ਅੰਮ੍ਰਿਤਸਰ 'ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ , ਛੇਹਰਟਾ ਸ਼ਿਵ ਮੰਦਿਰ ਦੇ ਬਾਹਰ ਵਾਪਰੀ ਘਟਨਾ

By  Shanker Badra September 2nd 2020 04:48 PM

ਅੰਮ੍ਰਿਤਸਰ 'ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ , ਛੇਹਰਟਾ ਸ਼ਿਵ ਮੰਦਿਰ ਦੇ ਬਾਹਰ ਵਾਪਰੀ ਘਟਨਾ:ਅੰਮ੍ਰਿਤਸਰ : ਸ਼ਿਵ ਮੰਦਰ ਛੇਹਰਟਾ ਦੇ ਬਾਹਰ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ। ਜਿੱਥੇ ਗੁਟਕਾ ਸਾਹਿਬ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਕੁੜੇ ਦੇ ਢੇਰ ਕੋਲ ਸੁੱਟੀਆਂ ਗਈਆਂ ਹਨ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ।

ਅੰਮ੍ਰਿਤਸਰ 'ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ , ਛੇਹਰਟਾ ਸ਼ਿਵ ਮੰਦਿਰ ਦੇ ਬਾਹਰ ਵਾਪਰੀ ਘਟਨਾ

ਸ਼੍ਰੋਮਣੀ ਕਮੇਟੀ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਗੁਟਕਾ ਸਾਹਿਬ ਦੇ ਅੰਗਾਂ ਦੀ ਸਾਂਭ -ਸੰਭਾਲ ਕੀਤੀ ਹੈ। ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ 'ਤੇ ਛੇਹਰਟਾ ਥਾਣੇ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਅੰਮ੍ਰਿਤਸਰ 'ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ , ਛੇਹਰਟਾ ਸ਼ਿਵ ਮੰਦਿਰ ਦੇ ਬਾਹਰ ਵਾਪਰੀ ਘਟਨਾ

ਇਸ ਦੌਰਾਨ ਗੁਰਦੁਆਰਾ ਛੇਹਾਰਟਾ ਸਾਹਿਬ ਦੇ ਮੈਨੇਜਰ ਲਾਲ ਸਿੰਘ ਨੇ ਦੱਸਿਆ ਕਿ ਅੱਜ ਛੇਹਾਰਟਾ ਵਿਖੇ ਸ਼ਿਵ ਮੰਦਰ ਦੇ ਬਾਹਰ 8 ਗੁਟਕਾ ਸਾਹਿਬ ਦੇ ਅੰਗ ਸੜਕ 'ਤੇ ਪਏ ਮਿਲੇ ਹਨ।

ਅੰਮ੍ਰਿਤਸਰ 'ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ , ਛੇਹਰਟਾ ਸ਼ਿਵ ਮੰਦਿਰ ਦੇ ਬਾਹਰ ਵਾਪਰੀ ਘਟਨਾ

ਜਿਸ ਤੋਂ ਬਾਅਦ ਇਸ ਬੇਅਦਬੀ ਦੀ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।ਉਨ੍ਹਾਂ ਕਿਹਾ ਘਟਨਾ ਸਬੰਧੀ ਪੁਲਿਸ ਵੱਲੋਂ ਇਲਾਕੇ ਦੀ ਸੀਸੀਟੀਵੀ ਫੁਟੇਜ ਰਾਹੀਂ ਜਾਂਚ ਕੀਤੀ ਜਾ ਰਹੀ ਹੈ।

-PTCNews

Related Post