅਮ ਮੁਤਾਬਕ ਜਹਾਜ਼ ਉਸ ਸਮੇਂ ਦੁਰਘਟਨਾਗ੍ਰਸਤ ਹੋਇਆ ਜਦੋਂ ਉਹ ਦੂਸਰੇ ਵਿਸ਼ਵ ਯੁੱਧ ਦੀ ਪ੍ਰਦਰਸ਼ਨੀ 'ਚ ਹਿੱਸਾ ਲੈ ਕੇ ਵਾਪਸ ਆ ਰਿਹਾ ਸੀ। ਫਿਲਹਾਲ ਇਸ ਘਟਨਾ 'ਚ 2 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਅਤੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

—PTC News

Related Post