ਅੰਮ੍ਰਿਤਸਰ : ਵੀਕੈਂਡ ਲਾਕਡਾਊਨ ਕਾਰਨ ਫਿਰ ਸੁੰਨਸਾਨ ਹੋਈ ਗੁਰੂ ਨਗਰੀ, ਛਾਇਆ ਸੰਨਾਟਾ

By  Shanker Badra June 13th 2020 03:53 PM

ਅੰਮ੍ਰਿਤਸਰ : ਵੀਕੈਂਡ ਲਾਕਡਾਊਨ ਕਾਰਨ ਫਿਰ ਸੁੰਨਸਾਨ ਹੋਈ ਗੁਰੂ ਨਗਰੀ, ਛਾਇਆ ਸੰਨਾਟਾ:ਅੰਮ੍ਰਿਤਸਰ : ਪੰਜਾਬ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਸੂਬੇ ਵਿਚ ਵੀਕੈਂਡ ਅਤੇ ਜਨਤਕ ਛੁੱਟੀਆਂ ਵਾਲੇ ਦਿਨ ਸਖ਼ਤ ਲੌਕਡਾਊਨ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਫੈਸਲਾ ਕੋਵਿਡ ਦੇ ਕਮਿਊਨਿਟੀ ਫੈਲਾਅ ਦੇ ਮੱਦੇਨਜ਼ਰ ਲਿਆ ਗਿਆ ਹੈ। ਜਿਸ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ।

ਇਹਨਾਂ ਹਦਾਇਤਾਂ ਦਾ ਧਿਆਨ ਰੱਖਦੇ ਹੋਏ ਗੁਰੂ ਨਗਰੀ ਅੰਮ੍ਰਿਤਸਰ ਵਿਚ ਵੀ ਸ਼ਨੀਵਾਰ ਨੂੰ ਬਾਜ਼ਾਰ ਤਾਂ ਆਮ ਵਾਂਗ ਹੀ ਖੁੱਲ੍ਹੇ ਸਨ ਪਰ ਕਿੱਧਰੇ ਵੀ ਕੋਈ ਗਾਹਕ ਨਜ਼ਰੀ ਨਹੀਂ ਆਇਆ ਅਤੇ ਸਿਰਫ਼ ਜ਼ਰੂਰੀ ਸਮਾਨ ਲੈਣ ਵਾਲਿਆਂ ਦੀ ਚਹਿਲ- ਪਹਿਲ ਦੇਖੀ ਗਈ ਹੈ। ਇਸ ਦੇ ਨਾਲ ਹੀ ਲਾਕਡਾਊਨ ਦਰਮਿਆਨ ਸ਼ਰਤਾਂ 'ਚ ਨਰਮੀ ਕਰਦਿਆਂ ਧਾਰਮਿਕ ਸਥਾਨ ਖੁੱਲ੍ਹੇ ਰੱਖੇ ਹਨ।

Amritsar People not leave homes Due weekend lockdown ਅੰਮ੍ਰਿਤਸਰ : ਵੀਕੈਂਡ ਲਾਕਡਾਊਨ ਕਾਰਨ ਫਿਰ ਸੁੰਨਸਾਨ ਹੋਈ ਗੁਰੂ ਨਗਰੀ, ਛਾਇਆ ਸੰਨਾਟਾ

ਇਸ ਦੌਰਾਨ ਲੋਕਾਂ ਨੂੰ ਈ-ਪਾਸ ਤੋਂ ਇਲਾਵਾ ਘਰਾਂ 'ਚੋਂ ਬਾਹਰ ਨਿਕਲਣ ਦੀ ਇਜਾਜ਼ਤ ਨਾ ਹੋਣ ਕਾਰਨ ਧਾਰਮਿਕ ਸਥਾਨਾਂ 'ਤੇ ਵੀ ਰੌਣਕਾਂ ਬਿਲਕੁਲ ਖ਼ਤਮ ਹਨ ਅਤੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ। ਇਸੇ ਕਾਰਨ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਸੰਗਤ ਨਾ ਮਾਤਰ ਹੈ ਤੇ ਵਿਰਾਸਤੀ ਮਾਰਗ ਵੀ ਸੁੰਨਸਾਨ ਪਿਆ ਹੈ ,ਜਦਕਿ ਪਿਛਲੇ ਦਿਨੀਂ ਲੌਕਡਾਊਨ ਵਿੱਚ ਢਿੱਲ ਮਿਲਦਿਆਂ ਹੀ ਸ੍ਰੀ ਹਰਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਈ ਸੀ।

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਕੈਂਡ ਲਾਕਡਾਊਨ ਲਈ ਕੁਝ ਨਵੀਆਂ ਹਦਾਇਤਾਂ ਜ਼ਾਰੀ ਕੀਤੀਆਂ ਗਈਆਂ। ਜਿਸ ਅਨੁਸਾਰ ਸ਼ਨਿਵਾਰ ਨੂੰ ਸ਼ਾਮ 5 ਵਜੇ ਤੱਕ ਹੀ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਹੋਵੇਗੀ ਜਦਕਿ ਐਤਵਾਤ ਨੂੰ ਦੁਕਾਨਾਂ ਬੰਦ ਰਹਿਣਗੀਆਂ। ਕੇਵਲ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਜਿਵੇਂ ਕਿ ਦਵਾਈਆਂ, ਰਾਸ਼ਨ ਅਤੇ ਦੁੱਧ ਦੀਆਂ ਦੁਕਾਨਾਂ ਰੋਜ਼ਾਨਾਂ ਸ਼ਾਮ 7 ਵਜੇ ਤੱਕ ਖੋਲ੍ਹਣ ਦੀ ਆਗਿਆ ਹੋਵੇਗੀ।

-PTCNews

Related Post