ਨੌਜਵਾਨ ਨੇ ਲੜਕੀ ਦੀ ਅਸ਼ਲੀਲ ਵੀਡੀਓ ਬਣਾ ਕੇ ਪਿੰਡ 'ਚ ਲਗਵਾਏ ਪੋਸਟਰ ,ਲੜਕੀ ਪਹੁੰਚੀ ਪੁਲਿਸ ਥਾਣੇ

By  Shanker Badra May 18th 2019 03:19 PM

ਨੌਜਵਾਨ ਨੇ ਲੜਕੀ ਦੀ ਅਸ਼ਲੀਲ ਵੀਡੀਓ ਬਣਾ ਕੇ ਪਿੰਡ 'ਚ ਲਗਵਾਏ ਪੋਸਟਰ ,ਲੜਕੀ ਪਹੁੰਚੀ ਪੁਲਿਸ ਥਾਣੇ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿਥੇ ਇਕ ਨੌਜਵਾਨ ਨੇ ਪਹਿਲਾਂ ਤਾਂ ਲੜਕੀ ਦੀ ਅਸ਼ਲੀਲ ਵੀਡੀਓ ਬਣਾਈ ਤੇ ਲੜਕੀ ਦੇ ਅਸ਼ਲੀਲ ਪੋਸਟਰ ਬਣਾ ਕੇ ਪਿੰਡ ਵਿਚ ਲਗਵਾਏ ਅਤੇ ਉਸ ਤੋਂ ਬਾਅਦ ਲੜਕੀ ਨੂੰ ਬਲੈਕਮੇਲ ਕਰਕੇ 70 ਹਜ਼ਾਰ ਰੁਪਏ ਮੰਗਣ ਲੱਗਾ।ਇਸ ਮਾਮਲੇ ਵਿੱਚ ਥਾਣਾ ਮਜੀਠਾ ਦੀ ਪੁਲਿਸ ਨੇ ਇੱਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Amritsar girl Obscene videos make Young Poster in the village ਨੌਜਵਾਨ ਨੇ ਲੜਕੀ ਦੀ ਅਸ਼ਲੀਲ ਵੀਡੀਓ ਬਣਾ ਕੇ ਪਿੰਡ 'ਚ ਲਗਵਾਏ ਪੋਸਟਰ , ਲੜਕੀ ਪਹੁੰਚੀ ਪੁਲਿਸ ਥਾਣੇ

ਇਸ ਸਬੰਧੀ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪਿੰਡ ਦੇ ਹੀ ਇਕ ਨੌਜਵਾਨ ਕਮਲਜੀਤ ਸਿੰਘ ਨੇ ਉਨ੍ਹਾਂ ਦੀ ਲੜਕੀ ਨੂੰ ਝਾਂਸੇ ਵਿਚ ਲੈ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਤੇ ਫਿਰ ਉਨ੍ਹਾਂ ਦੀ ਬੇਟੀ ਦੇ ਅਸ਼ਲੀਲ ਪੋਸਟਰ ਬਣਾ ਕੇ ਪਿੰਡ ਵਿਚ ਲਗਵਾ ਦਿੱਤੇ।ਇਸ ਤੋਂ ਬਾਅਦ ਨੌਜਵਾਨ ਨੇ ਉਨ੍ਹਾਂ ਦੀ ਬੇਟੀ ਨੂੰ ਬਲੈਕਮੇਲ ਕਰਕੇ 70 ਹਜ਼ਾਰ ਰੁਪਏ ਦੀ ਨਕਦੀ ਦੀ ਮੰਗ ਕਰਦੇ ਹੋਏ ਵੀਡੀਓ ਡਿਲੀਟ ਕਰਨ ਦਾ ਵਾਅਦਾ ਕੀਤਾ।

Amritsar girl Obscene videos make Young Poster in the village ਨੌਜਵਾਨ ਨੇ ਲੜਕੀ ਦੀ ਅਸ਼ਲੀਲ ਵੀਡੀਓ ਬਣਾ ਕੇ ਪਿੰਡ 'ਚ ਲਗਵਾਏ ਪੋਸਟਰ , ਲੜਕੀ ਪਹੁੰਚੀ ਪੁਲਿਸ ਥਾਣੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਅਤੇ ਕਾਂਗਰਸ ਨਾਲ ਮੰਡ ਦੇ ਸਬੰਧਾਂ ਤੋਂ ਦੁਖੀ ਹੋ ਕੇ ਛੱਡਿਆ ਬਰਗਾੜੀ ਮੋਰਚਾ :ਗੁਰਨਾਮ ਸਿੰਘ

ਮਜੀਠਾ ਪੁਲਿਸ ਥਾਣਾ ਦੇ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਡੀਐੱਸਪੀ ਮਜੀਠਾ ਦੀ ਜਾਂਚ ਦੇ ਉਪਰੰਤ ਅਤੇ ਐੱਸਐੱਸਪੀ ਅੰਮਿ੍ਤਸਰ ਦੇ ਆਦੇਸ਼ ਤੇ ਡੀਏ ਲੀਗਲ ਦੀ ਰਾਏ ਨਾਲ ਦੋਸ਼ੀ ਨੌਜਵਾਨ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

-PTCNews

Related Post