ਅਮਿਤਾਭ ਬੱਚਨ 'ਰਾਸ਼ਟਰੀ ਪੁਰਸਕਾਰ ਸਮਾਰੋਹ' 'ਚ ਨਹੀਂ ਹੋਣਗੇ ਸ਼ਾਮਲ, ਜਾਣੋ ਵਜ੍ਹਾ !

By  Jashan A December 23rd 2019 12:00 PM

ਅਮਿਤਾਭ ਬੱਚਨ 'ਰਾਸ਼ਟਰੀ ਪੁਰਸਕਾਰ ਸਮਾਰੋਹ' 'ਚ ਨਹੀਂ ਹੋਣਗੇ ਸ਼ਾਮਲ, ਜਾਣੋ ਵਜ੍ਹਾ !,ਨਵੀਂ ਦਿੱਲੀ: ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ 'ਚ ਸ਼ਾਮਲ ਨਹੀਂ ਸਕਣਗੇ ਕਿਉਂਕਿ ਉਹ ਬੀਮਾਰ ਹਨ। ਇਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਸਾਂਝੀ ਕੀਤੀ।

ਅਮਿਤਾਭ ਬੱਚਨ ਨੇ ਟਵੀਟ 'ਚ ਲਿਖਿਆ, ''ਬੁਖਾਰ ਹੈ, ਯਾਤਰਾ ਦੀ ਇਜਾਜ਼ਤ ਨਹੀਂ ਹੈ, ਦਿੱਲੀ 'ਚ ਰਾਸ਼ਟਰੀ ਪੁਰਸਕਾਰ ਸਮਾਰੋਹ 'ਚ ਸ਼ਾਮਲ ਨਹੀਂ ਹੋ ਸਕਾਂਗਾ, ਬਹੁਤ ਮੰਦਭਾਗਾ ਹੈ, ਮੈਨੂੰ ਅਫਸੋਸ ਹੈ।''

ਹੋਰ ਪੜ੍ਹੋ: ਬੰਗਲਾਦੇਸ਼ ਖਿਲਾਫ ਸੀਰੀਜ਼ ਜਿੱਤਣ 'ਤੇ ਅਮਿਤਾਭ ਬੱਚਨ ਨੇ ਭਾਰਤੀ ਟੀਮ ਨੂੰ ਵੱਖਰੇ ਅੰਦਾਜ਼ 'ਚ ਦਿੱਤੀ ਵਧਾਈ

https://twitter.com/SrBachchan/status/1208727507727339520?s=20

ਤੁਹਾਨੂੰ ਦੱਸ ਦੇਈਏ ਕਿ ਨਵੀਂ ਦਿੱਲੀ 'ਚ ਸੋਮਵਾਰ ਨੂੰ ਹੋਣ ਵਾਲੇ ਇਸ ਸਮਾਰੋਹ 'ਚ ਸਾਲ 2018 ਦੇ 'ਦਾਦਾ ਸਾਹਿਬ ਫਾਲਕੇ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਣਾ ਹੈ।

ਬਾਲੀਵੁੱਡ ਦੇ ਇਸ ਦਿੱਗਜ਼ ਨੂੰ ਕੁਝ ਹਫਤੇ ਪਹਿਲਾਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸਿਹਤ ਖਰਾਬ ਹੋਣ ਦੇ ਖਤਰੇ ਦੇ ਬਾਵਜੂਦ ਉਹ ਹਸਪਤਾਲ ਤੋਂ ਛੁੱਟੀ ਹੋਣ 'ਤੇ ਵੀ ਲਗਾਤਾਰ ਕੰਮ ਕਰ ਰਹੇ ਹਨ।

-PTC News

 

Related Post