ਗੈਂਗਸਟਰ ਸੰਨੀ ਪਹਿਲਾਂ ਲੋਕਾਂ ਨਾਲ ਕਰਦਾ ਸੀ ਲੁੱਟ-ਖੋਹ , ਅੱਜ ਖੁਦ ਨਾਲ ਵਾਪਰੀ ਇਹ ਮੰਦਭਾਗੀ ਘਟਨਾ

By  Shanker Badra October 23rd 2018 12:57 PM

ਗੈਂਗਸਟਰ ਸੰਨੀ ਪਹਿਲਾਂ ਲੋਕਾਂ ਨਾਲ ਕਰਦਾ ਸੀ ਲੁੱਟ-ਖੋਹ , ਅੱਜ ਖੁਦ ਨਾਲ ਵਾਪਰੀ ਇਹ ਮੰਦਭਾਗੀ ਘਟਨਾ:ਅੰਮ੍ਰਿਤਸਰ 'ਚ ਗੈਂਗਸਟਰ ਅਮਨਦੀਪ ਸਿੰਘ ਉਰਫ਼ ਸੰਨੀ ਦੇ ਭੇਦਭਰੇ ਹਾਲਾਤ 'ਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਗੈਂਗਸਟਰ ਸੰਨੀ ਦੀ ਸ਼ਹੀਦ ਊਧਮ ਸਿੰਘ ਨਗਰ ਦੇ ਇੱਕ ਖਾਲੀ ਪਲਾਟ 'ਚੋ ਲਾਸ਼ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਸ਼ੱਕ ਹੈ ਕਿ ਗੈਂਗਸਟਰ ਸੰਨੀ ਦਾ ਕਿਸੇ ਨੇ ਕਤਲ ਕੀਤਾ ਹੈ।

ਪੁਲਿਸ ਚੌਕੀ ਸ਼ਹੀਦ ਊਧਮ ਸਿੰਘ ਨਗਰ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਦੱਸ ਦਈਏ ਕਿ ਗੈਂਗਸਟਰ ਸੰਨੀ ਅੰਮ੍ਰਿਤਸਰ 'ਚ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਕਾਫ਼ੀ ਸਰਗਰਮ ਸੀ।ਜਿਸ ਕਰਕੇ ਉਸ 'ਤੇ ਲੁੱਟਾਂ ਖੋਹਾਂ ਅਤੇ ਸਨੇਚਿੰਗ ਦੇ ਇੱਕ ਦਰਜਨ ਤੋਂ ਵੱਧ ਮਾਮਲੇ ਦਰਜ ਹਨ।

-PTCNews

Related Post