ਰੇੜੀ ਫੜੀ ਯੂਨੀਅਨ ਵੱਲੋਂ ਲਗਾਤਾਰ ਦੂਜੇ ਦਿਨ ਵੀ ਨਵਜੋਤ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ

By  Shanker Badra January 29th 2019 04:47 PM

ਰੇੜੀ ਫੜੀ ਯੂਨੀਅਨ ਵੱਲੋਂ ਲਗਾਤਾਰ ਦੂਜੇ ਦਿਨ ਵੀ ਨਵਜੋਤ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ:ਅੰਮ੍ਰਿਤਸਰ : ਅੰਮ੍ਰਿਤਸਰ ਨਗਰ ਨਿਗਮ ਵੱਲੋਂ ਰੇੜੀ ਵਾਲਿਆਂ 'ਤੇ ਲਗਾਏ 1500 ਰੁਪਏ ਪ੍ਰਤੀ ਮਹੀਨਾ ਟੈਕਸ ਖਿਲਾਫ਼ ਅੱਜ ਫ਼ਿਰ ਰੇੜੀ ਫੜੀ ਯੂਨੀਅਨ ਵੱਲੋਂ ਲਗਾਤਾਰ ਦੂਜੇ ਦਿਨ ਨਗਰ ਨਿਗਮ ਅਤੇ ਨਵਜੋਤ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ।ਇਸ ਦੌਰਾਨ ਭਾਜਪਾ ਨੇ ਰੇੜੀ ਫੜੀ ਯੂਨੀਅਨ ਦੇ ਸੰਘਰਸ਼ ਦੀ ਹਿਮਾਇਤ ਕੀਤੀ ਹੈ ਅਤੇ ਉਨ੍ਹਾਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਹੈ।

Amritsar Municipal Corporation vendor 1500 per month tax Against Protest ਰੇੜੀ ਫੜੀ ਯੂਨੀਅਨ ਵੱਲੋਂ ਲਗਾਤਾਰ ਦੂਜੇ ਦਿਨ ਵੀ ਨਵਜੋਤ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ

ਦਰਅਸਲ 'ਚ ਅੰਮ੍ਰਿਤਸਰ ਬੱਸ ਅੱਡੇ ਦੇ ਕੋਲ ਰੇਹੜੀ ਲਗਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਲੇ ਰੇੜੀ ਵਾਲਿਆਂ ਦੀਆਂ ਮੁਸ਼ਕਿਲ ਹੁਣ ਵੱਧ ਗਈਆਂ ਹਨ।ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਹਰ ਰੇਹੜੀ 'ਤੇ 1500 ਰੁਪਏ ਪ੍ਰਤੀ ਮਹੀਨਾ ਟੈਕਸ ਲਗਾ ਦਿੱਤਾ ਗਿਆ ਹੈ।ਇਸ ਮੁਤਾਬਕ ਜੇਕਰ ਸੜਕ 'ਤੇ ਕੋਈ ਰੇਹੜੀ ਲਗਾਉਣਾ ਚਾਹੁੰਦਾ ਹੈ ਤਾਂ 1500 ਰੁਪਏ ਹਰ ਮਹੀਨੇ ਦੇਣੇ ਹੋਣਗੇ।ਇਸ ਨੂੰ ਲੈ ਕੇ ਰੇੜੀ ਫੜੀ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।

Amritsar Municipal Corporation vendor 1500 per month tax Against Protest ਰੇੜੀ ਫੜੀ ਯੂਨੀਅਨ ਵੱਲੋਂ ਲਗਾਤਾਰ ਦੂਜੇ ਦਿਨ ਵੀ ਨਵਜੋਤ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ

ਇਸ ਮੌਕੇ ਰੇੜੀ ਫੜੀ ਯੂਨੀਅਨ ਦੇ ਨਾਲ ਭਾਜਪਾ ਨੇ ਵੀ ਸਮਰਥਨ ਕੀਤਾ ਹੈ।ਇਸ ਦੌਰਾਨ ਭਾਜਪਾ ਦੇ ਬੁਲਾਰੇ ਰਾਜੇਸ਼ ਹਨੀ ਦਾ ਕਹਿਣਾ ਹੈ ਕਿ ਰੇਹੜੀ ਵਾਲੇ ਹਰ ਰੋਜ਼ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ,ਉਤੋਂ ਨਗਰ ਨਿਗਮ ਨੇ ਰੇਹੜੀ ਵਾਲਿਆਂ 'ਤੇ ਐਨਾ ਬੋਝ ਲਗਾ ਦਿੱਤਾ ਗਿਆ ਹੈ ,ਇਹ ਬੇਨਿਸਾਫ਼ੀ ਹੈ।

-PTCNews

Related Post