ਗੁਰਸਿੱਖ ਮਾਡਲ ਬੀਬੀ ਨਾਲ ਫ਼ਿਰ ਹੋਈ ਕੁੱਟਮਾਰ , ਰੋ ਰੋ ਕੇ ਸੁਣਾਈ ਹੱਡ ਬੀਤੀ

By  Shanker Badra January 22nd 2019 04:11 PM

ਗੁਰਸਿੱਖ ਮਾਡਲ ਬੀਬੀ ਨਾਲ ਫ਼ਿਰ ਹੋਈ ਕੁੱਟਮਾਰ , ਰੋ ਰੋ ਕੇ ਸੁਣਾਈ ਹੱਡ ਬੀਤੀ:ਅੰਮ੍ਰਿਤਸਰ 'ਚ ਇੱਕ ਗੁਰਸਿੱਖ ਮਾਡਲ ਬੀਬੀ ਨੇ ਆਪਣੇ ਪਤੀ ‘ਤੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ।ਇਹ ਲੜਕੀ ਸਿੱਖ ਮਾਡਲ ਤੇ ਧਾਰਮਿਕ ਫਿਲਮ ‘ਪਰਾਊਡ ਟੂ ਬੀ ਅ ਸਿੱਖ’ ਦੀ ਅਦਾਕਾਰ ਹਰਦੀਪ ਕੌਰ ਹੈ, ਜੋ ਆਪਣੇ ਪਤੀ ਜੀ ਦਰਿੰਦਗੀ ਦਾ ਸ਼ਿਕਾਰ ਹੈ।

Amritsar Gursikh model Hardeep Kaur Khalsa Husband Strangled ਗੁਰਸਿੱਖ ਮਾਡਲ ਬੀਬੀ ਨਾਲ ਫ਼ਿਰ ਹੋਈ ਕੁੱਟਮਾਰ , ਰੋ ਰੋ ਕੇ ਸੁਣਾਈ ਹੱਡ ਬੀਤੀ

ਇਸ ਸ਼ਨੀਵਾਰ ਦੀ ਰਾਤ ਨੂੰ ਗੁਰਸਿੱਖ ਮਾਡਲ ਦੇ ਪਤੀ ਨੇ ਉਸਨੂੰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਵਾਲਾਂ ਤੋਂ ਫੜ ਕੇ ਜ਼ਮੀਨ ਉੱਤੇ ਖਿੱਚਿਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ।ਜਿਸ ਤੋਂ ਬਾਅਦ ਹਰਦੀਪ ਕੌਰ ਖਾਲਸਾ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

Amritsar Gursikh model Hardeep Kaur Khalsa Husband Strangled ਗੁਰਸਿੱਖ ਮਾਡਲ ਬੀਬੀ ਨਾਲ ਫ਼ਿਰ ਹੋਈ ਕੁੱਟਮਾਰ , ਰੋ ਰੋ ਕੇ ਸੁਣਾਈ ਹੱਡ ਬੀਤੀ

ਜਾਣਕਾਰੀ ਅਨੁਸਾਰ ਹਰਦੀਪ ਕੌਰ ਖਾਲਸਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੋਡਲਿੰਗ ਕਰਦੀ ਹੈ।ਜਿਸ ਕਾਰਨ ਉਸਦੇ ਪਤੀ ਨੂੰ ਇਹ ਸਭ ਪਸੰਦ ਨਹੀਂ ਸੀ।ਇਸ ਲਈ ਪਤੀ ਪਤਨੀ ਵਿਚਾਲੇ ਝਗੜਾ ਹੋ ਗਿਆ।ਇਸ ਘਟਨਾ ਦੇ ਬਾਰੇ 'ਚ ਰਾਮਬਾਗ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।

Amritsar Gursikh model Hardeep Kaur Khalsa Husband Strangled ਗੁਰਸਿੱਖ ਮਾਡਲ ਬੀਬੀ ਨਾਲ ਫ਼ਿਰ ਹੋਈ ਕੁੱਟਮਾਰ , ਰੋ ਰੋ ਕੇ ਸੁਣਾਈ ਹੱਡ ਬੀਤੀ

ਉਸ ਦੇ ਪੁੱਤਰ ਬ੍ਰਹਮਾਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਮਾਂ ਹਰਦੀਪ ਕੌਰ ਦਾ ਪਤੀ ਪਰਬੀਰ ਸਹਿ ਨਾਲ ਪੁਰਾਣਾ ਵਿਵਾਦ ਚੱਲ ਰਿਹਾ ਹੈ।ਇਸ ਸਬੰਧੀ ਅਦਾਲਤ 'ਚ ਕੇਸ ਵੀ ਦਾਇਰ ਹੈ।ਜਦੋਂ ਸ਼ਨੀਵਾਰ ਦੀ ਰਾਤ ਉਸ ਦਾ ਪਿਤਾ ਜ਼ਬਰਦਸਤੀ ਘਰ 'ਚ ਵੜ ਗਿਆ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਕਰਨ ਲੱਗਾ।ਜਦੋਂ ਵਿਰੋਧ ਕੀਤਾ ਤਾਂ ਪਿਤਾ ਨੇ ਉਸ ਦੀ ਮਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ।

Amritsar Gursikh model Hardeep Kaur Khalsa Husband Strangled ਗੁਰਸਿੱਖ ਮਾਡਲ ਬੀਬੀ ਨਾਲ ਫ਼ਿਰ ਹੋਈ ਕੁੱਟਮਾਰ , ਰੋ ਰੋ ਕੇ ਸੁਣਾਈ ਹੱਡ ਬੀਤੀ

ਦੱਸ ਦੇਈਏ ਕਿ ਹਰਦੀਪ ਕੌਰ ਖਾਲਸਾ ਪਿਛਲੇ ਕਾਫੀ ਲੰਬੇ ਅਰਸੇ ਤੋਂ ਆਪਣੇ ਘਰ ਵਾਲੇ ਦੇ ਤਸੀਹੇ ਸਹਿ ਰਹੀ ਹੈ।ਉਸ ਨਾਲ ਇਹ ਪਹਿਲੀ ਵਾਰ ਨਹੀਂ ਹੋਇਆ ,ਇਸ ਤੋਂ ਪਹਿਲਾਂ ਵੀ ਅੱਤਿਆਚਾਰ ਹੋਇਆ ਹੈ।ਪਿਛਲੇ ਸਾਲ ਵੀ ਗੁਰਸਿੱਖ ਮਾਡਲ ਭੈਣ ਨੇ ਆਪਣੇ ਘਰਵਾਲੇ ‘ਤੇ ਮਾਨਸਿਕ ਤੇ ਸਰੀਰਕ ਤਸ਼ੱਦਦ ਦੇਣ ਦੇ ਦੋਸ਼ ਲਗਾਏ ਸਨ।

Amritsar Gursikh model Hardeep Kaur Khalsa Husband Strangled ਗੁਰਸਿੱਖ ਮਾਡਲ ਬੀਬੀ ਨਾਲ ਫ਼ਿਰ ਹੋਈ ਕੁੱਟਮਾਰ , ਰੋ ਰੋ ਕੇ ਸੁਣਾਈ ਹੱਡ ਬੀਤੀ

ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦਾ ਇਹ ਘਰੇਲੂ ਮਾਮਲਾ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਹੈ।ਬੀਤੀ ਰਾਤ ਵੀ ਉਸਦੇ ਪਤੀ ਦੁਆਰਾ ਉਸ ਨਾਲ ਕੁੱਟ-ਮਾਰ ਕੀਤੀ ਗਈ ਹੈ।ਉਹਨਾਂ ਕਿਹਾ ਕਿ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ ਹੈ।

-PTCNews

Related Post