ਅੰਮ੍ਰਿਤਸਰ :ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਕਾਰ ਸੇਵਾ ਭੂਰੀ ਵਾਲਿਆਂ ਨੇ ਰੰਗ-ਰੋਗਨ ਦੀ ਸੇਵਾ ਕੀਤੀ ਸ਼ੁਰੂ

By  Shanker Badra January 7th 2020 04:23 PM

ਅੰਮ੍ਰਿਤਸਰ :ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਕਾਰ ਸੇਵਾ ਭੂਰੀ ਵਾਲਿਆਂ ਨੇ ਰੰਗ-ਰੋਗਨ ਦੀ ਸੇਵਾ ਕੀਤੀ ਸ਼ੁਰੂ:ਅੰਮ੍ਰਿਤਸਰ : ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੀ ਇਮਾਰਤ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਲਈ ਅੱਜ ਰੰਗ-ਰੋਗਨ ਦੀ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸੇਵਾ ਕਾਰ-ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ। ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸ਼ਹੀਦ ਗੰਜ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਗੁਰਦੁਆਰਾ ਸ਼ਹੀਦਾਂ ਦੇ ਮੈਨੇਜਰ ਹਰਪ੍ਰੀਤ ਸਿੰਘ, ਗੋਲਡਨ ਆਫ਼ਸੈੱਟ ਪ੍ਰੈੱਸ ਦੇ ਮੈਨੇਜਰ ਗੁਰਪ੍ਰੀਤ ਸਿੰਘ ਅਤੇ ਰਾਮ ਸਿੰਘ ਭਿੰਡਰ ਵੀ ਉਨ੍ਹਾਂ ਦੇ ਨਾਲ ਸਨ।

Amritsar: Gurudwara Shaheed Ganj Baba Deep Singh Started paint service ਅੰਮ੍ਰਿਤਸਰ :ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਕਾਰ ਸੇਵਾ ਭੂਰੀ ਵਾਲਿਆਂ ਨੇ ਰੰਗ-ਰੋਗਨ ਦੀ ਸੇਵਾ ਕੀਤੀ ਸ਼ੁਰੂ

ਇਸ ਮੌਕੇ ਬਾਬਾ ਕਸ਼ਮੀਰ ਸਿੰਘ ਕਾਰ-ਸੇਵਾ ਭੂਰੀ ਵਾਲਿਆਂ ਨੇ ਕਿਹਾ ਕਿ ਇਹ ਕਾਰਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਅਸਥਾਨ ਪ੍ਰਤੀ ਸੰਗਤਾਂ ਦੀ ਵੱਡੀ ਆਸਥਾ ਹੈ ਅਤੇ ਭਾਰੀ ਗਿਣਤੀ ’ਚ ਸੰਗਤਾਂ ਰੋਜਾਨਾਂ ਇਥੇ ਨਤਮਸਤਕ ਹੁੰਦੀਆਂ ਹਨ। ਇਸ ਅਸਥਾਨ ਵਿਖੇ ਹੋਰ ਵੀ ਸੇਵਾਵਾਂ ਚੱਲ ਰਹੀਆਂ ਹਨ। ਜਿਸ ਤਹਿਤ ਪਾਰਕਿੰਗ ਲਈ ਦੋ ਮੰਜ਼ਿਲਾਂ ਬੇਸਮੈਂਟ ਦੇ ਉੱਪਰ ਦੋ ਮੰਜ਼ਿਲਾਂ ਲੰਗਰ ਦੀ ਸ਼ਾਨਦਾਰ ਇਮਾਰਤ ਤਿਆਰ ਕੀਤੀ ਜਾਵੇਗੀ। ਜਿਸ ਲਈ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀਆਂ ਪ੍ਰਾਈਵੇਟ ਇਮਾਰਤਾਂ ਖਰੀਦ ਕਰ ਲਈਆਂ ਗਈਆਂ ਹਨ ਅਤੇ ਬੇਸਮੈਂਟ ਦੇ ਪਹਿਲੇ ਪੜਾਅ ਦਾ ਕਾਰਜ ਚੱਲ ਰਿਹਾ ਹੈ। ਉਨ੍ਹਾਂ ਨੇ ਸੰਗਤਾਂ ਨੂੰ ਸੇਵਾ ਕਾਰਜਾਂ ’ਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

Amritsar: Gurudwara Shaheed Ganj Baba Deep Singh Started paint service ਅੰਮ੍ਰਿਤਸਰ :ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਕਾਰ ਸੇਵਾ ਭੂਰੀ ਵਾਲਿਆਂ ਨੇ ਰੰਗ-ਰੋਗਨ ਦੀ ਸੇਵਾ ਕੀਤੀ ਸ਼ੁਰੂ

ਇਸ ਮੌਕੇ ਬਾਬਾ ਗੁਰਨਾਮ ਸਿੰਘ, ਅਮਰਜੀਤ ਸਿੰਘ ਸ਼ਬਦ ਚੌਂਕੀ ਵਾਲੇ, ਸੁਖਰਾਜ ਸਿੰਘ ਸੰਧੂ ਲੀਗਲ ਐਡਵਾਈਜ਼ਰ, ਜਗਜੀਤ ਸਿੰਘ ਖਾਲਸਾ, ਕੁਲਦੀਪ ਸਿੰਘ, ਸੁਖਦੇਵ ਸਿੰਘ ਕੰਬੋ, ਭਾਈ ਅਮਰੀਕ ਸਿੰਘ,  ਬਲਦੇਵ ਸਿੰਘ ਧੁੰਨ, ਅਵਤਾਰ ਸਿੰਘ ਇੰਚਾਰਜ ਲੰਗਰ, ਯੁਵਰਾਜ ਸਿੰਘ ਨਿੱਜੀ ਸਹਾਇਕ, ਸੁਖਦੇਵ ਸਿੰਘ ਹੇਰ, ਬਾਬਾ ਜੁਗਰਾਜ ਸਿੰਘ, ਬਾਬਾ ਹੀਰਾ ਸਿੰਘ, ਬਾਬਾ ਜੋਧਬੀਰ ਸਿੰਘ, ਬਾਬਾ ਲਸ਼ਕਰ ਸਿੰਘ, ਬਾਬਾ ਕਰਨ ਸਿੰਘ, ਬਾਬਾ ਫਤਹਿ ਸਿੰਘ, ਬਾਬਾ ਸ਼ੰਗਾਰਾ ਸਿੰਘ, ਬਾਬਾ ਜਸਬੀਰ ਸਿੰਘ (ਪਟਵਾਰੀ), ਸ. ਦਿਲਜੀਤ ਸਿੰਘ ਬਿਜਲੀ ਮਿਸਤਰੀ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਮੌਜੂਦ ਸਨ।

-PTCNews

Related Post