ਅੰਮ੍ਰਿਤਸਰ ‘ਚ ਚੋਰਾਂ ਨੇ ਇੰਝ ਲਾਈ ਵੱਡੀ ਸਕੀਮ ,ਗਹਿਣੇ ਚੋਰੀ ਕਰਕੇ ਹੋਏ ਫਰਾਰ

By  Shanker Badra December 28th 2018 07:17 PM

ਅੰਮ੍ਰਿਤਸਰ ‘ਚ ਚੋਰਾਂ ਨੇ ਇੰਝ ਲਾਈ ਵੱਡੀ ਸਕੀਮ ,ਗਹਿਣੇ ਚੋਰੀ ਕਰਕੇ ਹੋਏ ਫਰਾਰ:ਅੰਮ੍ਰਿਤਸਰ ‘ਚ ਚੋਰਾਂ ਨੇ ਗਹਿਣਿਆਂ ਦੀ ਦੁਕਾਨ ‘ਚ ਇੱਕ ਰਿੰਗ ਹੀ ਨਹੀਂ ਬਲਕਿ ਪੂਰੇ ਬਾਕਸ 'ਤੇ ਹੀ ਆਪਣਾ ਹੱਥ ਸਾਫ ਕਰ ਦਿੱਤਾ ਹੈ।ਇਸ ਘਟਨਾ ਤੋਂ ਬਾਅਦ ਦੁਕਾਨ ਮਾਲਕ ਨੇ ਦੱਸਿਆ ਕਿ ਕਰੀਬ ਡੇਢ ਲੱਖ ਦੀ ਚੋਰੀ ਹੋਈ ਹੈ।

Amritsar Islamabad Shriram Jewelery shop Ring box robbery
ਅੰਮ੍ਰਿਤਸਰ ‘ਚ ਚੋਰਾਂ ਨੇ ਇੰਝ ਲਾਈ ਵੱਡੀ ਸਕੀਮ ,ਗਹਿਣੇ ਚੋਰੀ ਕਰਕੇ ਹੋਏ ਫਰਾਰ

ਉਨ੍ਹਾਂ ਨੇ ਦੱਸਿਆ ਕਿ ਇਸਲਾਮਾਬਾਦ ‘ਚ ਸ਼ਰੀਰਾਮ ਜਵੇਲਰਸ ਦੀ ਦੁਕਾਨ ਵਿੱਚ ਇੱਕ ਨੌਜਵਾਨ ਕੁੱਝ ਸਾਮਾਨ ਖਰੀਦਣ ਲਈ ਆਇਆ ਸੀ ਅਤੇ ਉਸਨੇ ਦੁਕਾਨ ਮਾਲਿਕ ਨੂੰ ਰਿੰਗ ਵਿਖਾਉਣ ਲਈ ਕਿਹਾ ਜਦੋਂ ਉਸਨੇ ਰਿੰਗ ਦਾ ਬਕਸਾ ਉਸਦੇ ਸਾਹਮਣੇ ਰੱਖਿਆ ਤਾਂ ਜਵਾਨ ਨੇ ਕਿਹਾ ਕਿ ਕੁੱਝ ਵੱਖਰੀ ਤਰ੍ਹਾਂ ਦੀ ਰਿੰਗ ਦਿਖਾਓ।

Amritsar Islamabad Shriram Jewelery shop Ring box robbery ਅੰਮ੍ਰਿਤਸਰ ‘ਚ ਚੋਰਾਂ ਨੇ ਇੰਝ ਲਾਈ ਵੱਡੀ ਸਕੀਮ ,ਗਹਿਣੇ ਚੋਰੀ ਕਰਕੇ ਹੋਏ ਫਰਾਰ

ਜਦੋਂ ਦੁਕਾਨ ਦਾ ਮਾਲਿਕ ਵੱਖਰੀ ਤਰ੍ਹਾਂ ਦੀ ਰਿੰਗ ਵਿਖਾਉਣ ਲਈ ਪਿੱਛੇ ਮੁੜਿਆ ਤਾਂ ਨੌਜਵਾਨ ਉਸਦਾ ਬਕਸਾ ਚੱਕ ਕੇ ਫਰਾਰ ਹੋ ਗਏ।ਉਸ ਸਮੇਂ ਉਸਦਾ ਦੋਸਤ ਸਕੂਟੀ ਲੈ ਕੇ ਬਾਹਰ ਖੜ੍ਹਾ ਸੀ ਅਤੇ ਦੋਵੇਂ ਸਕੂਟੀ ਉੱਤੇ ਬੈਠਕੇ ਫਰਾਰ ਹੋ ਗਏ।

Amritsar Islamabad Shriram Jewelery shop Ring box robbery
ਅੰਮ੍ਰਿਤਸਰ ‘ਚ ਚੋਰਾਂ ਨੇ ਇੰਝ ਲਾਈ ਵੱਡੀ ਸਕੀਮ ,ਗਹਿਣੇ ਚੋਰੀ ਕਰਕੇ ਹੋਏ ਫਰਾਰ

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ ਦੁਆਲੇ ਦੀ ਸਾਰੀ ਸੀਸੀਟੀਵੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਜਲਦ ਹੀ ਦੋਸ਼ੀਆਂ ਨੂੰ ਫੜ੍ਹ ਲਿਆ ਜਾਵੇ।

-PTCNews

Related Post