ਇੰਡੀਗੋ ਏਅਰ ਲਾਈਨਜ਼ ਨੇ ਪੰਜਾਬੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ

By  Joshi October 29th 2018 10:46 AM

ਇੰਡੀਗੋ ਏਅਰ ਲਾਈਨਜ਼ ਨੇ ਪੰਜਾਬੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ,ਅੰਮ੍ਰਿਤਸਰ: ਇੰਡੀਗੋ ਏਅਰ ਲਾਈਨਜ ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੁਬਈ ਲਈ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਇੰਡੀਗੋ ਨੇ ਇੱਕ ਨਵੀ ਫਲਾਈਟ ਸ਼ੁਰੂ ਕੀਤੀ ਹੈ। ਇਸ ਨਾਲ ਲੋਕਾਂ ਦੀ ਪ੍ਰੇਸ਼ਾਨੀ ਘਟ ਜਾਵੇਗੀ, ਕਿਉਕਿ ਲੋਕਾਂ ਨੂੰ ਹੁਣ ਫਲਾਈਟ ਨਹੀਂ ਬਦਲਣੀ ਪਵੇਗੀ। ਇਸ ਤੋਂ ਪਹਿਲਾ ਦੁਬਈ ਜਾਣ ਲਈ ਯਾਤਰੀਆਂ ਨੂੰ ਦਿੱਲੀ ਤੋਂ ਫਲਾਈਟ ਬਦਲਣੀ ਪੈਂਦੀ ਸੀ। ਹੋਰ ਪੜ੍ਹੋ: ਭਾਰਤ-ਵੈਸਟ ਇੰਡਿਜ਼ ਵਿਚਾਲੇ ਦੂਸਰਾ ਟੈਸਟ ਮੈਚ ਅੱਜ ਖੇਡਿਆ ਜਾਵੇਗਾ ਹੈਦਰਾਬਾਦ ‘ਚ ਮਿਲੀ ਜਾਣਕਾਰੀ ਦੇ ਅਨੁਸਾਰ ਇੰਡੀਗੋ ਵੱਲੋਂ ਇਹ ਪਹਿਲੀ ਉਡਾਣ ਅੱਜ ਸਵੇਰੇ 2.40 ਵਜੇ ਇੱਥੋਂ 61 ਯਾਤਰੀ ਲੈ ਕੇ ਦੁਬਈ ਲਈ ਰਵਾਨਾ ਹੋਈ।ਇੰਡੀਗੋ ਦੀ ਇਹ ਉਡਾਣ ਅੰਮ੍ਰਿਤਸਰ-ਦੁਬਈ ਵਿਚਕਾਰ 7 ਦਿਨ ਉਡਾਣ ਭਰੇਗੀ। ਜੇ ਗੱਲ ਕਰੀਏ ਇਸ ਦੀ ਸਮਾਂ ਸ਼੍ਰੇਣੀ ਦੀ ਤਾਂ ਇਹ ਉਡਾਣ ਸਵੇਰੇ 2:40 ਵਜੇ ਚੱਲ ਕੇ 4.45 ਵਜੇ ਦੁਬਈ ਪਹੁੰਚੇਗੀ। ਇਸ ਦੇ ਨਾਲ ਹੀ ਅੰਮ੍ਰਿਤਸਰ ਅਤੇ ਗੁਹਾਟੀ ਵਿਚਕਾਰ ਵੀ ਫਲਾਈਟ ਸ਼ੁਰੂ ਹੋ ਗਈ ਹੈ। —PTC News

Related Post