ਇਸ ਸਿੱਖ ਬਜ਼ੁਰਗ ਦੀ ਸੇਵਾ ਨੂੰ ਸਲਾਮ, 8 ਸਾਲਾਂ ਤੋਂ ਲੰਗਰ 'ਚ ਜਾ ਕੇ ਕਰ ਰਿਹੈ ਜੂਠੇ ਬਰਤਨ ਚੁੱਕਣ ਦੀ ਸੇਵਾ

By  Jashan A March 12th 2019 02:02 PM

ਇਸ ਸਿੱਖ ਬਜ਼ੁਰਗ ਦੀ ਸੇਵਾ ਨੂੰ ਸਲਾਮ, 8 ਸਾਲਾਂ ਤੋਂ ਲੰਗਰ 'ਚ ਜਾ ਕੇ ਕਰ ਰਿਹੈ ਜੂਠੇ ਬਰਤਨ ਚੁੱਕਣ ਦੀ ਸੇਵਾ,ਸ੍ਰੀ ਅੰਮ੍ਰਿਤਸਰ ਸਾਹਿਬ: ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਥੇ ਅਕਸਰ ਹੀ ਧਾਰਮਿਕ ਸਮਾਗਮ ਪੂਰੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ ਅਤੇ ਲੋਕਾਂ ਵੱਲੋਂ ਬੜੀ ਹੀ ਸਰਧਾ ਭਾਵਨਾ ਲੰਗਰ ਲਗਾਏ ਜਾਂਦੇ ਹਨ।

asr ਇਸ ਸਿੱਖ ਬਜ਼ੁਰਗ ਦੀ ਸੇਵਾ ਨੂੰ ਸਲਾਮ, 8 ਸਾਲਾਂ ਤੋਂ ਲੰਗਰ 'ਚ ਜਾ ਕੇ ਕਰ ਰਿਹੈ ਜੂਠੇ ਬਰਤਨ ਚੁੱਕਣ ਦੀ ਸੇਵਾ

ਲੰਗਰਾਂ ਤੋਂ ਬਾਅਦ ਲੋਕ ਜੂਠੇ ਪੱਤਲਾਂ ਤੇ ਡੂੰਨਿਆਂ ਨੂੰ ਸੜਕਾਂ 'ਤੇ ਹੀ ਸੁੱਟ ਕੇ ਚਲੇ ਜਾਂਦੇ ਹਨ। ਇਸ ਗੰਦਗੀ ਵੱਲ ਨਾ ਤਾਂ ਲੰਗਰ ਲਾਉਣ ਵਾਲੇ ਧਿਆਨ ਦਿੰਦੇ ਹਨ ਤੇ ਨਾ ਹੀ ਲੰਗਰ ਖਾਣ ਵਾਲੇ।ਫੈਲਦੀ ਇਸ ਗੰਦਗੀ ਨੂੰ ਦੇਖਦੇ ਹੋਏ ਇਸ ਸੇਵਾ ਦਾ ਬੀੜਾ ਅੰਮ੍ਰਿਤਸਰ ਦੇ ਅਵਤਾਰ ਸਿੰਘ ਨੇ ਚੁੱਕਿਆ ਹੈ।

asr ਇਸ ਸਿੱਖ ਬਜ਼ੁਰਗ ਦੀ ਸੇਵਾ ਨੂੰ ਸਲਾਮ, 8 ਸਾਲਾਂ ਤੋਂ ਲੰਗਰ 'ਚ ਜਾ ਕੇ ਕਰ ਰਿਹੈ ਜੂਠੇ ਬਰਤਨ ਚੁੱਕਣ ਦੀ ਸੇਵਾ

ਜਿੱਥੇ ਕਿਤੇ ਵੀ ਲੰਗਰ ਲੱਗਦਾ ਹੈ, ਅਵਤਾਰ ਸਿੰਘ ਆਪਣੀ ਰੇਹੜੀ ਤੇ ਹੋਰ ਸਾਜੋ ਸਾਮਾਨ ਲੈ ਕੇ ਜੂਠੇ ਬਰਤਨ ਨੂੰ ਚੁੱਕਣ ਲਈ ਉਥੇ ਪਹੁੰਚ ਜਾਂਦੇ ਹਨ।

asr ਇਸ ਸਿੱਖ ਬਜ਼ੁਰਗ ਦੀ ਸੇਵਾ ਨੂੰ ਸਲਾਮ, 8 ਸਾਲਾਂ ਤੋਂ ਲੰਗਰ 'ਚ ਜਾ ਕੇ ਕਰ ਰਿਹੈ ਜੂਠੇ ਬਰਤਨ ਚੁੱਕਣ ਦੀ ਸੇਵਾ

ਮਿਲੀ ਜਾਣਕਾਰੀ ਮੁਤਾਬਕ ਅਵਤਾਰ ਸਿੰਘ ਬੈਂਕ ਮੈਨੇਜਰ ਵਜੋਂ ਰਿਟਾਇਰਡ ਹਨ ਤੇ ਪਿਛਲੇ 8 ਸਾਲਾਂ ਤੋਂ ਇਹ ਸੇਵਾ ਨਿਭਾਉਂਦੇ ਆ ਰਹੇ ਹਨ।ਇਸ ਕੰਮ ਲਈ ਅਵਤਾਰ ਸਿੰਘ ਨੇ ਵਿਸ਼ੇਸ਼ ਸੇਵਾ ਦੀ ਮੋਟਰ ਬਣਾਈ ਹੈ ਤੇ ਖਾਸ ਲੋਹੇ ਦੀਆਂ ਰਾਡਾਂ ਵੀ ਰੱਖੀਆਂ ਹਨ।ਅਵਤਾਰ ਸਿੰਘ ਦਾ ਇਹ ਕਦਮ ਕਾਬਿਲ-ਏ-ਤਾਰੀਫ ਹੈ।

-PTC News

Related Post