ਅੰਮ੍ਰਿਤਸਰ: ਬਸੰਤ ਪੰਚਮੀ 'ਤੇ ਲੜਕੀਆਂ ਨੇ ਉਡਾਈਆਂ ਪਤੰਗਾਂ, ਗਿੱਧਾ ਪਾ ਕੇ ਕੀਤਾ ਸਵਾਗਤ, ਦੇਖੋ ਤਸਵੀਰਾਂ

By  Jashan A February 10th 2019 11:47 AM

ਅੰਮ੍ਰਿਤਸਰ: ਬਸੰਤ ਪੰਚਮੀ 'ਤੇ ਲੜਕੀਆਂ ਨੇ ਉਡਾਈਆਂ ਪਤੰਗਾਂ, ਗਿੱਧਾ ਪਾ ਕੇ ਕੀਤਾ ਸਵਾਗਤ, ਦੇਖੋ ਤਸਵੀਰਾਂ,ਅੰਮ੍ਰਿਤਸਰ: ਕਹਿੰਦੇ ਹਨ ਕਿ ਆਈ ਬਸੰਤ ਪਾਲਾ ਉੜੰਤ, ਪਰ ਇਸ ਵਾਰ ਇਹ ਕਹਾਵਤ ਗਲਤ ਹੋ ਗਈ ਹੈ , ਕਿਉਂਕਿ ਇਸ ਵਾਰ ਤਾਂ ਆਈ ਬਸੰਤ ਅਤੇ ਪਾਲਾ ਪੜੰਤ। ਇਸ ਦੌਰਾਨ ਅਮ੍ਰਿਤਸਰ ਦੀਆਂ ਲੜਕੀਆਂ ਨੇ ਇਸ ਤਿਉਹਾਰ ਨੂੰ ਬੜੇ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਅਤੇ ਪਤੰਗਬਾਜੀ ਤੋਂ ਇਲਾਵਾ ਗਿੱਧਾ ਪਾ ਕੇ ਬਸੰਤ ਦਾ ਸਵਾਗਤ ਕੀਤਾ।

asr ਅੰਮ੍ਰਿਤਸਰ: ਬਸੰਤ ਪੰਚਮੀ 'ਤੇ ਲੜਕੀਆਂ ਨੇ ਉਡਾਈਆਂ ਪਤੰਗਾਂ, ਗਿੱਧਾ ਪਾ ਕੇ ਕੀਤਾ ਸਵਾਗਤ, ਦੇਖੋ ਤਸਵੀਰਾਂ

ਬਸੰਤ ਦੇ ਸਵਾਗਤ 'ਚ ਪੰਜਾਬ ਦੇ ਲੋਕ ਬਸੰਤ ਸਬੰਧੀ ਪੀਲੇ ਰੰਗ ਦੇ ਕੱਪੜੇ ਨੱਚ ਗਾ ਕੇ ਬੜੀ ਧੂਮ ਧਾਮ ਨਾਲ ਬਸੰਤ ਦਾ ਤਿਉਹਾਰ ਮਨਾਉਂਦੇ ਹਨ। ਦੱਸ ਦੇਈਏ ਕਿ ਬਸੰਤ ਰੁੱ ਦਾ ਸਾਰੀਆਂ ਨੂੰ ਵੱਡੀ ਹੀ ਸ਼ਿੱਦਤ ਨਾਲ ਇੰਤਜਾਰ ਰਹਿੰਦਾ ਹੈ, ਕਿਉਂਕਿ ਬਸੰਤ ਆਉਣ ਤੋਂ ਬਾਅਦ ਪਾਲਾ ਯਾਨੀ ਠੰਡ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਬਸੰਤ ਦੇ ਸਵਾਗਤ ਵਿੱਚ ਜਿੱਥੇ ਲੋਕ ਸਰਵਸਤੀ ਦੀ ਪੂਜਾ ਕਰਦੇ ਹਨ, ਉਥੇ ਹੀ ਬਸੰਤ ਸਬੰਧੀ ਕੱਪੜੇ ਪਾ ਕੇ ਪਤੰਗਬਾਜੀ ਕਰਦੇ ਹਨ।

asr ਅੰਮ੍ਰਿਤਸਰ: ਬਸੰਤ ਪੰਚਮੀ 'ਤੇ ਲੜਕੀਆਂ ਨੇ ਉਡਾਈਆਂ ਪਤੰਗਾਂ, ਗਿੱਧਾ ਪਾ ਕੇ ਕੀਤਾ ਸਵਾਗਤ, ਦੇਖੋ ਤਸਵੀਰਾਂ

ਇਸ ਵਾਰ ਬਸੰਤ ਦੇ ਸਵਾਗਤ ਵਿੱਚ ਗਿੱਧਾ ਪਾ ਰਹੀਆਂ ਅਤੇ ਪਤੰਗਬਾਜੀ ਕਰ ਰਹੀਆਂ ਲੜਕੀਆਂ ਦਾ ਕਹਿਣਾ ਹੈ ਕਿ ਅੱਜ ਮੁੰਡਿਆਂ ਦੀ ਤਰ੍ਹਾਂ ਪਤੰਗਬਾਜੀ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।

-PTC News

Related Post