ਇਸ ਅਖੌਤੀ ਬਾਬੇ ਨੇ ਕਈ ਲੋਕਾਂ ਦੀ ਉਡਾਈ ਸੀ ਨੀਂਦ , ਪੁਲਿਸ ਨੇ ਰਾਜਸਥਾਨ ਤੋਂ ਕੀਤਾ ਕਾਬੂ

By  Shanker Badra September 10th 2019 12:56 PM

ਇਸ ਅਖੌਤੀ ਬਾਬੇ ਨੇ ਕਈ ਲੋਕਾਂ ਦੀ ਉਡਾਈ ਸੀ ਨੀਂਦ , ਪੁਲਿਸ ਨੇ ਰਾਜਸਥਾਨ ਤੋਂ ਕੀਤਾ ਕਾਬੂ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਇੱਕ ਅਖੌਤੀ ਬਾਬੇ ਨੂੰ ਆਮ ਜਨਤਾ ਤੋਂ ਲੱਖਾਂ ਰੁਪਏ ਠੱਗਣ ਦੇ ਮਾਮਲੇ ਵਿੱਚ ਰਾਜਸਥਾਨ ਦੇ ਸ਼ਹਿਰ ਅਲਵਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਅਖੌਤੀ ਬਾਬੇ ਕੋਲੋਂ 34.5 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਇਹ ਅਖੌਤੀ ਬਾਬਾ ਸੇਵਾ ਮੁਕਤ ਫ਼ੌਜੀ ਹੈ ਤੇ ਅੰਮ੍ਰਿਤਸਰ ਦੇ ਸੱਤਿਅਮ ਕਾਲਜ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਰਿਹਾ ਹੈ। ਉਹ ਛੇਹਰਟਾ ’ਚ ਕਿਰਾਏ ਦੇ ਇੱਕ ਮਕਾਨ ਤੋਂ ਪ੍ਰਵਚਨ ਵੀ ਕਰਦਾ ਰਿਹਾ ਹੈ।

Amritsar Fake Baba lakhs rupees cheating case Police Arrested from Rajasthan ਇਸ ਅਖੌਤੀ ਬਾਬੇ ਨੇ ਕਈ ਲੋਕਾਂ ਦੀ ਉਡਾਈ ਸੀ ਨੀਂਦ , ਪੁਲਿਸ ਨੇ ਰਾਜਸਥਾਨ ਤੋਂ ਕੀਤਾ ਕਾਬੂ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦਰ ਨਗਰ ਦਾ ਨਿਵਾਸੀ ਭੁਪਿੰਦਰ ਸਿੰਘ ਉਰਫ਼ ਬਾਬਾ ਲੋਕਾਂ ਨੂੰ ਨੌਕਰੀਆਂ ਦਿਵਾਉਣ ਦਾ ਵਾਅਦਾ ਕਰ ਕੇ ਠੱਗਦਾ ਸੀ। ਇਸ ਸਬੰਧੀ ਬੀਤੀ 16 ਅਗਸਤ ਨੂੰ ਅੰਮ੍ਰਿਤਸਰ ਦੇ ਕੋਟ ਖ਼ਾਲਸਾ ਇਲਾਕੇ ਦੇ ਟੈਕਸੀ ਡਰਾਇਵਰ ਮਨਬੀਰ ਸਿੰਘ ਨੇ ਛੇਹਰਟਾ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਮੈਂ ਆਪਣੇ ਭਤੀਜੇ ਮਨਦੀਪ ਸਿੰਘ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਇਸ ਅਖੌਤੀ ਬਾਬੇ ਨੂੰ ਢਾਈ ਲੱਖ ਰੁਪਏ ਦਿੱਤੇ ਸਨ ਪਰ ਬਾਅਦ ’ਚ ਪਤਾ ਲੱਗਾ ਕਿ ਉਸ ਨੇ ਕਿੰਨੇ ਲੋਕਾਂ ਦੇ ਨਾਲ ਠੱਗੀ ਮਾਰੀ ਹੈ ਅਤੇ ਹੁਣ ਆਪਣੇ ਪਰਿਵਾਰ ਸਮੇਤ ਸ਼ਹਿਰ ਛੱਡ ਕੇ ਕਿਤੇ ਹੋਰ ਚਲਾ ਗਿਆ ਹੈ।

Amritsar Fake Baba lakhs rupees cheating case Police Arrested from Rajasthan ਇਸ ਅਖੌਤੀ ਬਾਬੇ ਨੇ ਕਈ ਲੋਕਾਂ ਦੀ ਉਡਾਈ ਸੀ ਨੀਂਦ , ਪੁਲਿਸ ਨੇ ਰਾਜਸਥਾਨ ਤੋਂ ਕੀਤਾ ਕਾਬੂ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦੇਸ਼ ਧ੍ਰੋਹ ਦੇ ਮਾਮਲੇ ’ਚ ਘਿਰੀ JNU ਦੀ ਸਾਬਕਾ ਵਿਦਿਆਰਥੀ ਨੇਤਾ ਸ਼ੇਹਲਾ ਰਾਸ਼ਿਦ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ

ਇਸ ਦੌਰਾਨ ਕਮਿਸ਼ਨਰੇਟ ਪੁਲਿਸ ਮੁਤਾਬਕ ਅੰਮ੍ਰਿਤਸਰ ਦੇ ਲੋਕਾਂ ਤੋਂ ਲੱਖਾਂ ਰੁਪਏ ਠੱਗ ਕੇ ਇਹ 54 ਸਾਲਾ ਅਖੌਤੀ ਬਾਬਾ ਪਿਛਲੇ ਕੁਝ ਮਹੀਨਿਆਂ ਤੋਂ ਅਲਵਰ ’ਚ ਰਹਿ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਐਤਵਾਰ ਨੂੰ ਅਲਵਰ ਤੋਂ ਅਖੌਤੀ ਬਾਬੇ ਨੂੰ ਗ੍ਰਿਫ਼ਤਾਰ ਕਰ ਲਿਆ,ਜਿਥੇ ਉਹ ਆਪਣੇ ਪਰਿਵਾਰ ਸਮੇਤ ਭੇਸ ਬਦਲ ਕੇ ਰਹਿ ਰਿਹਾ ਸੀ।

-PTCNews

Related Post