ਅੰਮ੍ਰਿਤਸਰ ਸਪੈਸ਼ਲ ਸੈੱਲ ਨੇ ਆਈਐੱਸਆਈ ਦਾ ਸ਼ੱਕੀ ਜਾਸੂਸ ਜਲੰਧਰ ਤੋਂ ਕੀਤਾ ਗ੍ਰਿਫਤਾਰ

By  Jashan A March 15th 2019 12:05 PM -- Updated: March 15th 2019 04:00 PM

ਅੰਮ੍ਰਿਤਸਰ ਸਪੈਸ਼ਲ ਸੈੱਲ ਨੇ ਆਈਐੱਸਆਈ ਦਾ ਸ਼ੱਕੀ ਜਾਸੂਸ ਜਲੰਧਰ ਤੋਂ ਕੀਤਾ ਗ੍ਰਿਫਤਾਰ,ਅੰਮ੍ਰਿਤਸਰ: ਅੰਮ੍ਰਿਤਸਰ ਆਪਰੇਸ਼ਨ ਸਪੈਸ਼ਲ ਸੈੱਲ ਵੱਲੋਂ ਅੱਜ ਜਲੰਧਰ ਤੋਂ ਆਈਐੱਸਆਈ ਦੇ ਸ਼ੱਕੀ ਜਾਸੂਸ ਨੂੰ ਕਾਬੂ ਕੀਤਾ ਹੈ।ਇਹ ਵਿਅਕਤੀ ਜਲੰਧਰ ਕੈਂਟ 'ਚ ਬਤੋਰ ਮੇਟ ਇਲੈਕਟਰੀਸਨ ਤਾਇਨਾਤ ਸੀ। ਜਾਣਕਾਰੀ ਮੁਤਾਬਕ ਜਾਸੂਸ ਦੀ ਪਛਾਣ ਰਾਜ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਜਲੰਧਰ ਵਜੋਂ ਹੋਈ ਹੈ, ਜੋ ਭਾਰਤੀ ਸੈਨਾ ਸਬੰਧੀ ਤੇ ਹੋਰ ਖੁਫੀਆ ਜਾਣਕਾਰੀਆਂ ਪਾਕਿਸਤਾਨ ਨੂੰ ਭੇਜ ਰਿਹਾ ਸੀ।

ਉਕਤ ਜਾਸੂਸ ਨੂੰ ਕੁਝ ਸਮੇਂ ਬਾਅਦ ਸਥਾਨਕ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਜਾਵੇਗਾ।ਦੱਸ ਦੇਈਏ ਕਿ ਰਾਮ ਕੁਮਾਰ ਪਾਕਿ 'ਚ ISI ਏਜੰਟ ਦੇ ਸੰਪਰਕ 'ਚ ਸੀ, ISI ਨੇ ਉਸ ਨੂੰ ਭਾਰਤ-ਪਾਕਿ ਸੀਮਾ ਦੇ ਨਾਮ IA ਇਕਾਈਆਂ ਦੇ ਬਾਰੇ 'ਚ ਜਾਣਕਾਰੀ ਦੇਣ ਦਾ ਕੰਮ ਦਿਤਾ ਸੀ।

ਹੋਰ ਪੜ੍ਹੋ:ਜਲੰਧਰ-ਪਠਾਨਕੋਟ ਹਾਈਵੇ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇੰਨ੍ਹੇ ਲੋਕ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਪਾਕਿ ਏਜੰਟ ਇਸ ਨੂੰ ਬੈਂਕਾਂ ਰਹੀ ਪੈਸੇ ਭੇਜਦੇ ਸਨ ਤੇ ਬਦਲੇ 'ਚ ਰਾਮ ਕੁਮਾਰ ਉਕਤ ਭਾਰਤ ਦੀ ਸੁਰੱਖਿਆ ਨਾਲ ਸਬੰਧਤ ਅਤੇ ਭਾਰਤੀ ਫੋਜ ਦੀ ਨਕਲੋ ਹਰਕਤ ਨਾਲ ਸਬੰਧਤ ਖੁਫੀਆਂ ਜਾਣਕਾਰੀਆਂ ਅਤੇ ਮਹੱਤਵਪੂਰਨ ਥਾਵਾਂ ਦੀਆਂ ਫੋਟੋਆਂ ਅਤੇ ਨਕਸ਼ੇ ਅਤੇ ਪ੍ਰਤੀਬਿੰਦ ਟ੍ਰੇਨਿੰਗ ਮੈਨੂਅਲ ਅਤੇ ਇਸ ਨਾਲ ਸਬੰਧਤ ਕਈ ਹੋਰ ਖੁਫੀਆਂ ਜਾਣਕਾਰੀ ਟੈਲੀਫੋਨ ਵਟਸਐਪ, ਈ ਮੇਲ ਰਾਹੀਂ ਪਾਕਿ ਖੁਫੀਆਂ ਅਧਿਕਾਰੀਆਂ ਨੂੰ ਭੇਜਦਾ ਸੀ।

ਜਾਣਕਾਰੀ ਦੇਣ ਤੋਂ ਇਲਾਵਾ ਮੁਲਜ਼ਮ ਨੇ ਪਾਕਿਸਤਾਨੀ ਖੁਫੀਆ ਸੰਗਠਨਾਂ ਨੂੰ ਭਾਰਤੀ ਮੋਬਾਈਲ ਨੰਬਰ ਵੀ ਮੁਹੱਈਆ ਕਰਵਾਏ। ਇਸ ਨਾਲ ਦੇਸ਼ ਦੇ ਅੰਦਰ ਗੈਰ-ਕਾਨੂੰਨੀ ਗਤੀਵਿਧੀਆਂ ਕਰਨ ‘ਚ ਉਨ੍ਹਾਂ ਨੂੰ ਮਦਦ ਮਿਲੀ।

ਵਧੇਰੇ ਜਾਣਕਾਰੀ ਲਈ ਹੋਰ ਪੜ੍ਹੋ:

-PTC News

Related Post