ਅੰਮ੍ਰਿਤਸਰ 'ਚ 13ਵੇਂ ਅੰਤਰਾਸ਼ਟਰੀ ਵਪਾਰ ਮੇਲੇ (ਪਾਇਟੈਕਸ) ਦੀ ਹੋਈ ਸ਼ੁਰੂਆਤ ,ਲੋਕਾਂ 'ਚ ਭਾਰੀ ਉਤਸ਼ਾਹ

By  Shanker Badra December 6th 2018 01:59 PM -- Updated: December 6th 2018 02:03 PM

ਅੰਮ੍ਰਿਤਸਰ 'ਚ 13ਵੇਂ ਅੰਤਰਾਸ਼ਟਰੀ ਵਪਾਰ ਮੇਲੇ (ਪਾਇਟੈਕਸ) ਦੀ ਹੋਈ ਸ਼ੁਰੂਆਤ ,ਲੋਕਾਂ 'ਚ ਭਾਰੀ ਉਤਸ਼ਾਹ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਮੈਦਾਨ ਵਿਚ 13 ਵਾਂ ਅੰਤਰਾਸ਼ਟਰੀ ਵਪਾਰ ਮੇਲਾ (ਪਾਇਟੈਕਸ-2018) ਅੱਜ ਤੋਂ ਸ਼ੁਰੂ ਹੋ ਗਿਆ ਹੈ।ਇਸ ਮੇਲੇ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Amritsar 13th International Trade Fair Today Getting Started ਅੰਮ੍ਰਿਤਸਰ 'ਚ 13ਵੇਂ ਅੰਤਰਾਸ਼ਟਰੀ ਵਪਾਰ ਮੇਲੇ (ਪਾਇਟੈਕਸ) ਦੀ ਹੋਈ ਸ਼ੁਰੂਆਤ ,ਲੋਕਾਂ 'ਚ ਭਾਰੀ ਉਤਸ਼ਾਹ

ਇਸ ਮੇਲੇ ਦਾ ਉਦਘਾਟਨ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ ਹੈ।ਇਸ ਮੌਕੇ ਅੰਮ੍ਰਿਤਸਰ ਲੋਕ ਸਭਾ ਮੈਂਬਰ ਗੁਰਜੀਤ ਔਜਲਾ, ਵਿਧਾਇਕ ਸੁਨੀਲ ਦੱਤੀ, ਇੰਡਸਟਰੀ ਵਿਭਾਗ ਦੀ ਸਕੱਤਰ ਬੀਬੀ ਵਿੰਨੀ ਮਹਾਜਨ ਤੇ ਸੂਬੇ ਦੀਆਂ ਕਈ ਨਾਮਵਰ ਉਦਯੋਗਿਕ ਤੇ ਵਪਾਰਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

Amritsar 13th International Trade Fair Today Getting Started ਅੰਮ੍ਰਿਤਸਰ 'ਚ 13ਵੇਂ ਅੰਤਰਾਸ਼ਟਰੀ ਵਪਾਰ ਮੇਲੇ (ਪਾਇਟੈਕਸ) ਦੀ ਹੋਈ ਸ਼ੁਰੂਆਤ ,ਲੋਕਾਂ 'ਚ ਭਾਰੀ ਉਤਸ਼ਾਹ

ਇਸ ਦੌਰਾਨ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਇਥੇ ਟਰੇਡ ਕਨਵੈਨਸ਼ਨ ਕੇਂਦਰ ਸਥਾਪਿਤ ਕੀਤਾ ਜਾਵੇਗਾ, ਜਿਸ ਦੇ ਲਈ ਸਾਢੇ ਬਾਰਾਂ ਏਕੜ 'ਚ ਟਰੇਡ ਕਨਵੈਨਸ਼ਨ ਕੇਂਦਰ ਬਣਾਉਣ ਲਈ ਅਗਲੇ ਮਹੀਨੇ ਟੈਂਡਰ ਲਾਏ ਜਾਣਗੇ।

Amritsar 13th International Trade Fair Today Getting Started ਅੰਮ੍ਰਿਤਸਰ 'ਚ 13ਵੇਂ ਅੰਤਰਾਸ਼ਟਰੀ ਵਪਾਰ ਮੇਲੇ (ਪਾਇਟੈਕਸ) ਦੀ ਹੋਈ ਸ਼ੁਰੂਆਤ ,ਲੋਕਾਂ 'ਚ ਭਾਰੀ ਉਤਸ਼ਾਹ

ਇਸ ਅੰਤਰਾਸ਼ਟਰੀ ਵਪਾਰ ਮੇਲੇ ਵਿੱਚ ਅਫਗਾਨਿਸਤਾਨ, ਪਾਕਿਸਤਾਨ, ਤੁਰਕੀ ਸਮੇਤ ਵੱਖ -ਵੱਖ ਦੇਸ਼ਾਂ ਅਤੇ ਰਾਜਾਂ ਦੀਆਂ 425 ਸਟਾਲਾਂ ਲੱਗੀਆਂ ਹਨ।ਜਿਸ ਵਿੱਚ ਇਨ੍ਹਾਂ ਦੇਸ਼ਾਂ ਦੇ ਵਪਾਰੀਆਂ ਤੇ ਸਨਅਤਕਾਰਾਂ ਨੇ ਸ਼ਮੂਲੀਅਤ ਕੀਤੀ ਹੈ।ਇਹ 13 ਵਾਂ ਅੰਤਰਾਸ਼ਟਰੀ ਵਪਾਰ ਮੇਲਾ (ਪਾਇਟੈਕਸ-2018) 10 ਦਸੰਬਰ ਤੱਕ ਲਗੇਗਾ।

  Amritsar 13th International Trade Fair Today Getting Started ਅੰਮ੍ਰਿਤਸਰ 'ਚ 13ਵੇਂ ਅੰਤਰਾਸ਼ਟਰੀ ਵਪਾਰ ਮੇਲੇ (ਪਾਇਟੈਕਸ) ਦੀ ਹੋਈ ਸ਼ੁਰੂਆਤ ,ਲੋਕਾਂ 'ਚ ਭਾਰੀ ਉਤਸ਼ਾਹ

ਦੱਸ ਦੇਈਏ ਕਿ ਇਸ ਮੇਲੇ ਵਿਚ ਖਰੀਦੋ-ਫਰੋਖ਼ਤ ਕਰਨ ਵਾਲਿਆਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।ਓਥੇ ਮੇਲਾ ਕੰਪਲੈਕਸ ਵਿਚ ਵੱਡੇ ਹਾਲ ਵੀ ਬਣਾਏ ਜਾਂਦੇ ਹਨ ਤਾਂ ਆਉਣ ਵਾਲੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਮਿਲ ਬਹਿ ਕੇ ਆਪਣੀ ਪਸੰਦ ਅਨੁਸਾਰ ਕਾਰੋਬਾਰੀ ਰਿਸ਼ਤੇ ਕਾਇਮ ਕਰਨ ਅਤੇ ਖਰੀਦੋ-ਫਰੋਖ਼ਤ ਕਰਨ ਦਾ ਮੌਕਾ ਮਿਲ ਸਕੇ।

-PTCNews

Related Post