ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋ ਫ਼ਰਾਰ ਹੋਏ 2 ਹਵਾਲਾਤੀਆਂ ਨੂੰ ਸੀਆਈਏ ਸਟਾਫ਼ ਨੇ ਕੀਤਾ ਕਾਬੂ

By  Shanker Badra February 7th 2020 12:29 PM -- Updated: February 7th 2020 04:26 PM

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋ ਫ਼ਰਾਰ ਹੋਏ 2 ਹਵਾਲਾਤੀਆਂ ਨੂੰ ਸੀਆਈਏ ਸਟਾਫ਼ ਨੇ ਕੀਤਾ ਕਾਬੂ:ਅੰਮ੍ਰਿਤਸਰ : ਪੰਜਾਬ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਹਾਈਟੈੱਕ ਹੋ ਗਈਆਂ ਹਨ ,ਜਿਸ 'ਚ ਪੁਲਿਸ ਤੋਂ ਬਿਨ੍ਹਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਪਰ ਇਹ ਸਭ ਗੱਲਾਂ ਫਿਲਮਾਂ ‘ਚ ਹੀ ਚੰਗੀਆਂ ਲਗਦੀਆਂ ਹਨ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚੋ ਬੀਤੇ ਦਿਨੀਂ ਤਿੰਨ ਹਵਾਲਾਤੀ ਕੰਧ ਤੋੜ ਕੇ ਫ਼ਰਾਰ ਹੋ ਗਏ ਸਨ। ਇਸ ਮਾਮਲੇ ਵਿੱਚ ਸੀਆਈਏ ਸਟਾਫ਼ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਇਨ੍ਹਾਂ ‘ਚੋਂ ਦੋ ਹਵਾਲਾਤੀਆਂ ਨੂੰ ਸੀਆਈਏ ਸਟਾਫ਼ ਨੇ ਗ੍ਰਿਫ਼ਤਾਰ ਕਰ ਲਿਆ ਹੈ।

Amritsar central jail Absconding Two Prisoners CIA Staff Arrested ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋ ਫ਼ਰਾਰ ਹੋਏ 2 ਹਵਾਲਾਤੀਆਂ ਨੂੰਸੀਆਈਏ ਸਟਾਫ਼ ਨੇ ਕੀਤਾ ਕਾਬੂ

ਇਸ ਦੌਰਾਨ ਸੀਆਈਏ ਸਟਾਫ਼ ਨੇਗੁਰਪ੍ਰੀਤ ਸਿੰਘ ਅਤੇ ਜਰਨੈਲ ਸਿੰਘ ਵਾਸੀ ਖਡੂਰ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਬਾਅਦ ਸੀਆਈਏ ਸਟਾਫ਼ ਨੇਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਨਾਲ -ਨਾਲ ਪਨਾਹ ਦੇਣ ਵਾਲੇ 2 ਹੋਰ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਗੁਰਪ੍ਰੀਤ ਤੇ ਜਰਨੈਲ ਚੋਰੀ ਦੇ ਕੇਸ ‘ਚ ਬੰਦ ਸਨ ਅਤੇ ਵਿਸ਼ਾਲ ਸ਼ਰਮਾ ਜੋ ਮਜੀਠਾ ਰੋਡ ਦਾ ਰਹਿਣ ਵਾਲਾ ਸੀ ਉਸ ਤੇ ਬਲਾਤਕਾਰ ਮਾਮਲਾ ਦਰਜ ਸੀ।

Amritsar central jail Absconding Two Prisoners CIA Staff Arrested ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋ ਫ਼ਰਾਰ ਹੋਏ 2 ਹਵਾਲਾਤੀਆਂ ਨੂੰਸੀਆਈਏ ਸਟਾਫ਼ ਨੇ ਕੀਤਾ ਕਾਬੂ

ਵਿਸ਼ਾਲ ਸ਼ਰਮਾ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਫ਼ਰਾਰ ਹੋਏ ਦੋ ਸਕੇ ਭਰਾ ਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਭੈਣ ਪਰਮਜੀਤ ਕੌਰ ਨੂੰ ਚੋਹਲਾ ਸਾਹਿਬ ਤੋਂ ਗ੍ਰਿਫਤਾਰ ਕੀਤਾ ਸੀ। ਇਸ ਦੇ ਇਲਾਵਾ ਗੁਰਪ੍ਰੀਤ ਸਿੰਘ ਦੇ ਸਾਲੇ ਸੁਖਵਿੰਦਰ ਸਿੰਘ ਨੂੰ ਵੀ ਵੇਈ ਓਈ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਇਨ੍ਹਾਂ ‘ਤੇ ਪਨਾਹ ਦੇਣ ਦੇ ਜੁਰਮ ‘ਚ ਪਰਚਾ ਦਰਜ ਕੀਤਾ ਹੈ।

Amritsar central jail Absconding Two Prisoners CIA Staff Arrested ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋ ਫ਼ਰਾਰ ਹੋਏ 2 ਹਵਾਲਾਤੀਆਂ ਨੂੰਸੀਆਈਏ ਸਟਾਫ਼ ਨੇ ਕੀਤਾ ਕਾਬੂ

ਦੱਸ ਦੇਈਏ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਜੇਲ ‘ਚੋਂ ਤਿੰਨ ਹਵਾਲਾਤੀਫਰਾਰ ਹੋ ਗਏ ਸਨ ,ਜਿਸ ਕਰਕੇ ਪੁਲਿਸ ਦੀਆਂ ਭਾਜੜਾਂ ਪੈ ਗਈਆਂ ਸਨ। ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਜੇਲ੍ਹ ਦੇ 7 ਮੁਲਾਜ਼ਮਾਂ ‘ਤੇ ਪਰਚਾ ਵੀ ਦਰਜ ਕੀਤਾ ਹੈ। ਇਨ੍ਹਾਂ ਵਿੱਚ ਦੋ ਅਸਿਸਟੈਂਟ ਜੇਲ੍ਹ ਸੁਪਰਡੈਂਟ, ਚਾਰ ਵਾਰਡਨ ਤੇ ਇੱਕ ਹੋਮਗਾਰਡ ਦਾ ਜਵਾਨ ਸ਼ਾਮਲ ਹੈ।

-PTCNews

Related Post