ਅੰਮ੍ਰਿਤਸਰ : ਬੀ.ਐਸ.ਐਫ. ਨੂੰ ਮਿਲੀ ਵੱਡੀ ਸਫਲਤਾ ,ਭਾਰਤ ਪਾਕ ਸਰਹੱਦ ਤੋਂ 7 ਪੈਕੇਟ ਹੈਰੋਇਨ ਬਰਾਮਦ

By  Shanker Badra September 16th 2018 12:12 PM

ਅੰਮ੍ਰਿਤਸਰ : ਬੀ.ਐਸ.ਐਫ. ਨੂੰ ਮਿਲੀ ਵੱਡੀ ਸਫਲਤਾ ,ਭਾਰਤ ਪਾਕ ਸਰਹੱਦ ਤੋਂ 7 ਪੈਕੇਟ ਹੈਰੋਇਨ ਬਰਾਮਦ:ਅੰਮ੍ਰਿਤਸਰ ਸੈਕਟਰ 'ਚ ਅੱਜ ਬੀ.ਐਸ.ਐਫ.ਨੂੰ ਵੱਡੀ ਸਫਲਤਾ ਮਿਲੀ ਹੈ।ਜਾਣਕਾਰੀ ਅਨੁਸਾਰ ਬੀ.ਐਸ.ਐਫ. ਨੇ ਭਾਰਤ ਪਾਕ ਸਰਹੱਦ ਤੋਂ 7 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ।

ਬੀ.ਐਸ.ਐਫ. ਅਧਿਕਾਰੀਆਂ ਦੇ ਦੱਸਣ ਮੁਤਾਬਕ ਸਰਹੱਦੀ ਚੌਂਕੀ ਦਾਉਕੇ ਦੇ ਪਿੱਲਰ ਨੰਬਰ 113/9 ਨੇੜਿਓਂ ਝੋਨੇ ਦੇ ਖੇਤ 'ਚੋਂ 5 ਪੈਕੇਟ ਅਤੇ ਤਾਰਾ ਦੇ ਪਾਰ ਤੋਂ ਭਾਰਤੀ ਖੇਤਰ 'ਚ 2 ਪੈਕੇਟ ਬਰਾਮਦ ਕੀਤੇ ਗਏ ਹਨ।

ਇਸ ਤੋਂ ਬਾਅਦ ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਬਰਾਮਦਗੀ ਵਾਲੇ ਇਲਾਕੇ ਦਾ ਦੌਰਾ ਕੀਤਾ ਹੈ।

-PTCNews

Related Post